FacebookTwitterg+Mail

ਕਿਸ ਨਾਲ ਕੰਮ ਕਰਨਾ ਚਾਹੁੰਦੀ ਹੈ ਅਦਾਕਾਰਾ ਸਨਾ ਖਾਨ?

    1/3
13 June, 2016 02:24:10 PM

ਮੁੰਬਈ—ਬਾਲੀਵੁੱਡ ਅਦਾਕਾਰਾ ਸਨਾ ਖਾਨ ਸ਼ਰਮਨ ਜੋਸ਼ੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ। ਸਨਾ ਖਾਨ ਸ਼ਰਮਨ ਜੋਸ਼ੀ ਨਾਲ ਫਿਲਮ 'ਵਜਹ ਤੁਮ ਹੋ' 'ਚ ਕੰਮ ਕਰਦੀ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ 'ਹੇਟ ਸਟੋਰੀ-3' ਬਣਾਉਣ ਵਾਲੇ ਵਿਸ਼ਾਲ ਪਾਂਡੇ ਕਰ ਰਹੇ ਹਨ। ਫਿਲਮ 'ਚ ਗੁਰਮੀਤ ਚੌਧਰੀ ਵੀ ਨਜ਼ਰ ਆਏਗੀ।
ਜਾਣਕਾਰੀ ਅਨੁਸਾਰ ਸਨਾ ਖਾਨ ਨੇ ਕਿਹਾ, 'ਮੈਂ ਸ਼ਰਮਨ ਜੋਸ਼ੀ ਅਤੇ ਗੁਰਮੀਤ ਦੋਵਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ। ਮੈਂ ਗੁਰਮੀਤ ਨੂੰ ਪਹਿਲਾਂ ਤੋਂ ਹੀ ਜਾਣਦੀ ਹਾਂ। ਉਹ ਬਹੁਤ ਪਿਆਰਾ ਹੈ ਪਰ ਸ਼ਰਮਨ ਨੂੰ ਲੈ ਕੇ ਥੋੜਾ ਨਰਵਸ ਸੀ। ਉਹ ਬਹੁਤ ਗੰਭੀਰ ਦਿਖਾਈ ਦਿੰਦੇ ਹਨ ਪਰ ਜਦੋਂ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਸਮੇਂ ਪਤਾ ਲੱਗਿਆ ਕਿ ਉਹ ਬਹੁਤ ਮਜਾਕੀਆਂ ਸੁਭਾਅ ਦੇ ਹਨ। ਉਹ ਇੱਕ ਵਧੀਆ ਸ਼ਾਨਦਾਰ ਐਕਟਰ ਵੀ ਹਨ। ਮੈਂ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਨੂੰ ਦੇਖਦੀ ਹੁੰਦੀ ਸੀ ਅਤੇ ਕੁਝ ਸਿੱਖਣ ਦੀ ਕੋਸ਼ਿਸ਼ ਕਰਦੀ ਸੀ। ਗੁਰਮੀਤ ਇੱਕ ਵਧੀਆ ਅਦਾਕਾਰ ਹੈ।'
ਜ਼ਿਕਰਯੋਗ ਹੈ ਕਿ ਸਨਾ ਖਾਨ ਇਸ ਤੋਂ ਪਹਿਲਾਂ ਸਾਊਥ ਦੀਆਂ ਫਿਲਮਾਂ ਦੇ ਇਲਾਵਾ ਸਲਮਾਨ ਖਾਨ ਦੇ ਨਾਲ ਫਿਲਮ 'ਜੈ ਹੋ' 'ਚ ਵੀ ਨਜ਼ਰ ਆਈ ਸੀ। ਉਨ੍ਹਾਂ ਨੇ ਕਿਹਾ, 'ਵਜਹ ਤੁਮ ਹੋ' ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਹ ਮੇਰਾ ਪਹਿਲਾਂ ਹਿੰਦੀ ਪ੍ਰੋਜੈਕਟ ਹੈ। ਜਿਸ 'ਚ ਮੈਂ ਲੀਡ ਰੋਲ ਕਰ ਰਹੀ ਹਾਂ। ਵੱਡੇ ਪਰਦੇ 'ਤੇ ਆਪਣੇ ਆਪ ਨੂੰ ਦੇਖਣਾ ਮਾਣ ਵਾਲੀ ਗੱਲ ਹੈ। ਇਨ੍ਹਾਂ ਹੀ ਨਹੀਂ ਮੈਂ ਇਸ ਫਿਲਮ 'ਚ ਆਪਣੀ ਭਾਸ਼ਾ 'ਚ ਕੰਮ ਕਰਦੀ ਨਜ਼ਰ ਆਵਾਂਗੀ।


Tags: ਸਨਾ ਖਾਨਸ਼ਰਮਨ ਜੋਸ਼ੀਵਿਸ਼ਾਲ ਪਾਂਡੇਗੁਰਮੀਤ ਚੌਧਰੀSana Khan Sharman Joshi Vishal Pandey Gurmeet Choudhary