ਮੁੰਬਈ— ਇੰਟਰਨੈੱਟ 'ਤੇ ਆਏ ਦਿਨੀਂ ਕਈ ਅਜੀਬੋ-ਗਰੀਬ ਚੀਜ਼ਾਂ ਦੇਖਣ ਅਤੇ ਪੜਨ ਨੂੰ ਮਿਲ ਰਹੀਆਂ ਹਨ। ਹਾਲ ਹੀ 'ਚ ਇੱਕ ਲੜਕੀ ਰਾਤੋਂ-ਰਾਤ ਵਾਇਰਲ ਹੋ ਰਹੀ ਹੈ। ਇਸ ਲੜਕੀ ਦੇ ਵਾਇਰਲ ਹੋਣ ਪਿੱਛੇ ਵਜ੍ਹਾ ਹੈ ਉਸ ਦੀ ਵਰਜਨਿਟੀ। ਜੀ ਹਾਂ, ਇਸ ਲੜਕੀ ਨੇ ਇੰਟਰਨੈੱਟ 'ਤੇ ਆਪਣੀ ਵਰਜਨਿਟੀ ਦੀ ਨਿਲਾਮੀ ਕੀਤੀ ਹੈ, ਜਿਸ ਦੌਰਾਨ ਸੋਸ਼ਲ ਮੀਡੀਆ 'ਤੇ ਇਸ ਦੇ ਜ਼ਬਰਦਸਤ ਚਰਚੇ ਹੋ ਰਹੇ ਹਨ।
ਅਸਲ 'ਚ ਰੋਮਾਨੀਆ ਦੀ ਅਲੈਕਜੇਂਰਡਾ ਕੈਫਰੀਨ ਨੇ ਇਕ ਬਿਜ਼ਨੈੱਸਮੈਨ ਨਾਲ ਆਪਣੀ ਵਰਜਨਿਟੀ ਦਾ ਸੌਦਾ ਕਰ ਲਿਆ ਹੈ।
ਹਾਂਗਕਾਂਗ ਦੇ ਬਿਜ਼ਨੈੱਸਮੈਨ ਨੇ ਇਸ ਲਈ ਕਰੀਬ 16 ਕਰੋੜ ਰੁਪਏ ਦੀ ਕੀਮਤ ਚੁੱਕਤਾ ਕੀਤੀ ਹੈ, ਜਿਸ ਤੋਂ ਬਾਅਗ ਇਹ ਲੜਕੀ ਕਾਫੀ ਚਰਚਾ 'ਚ ਹੈ।
ਹੁਣ ਸਾਹਮਣੇ ਆਇਆ ਹੈ ਕਿ ਕੈਫਰੀਨ ਨੇ ਇਹ ਕੰਮ ਮਸ਼ਹੂਰ ਹੋਣ ਲਈ ਕੀਤਾ ਸੀ ਅਤੇ ਇਸ ਲਈ ਉਸ ਨੇ ਬਹੁਤ ਵੱਡਾ ਝੂਠ ਬੋਲਿਆ ਸੀ।
ਇਸ ਲੜਕੀ ਨੇ ਮਾਤਾ-ਪਿਤਾ ਲਈ ਘਰ ਖਰੀਦਣ ਦਾ ਕਹਿ ਕੇ ਵਰਜਨਿਟੀ ਵੇਚਣ ਦਾ ਐਲਾਨ ਕੀਤਾ ਸੀ, ਜਿਸ 'ਤੇ ਕਾਫੀ ਹੰਗਾਮਾ ਵੀ ਮਚਿਆ ਸੀ।
ਬੁਚਾਰੈਸਟ ਦੀ ਰਹਿਣ ਵਾਲੀ 18 ਸਾਲ ਦੀ ਕੈਫਰੀਨ ਨੇ ਜਰਮਨੀ ਬੈਸਡ ਸਿੰਰਡੋਲਾ ਅਸਕਾਰਟ ਦੇ ਜ਼ਰੀਏ ਇਹ ਸੌਦਾ ਕੀਤਾ ਸੀ।
ਵਰਜਨਿਟੀ ਲਈ ਕਰੋੜਾਂ ਦੀ ਕੀਮਤ ਚੁਕਾਉਣ ਵਾਲੇ ਹਾਂਗਕਾਂਗ ਦੇ ਬਿਜ਼ਨੈੱਸਮੈਨ ਦਾ ਨਾਂ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।