FacebookTwitterg+Mail

ਵਿਲ ਸਮਿਥ ਦੀ 'ਬਕੇਟ ਲਿਸਟ' 'ਚ ਬਾਲੀਵੁੱਡ ਡਾਂਸ!

will smith
01 April, 2019 03:45:39 PM

ਜਲੰਧਰ(ਬਿਊਰੋ)— ਵਿਲ ਸਮਿਥ ਆਪਣੇ ਨਵੇਂ ਸ਼ੋਅ 'ਬਕੇਟ ਲਿਸਟ' ਦੇ ਸੈਕੰਡਰੀ ਤੋਂ ਡਰ ਅਤੇ ਚੁਣੋਤੀਪੂਰਨ ਸਟੰਟ ਨੂੰ ਆਪਣੇ ਜਨੂੰਨ 'ਚ ਬਦਲ ਰਹੇ ਹਨ। ਉਨ੍ਹਾਂ ਦੀ 'ਬਕੇਟ ਲਿਸਟ' ਐਡਵੈਂਚਰ 'ਚ ਦੁਬਈ 'ਚ ਆਪਣੀ ਪਤਨੀ ਜੈਡਾ ਪਿੰਕੇਟ ਸਮਿਥ ਨਾਲ ਸਕਾਈਡਾਈਵਿੰਗ, ਅਬੂ ਧਾਬੀ 'ਚ ਫਾਰਮੂਲਾ 1 ਕਾਰ ਰੇਸਿੰਗ, ਸ਼ਾਰਕ ਨਾਲ ਤੈਰਨਾ, ਬਾਲੀਵੁੱਡ ਫਿਲਮ 'ਚ ਭਾਗ ਲੈਣਾ, ਕਿਊਬਾ 'ਚ ਹਾਫ ਮੈਰਾਥਨ ਦੌੜਨਾ ਅਤੇ ਡੇਵ ਚੈਪਲ ਨਾਲ ਸਟੈਂਡ-ਅਪ ਕਾਮੇਡੀ ਕਰਨਾ ਸ਼ਾਮਿਲ ਹੈ।
Punjabi Bollywood Tadka
ਐਡਵੈਂਚਰ ਦਾ ਆਨੰਦ ਚੁੱਕਣ ਤੋਂ ਬਾਅਦ, ਹੁਣ ਵਿਲ ਸਮਿਥ ਦੀ ਬਕੇਟ ਲਿਸਟ ਦਾ ਅਗਲਾ ਐਪੀਸੋਡ ਭਾਰਤ 'ਤੇ ਕੇਂਦਰਿਤ ਹੋਵੇਗਾ। 3 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੇ ਇਸ ਐਪੀਸੋਡ 'ਚ ਵਿਲ ਨੇ ਬਾਲੀਵੁੱਡ ਫਿਲਮ ਦਾ ਹਿੱਸਾ ਬਨਣ ਦੀ ਇੱਛਾ ਪੂਰੀ ਕੀਤੀ ਹੈ। ਆਪਣੇ ਇਸ ਅਗਲੇ ਐਪੀਸੋਡ ਲਈ ਵਿਲ ਸਮਿਥ ਨੇ ਹਾਲ ਹੀ 'ਚ ਭਾਰਤ ਦਾ ਦੌਰਾ ਕੀਤਾ ਸੀ ਜਿੱਥੇ ਐਕਟਰ ਨੇ ਅਕਸ਼ੈ ਕੁਮਾਰ,  ਰਣਵੀਰ ਸਿੰਘ, ਕਰਨ ਜੌਹਰ, ਟਾਈਗਰ ਸ਼ਰਾਫ ਵਰਗੇ ਬਾਲੀਵੁੱਡ ਦੇ ਤਮਾਮ ਕਲਾਕਾਰ ਅਤੇ ਭਾਰਤੀ ਫੁੱਟਬਾਲਰ ਭਾਈਚੁੰਗ ਭਾਟੀਆ ਨਾਲ ਖਾਸ ਮੁਲਾਕਾਤ ਕੀਤੀ ਸੀ।
Punjabi Bollywood Tadka
ਵਿਲ ਸਮਿਥ ਨੇ ਆਪਣੇ ਇਸ ਭਾਰਤੀ ਦੌਰੇ ਦੌਰਾਨ ਫਿਲਮ 'ਸਟੂਡੈਂਟ ਆਫ ਦਿ ਈਅਰ 2' ਦੇ ਸੈੱਟ ਦਾ ਵੀ ਵਿਸ਼ੇਸ਼ ਦੌਰਾ ਕੀਤਾ ਸੀ ਜਿੱਥੇ ਵਿਲ ਸਮਿਥ ਨੇ ਫਿਲਮ ਦੀ ਪੂਰੀ ਕਾਸਟ ਅਤੇ ਕਰੂ ਨਾਲ ਪੂਰਾ ਇਕ ਦਿਨ ਦਾ ਸਮਾਂ ਬਿਤਾਇਆ ਅਤੇ ਨਾਲ ਹੀ ਉਹ ਟਾਈਗਰ ਸ਼ਰਾਫ ਅਤੇ ਅਨੰਨਿਆ ਪਾਂਡੇ ਨਾਲ 'ਸਟੂਡੈਂਟ ਆਫ ਦਿ ਈਅਰ' ਦੇ ਇਕ ਗੀਤ 'ਤੇ ਡਾਂਸ ਕਰਦੇ ਹੋਏ ਵੀ ਨਜ਼ਰ ਆਏ।
Punjabi Bollywood Tadka
ਮੁੰਬਈ 'ਚ ਸਿਤਾਰਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਵਿਲ ਨੇ ਮੁੰਬਈ 'ਚ ਰਿਕਸ਼ਾ ਰਾਇਡ ਦਾ ਵੀ ਆਨੰਦ ਲਿਆ। 3 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੇ ਇਸ ਐਪੀਸੋਡ 'ਚ ਵਿਲ ਸਮਿਥ ਦੇ ਭਾਰਤ ਭ੍ਰਮਣ ਦੀ ਹਰ ਝਲਕ ਦੇਖਣ ਨੂੰ ਮਿਲੇਗੀ ਜਿਸ 'ਚ ਐਕਟਰ ਨੇ ਭਾਰਤ ਦੀ ਹਰ ਖੂਬਸੂਰਤੀ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ ਹੈ। ਜਿਸ ਨੂੰ ਉਹ ਹੁਣ ਆਪਣੇ ਪ੍ਰਸ਼ੰਸਕਾਂ ਸਾਹਮਣੇ ਪੇਸ਼ ਕਰਨ ਲਈ ਤਿਆਰ ਹੈ। ਇਹ ਐਪੀਸੋਡ ਵੈੱਬ ਸੀਰੀਜ਼ ਬਕੇਟ ਲਿਸਟ ਦਾ ਆਖਰੀ ਐਪੀਸੋਡ ਹੈ ਜਿਸ 'ਚ ਕੁਲ 6 ਐਪੀਸੋਡ ਸਨ।


Tags: Will Smith Student Of the year 2Hollywood ActorBucket List

Edited By

Manju

Manju is News Editor at Jagbani.