FacebookTwitterg+Mail

ਇਮਰਾਨ ਹਾਸ਼ਮੀ ਦੀ 'ਵਾਏ ਚੀਟ ਇੰਡੀਆ' ਬਾਕਸ ਆਫਿਸ 'ਤੇ ਪਈ ਫਿੱਕੀ

why cheat india
20 January, 2019 11:59:53 AM

ਜਲੰਧਰ (ਬਿਊਰੋ) — ਭਾਰਤੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕਈ ਫਿਲਮਾਂ ਬਣੀਆਂ ਹਨ। ਇਸੇ ਹੀ ਮੁੱਦੇ 'ਤੇ ਇਮਰਾਨ ਹਾਸ਼ਮੀ ਦੀ ਫਿਲਮ 'ਵਾਏ ਚੀਟ ਇੰਡੀਆ' ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 1 ਕਰੋੜ 70 ਲੱਖ ਦਾ ਕਾਰੋਬਾਰ ਕੀਤਾ। ਦੱਸ ਦੇਈਏ ਕਿ ਇਮਰਾਨ ਹਾਸ਼ਮੀ ਸਟਾਰਰ ਇਸ ਫਿਲਮ 'ਚ ਭਾਰਤੀ ਸਿੱਖਿਆ ਪ੍ਰਣਾਲੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੇ ਪ੍ਰੀਖਿਆ ਦੌਰਾਨ ਹੋਣ ਵਾਲੀ ਚੀਟਿੰਗ ਨੂੰ ਦਰਸਾਇਆ ਗਿਆ ਹੈ, ਜਿਸ ਨੂੰ ਚੀਟਿੰਗ ਮਾਫੀਆ ਅੰਜ਼ਾਮ ਦਿੰਦੇ ਹਨ। ਇਹ ਫਿਲਮ ਸਿੱਖਿਆ ਦੇ ਖੇਤਰ 'ਚ ਫੈਲੇ ਭ੍ਰਿਸ਼ਟਾਚਾਰ 'ਤੇ ਬਣੀ ਹੈ। ਫਿਲਮ 'ਚ ਇਮਰਾਨ ਨੈਗੇਟਿਵ ਭੂਮਿਕਾ 'ਚ ਹਨ, ਜੋ ਪੈਸੇ ਲੈ ਕੇ ਪੇਪਰਾਂ 'ਚ ਅਮੀਰ ਵਿਦਿਆਰਥੀਆਂ ਨੂੰ ਪਾਸ ਕਰਾਉਣ ਲਈ ਉਨ੍ਹਾਂ ਦੀ ਜਗ੍ਹਾ ਹੁਸ਼ਿਆਰ ਵਿਦਿਆਰਥੀਆਂ ਨੂੰ ਪੇਪਰ ਦੇਣ ਲਈ ਭੇਜਦਾ ਹੈ। ਫਿਲਮ ਦਾ ਨਿਰਦੇਸ਼ਕ ਸ਼ੌਮਿਕ ਸੇਨ ਨੇ ਕੀਤਾ ਹੈ। ਫਿਲਮ 'ਚ ਸ਼੍ਰੇਆ ਧਨਵੰਤਰੀ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। 


ਦੱਸਣਯੋਗ ਹੈ ਕਿ ਇਮਰਾਨ ਹਾਸ਼ਮੀ ਆਪਣੇ ਪਰਿਵਾਰ ਤੇ ਸੁਪਨਿਆਂ ਨੂੰ ਕਰਨ ਲਈ ਚੀਟਿੰਗ ਦੀ ਦੁਨੀਆ 'ਚ ਨਿਕਲ ਪੈਂਦੇ ਹਨ। ਰਾਕੇਸ਼ ਉਹ ਮਾਫੀਆ ਹੈ, ਜੋ ਸਿੱਖਿਆ ਢਾਂਚੇ ਦੀਆਂ ਕਮਜ਼ੋਰੀਆਂ ਦਾ ਖੂਬ ਫਾਇਦਾ ਚੁੱਕਦਾ ਹੈ। ਰਾਕੇਸ਼ ਗਰੀਬ ਤੇ ਚੰਗੇ ਤਰ੍ਹਾਂ ਪੜ੍ਹਨ ਵਾਲੇ ਬੱਚਿਆਂ ਨੂੰ ਇਸਤੇਮਾਲ ਕਰਦਾ ਹੈ। ਉਹ ਉਨ੍ਹਾਂ ਗਰੀਬ ਬੱਚਿਆਂ ਤੋਂ ਅਮੀਰ ਬੱਚਿਆਂ ਦੀ ਥਾਂ ਪੇਪਰ ਦਿਵਾਉਂਦਾ ਹੈ ਤੇ ਬਦਲੇ 'ਚ ਉਨ੍ਹਾਂ ਨੂੰ ਪੈਸੇ ਦਿੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਮੀਰ ਬੱਚਿਆਂ ਤੋਂ ਪੈਸੇ ਲੈ ਕੇ ਗਰੀਬ ਬੱਚਿਆਂ ਨੂੰ ਉਨ੍ਹਾਂ ਦੀ ਥਾਂ ਪੇਪਰ ਦਿਵਾ ਕੇ ਅਤੇ ਪੈਸੇ ਦੇ ਕੇ ਉਹ ਕੋਈ ਅਪਰਾਧ ਨਹੀਂ ਕਰ ਰਿਹਾ ਪਰ ਇਸੇ ਦੌਰਾਨ ਉਨ੍ਹਾਂ ਤੋਂ ਇਕ ਗੇਮ ਗਲਤ ਹੋ ਜਾਂਦੀ ਹੈ ਅਤੇ ਉਹ ਪੁਲਸ ਦੇ ਹੱਥੇ ਚੜ੍ਹ ਜਾਂਦੇ ਹਨ।


Tags: Why Cheat India Emraan Hashmi Shreya Dhanwanthary Soumik Sen Bhushan Kumar Krishan Kumar Tanuj Garg Atul Kasbekar Parveen Hashmi

Edited By

Sunita

Sunita is News Editor at Jagbani.