ਜਲੰਧਰ (ਵੈੱਬ ਡੈਸਕ) - ਹਿੰਦੀ ਸਿਨੇਮਾ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਹੁਣ ਸਾਡੇ ਵਿਚ ਨਹੀਂ ਰਹੇ। ਬੀਤੇ ਦਿਨੀਂ ਇਰਫਾਨ ਖਾਨ ਵੀ ਕੈਂਸਰ ਦੀ ਬਿਮਾਰੀ ਕਰਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ। ਇਨ੍ਹਾਂ ਦੋਹਾਂ ਦਿੱਗਜ ਅਦਾਕਾਰਾਂ ਦੀ ਮੌਤ ਦੀ ਵਜ੍ਹਾ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਹੀ ਬਣੀ ਹੈ। ਪਿਛਲੇ ਕੁਝ ਸਾਲਾਂ 'ਤੇ ਝਾਤ ਮਾਰੀਏ ਤਾਂ ਬਾਲੀਵੁੱਡ ਵਿਚ ਕੈਂਸਰ ਦਾ ਕਾਲਾ ਪਰਛਾਵਾਂ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਇਹ ਖ਼ਤਰਨਾਕ ਬੀਮਾਰੀ ਆਖਿਰ ਫ਼ਿਲਮੀ ਸਿਤਾਰਿਆਂ ਨੂੰ ਹੀ ਕਿਉ ਜ਼ਿਆਦਾਤਾਰ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਖ਼ਤਰਨਾਕ ਬਿਮਾਰੀ ਬਾਰੇ :-
ਜੇਕਰ ਦੇਖਿਆ ਜਾਵੇ ਤਾਂ ਫ਼ਿਲਮੀ ਸਿਤਾਰੇ ਆਪਣੀ ਸਿਹਤ ਦਾ ਸਭ ਤੋਂ ਜ਼ਿਆਦਾ ਖਿਆਲ ਰੱਖਦੇ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਸਿਤਾਰਿਆਂ ਨੂੰ ਕੈਂਸਰ ਵਰਗੀ ਵੱਡੀ ਬੀਮਾਰੀ ਘੇਰਾ ਪਾ ਰਹੀ ਹੈ। ਇਸ ਬਿਮਾਰੀ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹ ਫਿਲਮੀ ਸਿਤਾਰੇ 'ਰੈੱਡ ਮੀਟ' ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਨ । ਅਸਲ ਵਿਚ 'ਰੈੱਡ ਮੀਟ' ਦੀ ਵਰਤੋਂ ਨਾਲ ਮੂੰਹ 'ਤੇ ਜ਼ਿਆਦਾ ਗਲੋ ਕਰਦਾ ਹੈ। ਇਸ ਪੇਸ਼ੇ ਵਿਚ ਚਿਹਰਾ ਹੀ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ। ਇਸ ਲਈ ਫ਼ਿਲਮੀ ਸਿਤਾਰੇ ਸਭ ਤੋਂ ਵੱਧ ਵਰਤੋਂ 'ਰੈੱਡ ਮੀਟ' ਦੀ ਕਰਦੇ ਹਨ। ਰੈੱਡ ਮੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਬੀਫ ਤੋਂ ਮਿਲਦਾ ਹੈ ਜਾਂ ਫਿਰ ਸੂਰ, ਬੱਕਰੇ ਤੋਂ ਮਿਲਦਾ ਹੈ। ਖ਼ਬਰਾਂ ਮੁਤਾਬਿਕ ਜਿਹੜੇ ਲੋਕ 'ਰੈੱਡ ਮੀਟ' ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਕੈਂਸਰ ਹੋਣ ਦੇ ਵੱਧ ਆਸਾਰ (ਚਾਂਸ) ਹੁੰਦੇ ਹਨ।
'ਰੈੱਡ ਮੀਟ' ਖਾਣ ਵਾਲਿਆਂ ਨੂੰ ਸਟਮਕ ਕੈਂਸਰ ਹੋਣ ਦੇ ਵੱਧ ਚਾਂਸ ਹੁੰਦੇ ਹਨ। ਇਹ ਕੈਂਸਰ ਆਂਤੜਾ ਰਾਹੀਂ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦਾ ਹੈ। 'ਰੈੱਡ ਮੀਟ' ਵਿਚ ਕੁਝ ਅਜਿਹੇ ਤੱਤ ਹੁੰਦੇ ਹਨ, ਜਿਹੜੇ ਕੈਂਸਰ ਨੂੰ ਵਾਧਵਾ ਦਿੰਦੇ ਹਨ। 'ਰੈੱਡ ਮੀਟ' ਦੀ ਰੋਜ਼ਾਨਾ ਵਰਤੋਂ ਨਾਲ ਕੈਂਸਰ ਹੋ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਰੈੱਡ ਮੀਟ ਦੀ ਕਦੇ-ਕਦੇ ਵਰਤੋਂ ਕੀਤੀ ਜਾਵੇ ਤਾ ਕੈਂਸਰ ਦੇ ਖਤਰੇ ਤੋਂ ਬੱਚਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਹਾਲ ਹੀ ਵਿਚ ਇਸ ਬੀਮਾਰੀ ਤੋਂ ਉਭਰੀ ਹੈ। ਇਸ ਤੋਂ ਇਲਾਵਾ ਤਾਹਿਰਾ ਕਸ਼ਯਪ ਨੇ ਵੀ ਸਰਜਰੀ ਕਰਵਾ ਕੇ ਕੈਂਸਰ ਨੂੰ ਮਾਤ ਦਿੱਤੀ ਹੈ। ਇਸੇ ਤਰ੍ਹਾਂ ਮਨੀਸ਼ਾ ਕੋਇਰਾਲਾ ਨੇ ਵੀ ਕੈਂਸਰ ਦੀ ਬੀਮਾਰੀ 'ਤੇ ਜਿੱਤ ਹਾਸਲ ਕਰ ਚੁੱਕੀ ਹੈ ਪਰ ਬਹੁਤ ਸਾਰੇ ਸਿਤਾਰੇ ਅਜਿਹੇ ਵੀ ਸਨ, ਜਿਹੜੇ ਕੈਂਸਰ ਦੀ ਇਹ ਜੰਗ ਜਿੱਤ ਨਹੀਂ ਸਕੇ। ਇਨ੍ਹਾਂ ਸਿਤਾਰਿਆਂ ਵਿਚ ਰਾਜੇਸ਼ ਖੰਨਾ ਤੇ ਵਿਨੋਦ ਖੰਨਾ ਸਭ ਤੋਂ ਪਹਿਲਾਂ ਆਉਂਦੇ ਹਨ।