FacebookTwitterg+Mail

ਡਿਸਕੋ ਨੰਬਰ 'ਤੇ ਡਾਂਸ ਕਰਦੇ ਨਜ਼ਰ ਆਉਣਗੇ ਰਣਬੀਰ ਅਤੇ ਐਸ਼ਵਰਿਆ!

will be seen dancing at a disco number ranbir and aishwarya
28 August, 2016 04:03:06 PM

ਮੁੰਬਈ—ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਅਤੇ ਰਾਕਸਟਾਰ ਰਣਬੀਰ ਕਪੂਰ ਡਿਸਕੋ ਨੰਬਰ 'ਤੇ ਡਾਂਸ ਕਰਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਫਿਲਮਕਾਰ ਕਰਣ ਜੌਹਰ ਇਨ੍ਹੀਂ ਦਿਨੀਂ ਫਿਲਮ 'ਏ ਦਿਲ ਹੈ ਮੁਸ਼ਕਿਲ' ਬਣਾ ਰਹੇ ਹਨ । ਫਿਲਮ 'ਚ ਰਣਬੀਰ ਕਪੂਰ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਅਨੁਸ਼ਕਾ ਸ਼ਰਮਾ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਫਿਲਮ ਦੀ ਸ਼ੂਟਿੰਗ ਆਖਿਰੀ ਦੌਰ 'ਤੇ ਹੈ। ਚਰਚਾ ਹੈ ਕਿ ਰਣਬੀਰ ਅਤੇ ਐਸ਼ਵਰਿਆ 'ਤੇ ਇਕ ਸਪੈਸ਼ਲ ਡਿਸਕੋ ਨੰਬਰ ਫਿਲਮਾਇਆ ਜਾਵੇਗਾ। ਤਿੰਨ ਦਿਨ ਤੱਕ ਇਸ ਦੀ ਸ਼ੂਟਿੰਗ ਹੋਵੇਗੀ। ਨਾਈਟ ਕਲੱਬ ਦਾ ਸੈੱਟ ਮੁੰਬਈ 'ਚ ਬਣਾਇਆ ਜਾਵੇਗਾ। ਚਰਚਾ ਹੈ ਕਿ ਇਸ ਫਿਲਮ 'ਚ ਸ਼ਾਹਰੁਖ ਖਾਨ ਕੈਮਿਓ ਕਰਦੇ ਨਜ਼ਰ ਆ ਸਕਦੇ ਹਨ। ਇਹ ਫਿਲਮ ਦੀਵਾਲੀ ਦੇ ਮੌਕੇ 'ਤੇ 28 ਨਵੰਬਰ ਨੂੰ ਰਿਲੀਜ਼ ਹੋਵੇਗੀ।


Tags: Ranbeer Aishwarya ਡਿਸਕੋ ਨੰਬਰ ਡਾਂਸ