FacebookTwitterg+Mail

ਹਾਲੀਵੁੱਡ ਐਕਟਰ ਵਿੱਲ ਸਮਿਥ ਨੇ ਕੀਤਾ ਬਾਲੀਵੁੱਡ ਡੈਬਿਊ, ਬੱਚਨ ਨੂੰਹ ਦੇ ਹਨ ਮੁਰੀਦ

will smith
08 October, 2018 02:35:20 PM

ਮੁੰਬਈ (ਬਿਊਰੋ)— ਹਾਲੀਵੁੱਡ ਐਕਟਰ ਵਿੱਲ ਸਮਿਥ ਇਨ੍ਹੀਂ ਦਿਨੀਂ ਭਾਰਤ 'ਚ ਹਨ। ਜਾਣਕਾਰੀ ਮੁਤਾਬਕ ਵਿੱਲ ਸਮਿਥ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਬਾਲੀਵੁੱਡ ਕਾਫੀ ਪਸੰਦ ਹੈ। ਉਹ ਬਾਲੀਵੁੱਡ 'ਚ ਡਾਂਸ ਨੰਬਰ ਦੇ ਨਾਲ-ਨਾਲ ਐਸ਼ਵਰਿਆ ਰਾਏ ਬੱਚਨ ਨਾਲ ਕੰਮ ਕਰਨਾ ਚਾਹੁੰਦੇ ਹਨ।

Punjabi Bollywood Tadka

ਵਿੱਲ ਦੀ ਇਕ ਇੱਛਾ ਤਾਂ ਡਾਇਰੈਕਟਰ-ਪ੍ਰੋਡਿਊਸਰ ਕਰਨ ਜੌਹਰ ਨੇ ਪੂਰੀ ਕਰ ਦਿੱਤੀ ਜੋ ਬਾਲੀਵੁੱਡ 'ਚ ਡਾਂਸ ਨੰਬਰ ਕਰਨ ਦੀ ਹੈ। ਐਤਵਾਰ ਨੂੰ ਹੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਕਰਨ ਤੇ ਰਣਵੀਰ ਸਿੰਘ ਇਕੱਠੇ ਨਜ਼ਰ ਆ ਰਹੇ ਹਨ ਤੇ ਇਸ 'ਚ ਦੋਵੇਂ ਸਟਾਰਸ ਵਿੱਲ ਨੂੰ ਡਾਂਸ ਸਿਖਾ ਰਹੇ ਹਨ।

Punjabi Bollywood Tadka

ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਗਿਆ, “ਬਾਲੀਵੁੱਡ ਦੀ ਡੁੰਘਾਈ ਨੂੰ ਇਸ ਖੇਡ ਦੇ ਦੋ ਮਾਹਿਰ ਲੋਕਾਂ ਤੋਂ ਸਿੱਖ ਰਿਹਾ ਹਾਂ।'' ਵਿੱਲ ਸਮਿਥ ਨੇ ਧਰਮਾ ਪ੍ਰੋਡਕਸ਼ਨ ਦੀ ਫਿਲਮ ''ਸਟੂਡੈਂਟ ਆਫ ਦਿ ਈਅਰ-2' ਲਈ ਇਕ ਗੀਤ ਸ਼ੂਟ ਕੀਤਾ ਹੈ, ਜਿਸ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਵਿੱਲ ਨੇ ਲਿਖਿਆ, “ਬਾਲੀਵੁੱਡ 'ਚ ਸੈੱਟ ਤੋਂ! 'ਸਟੂਡੈਂਟ ਆਫ ਦਿ ਈਅਰ-2' ਦੀ ਸਟਾਰਕਾਸਟ ਨਾਲ।'' ਧੰਨਵਾਦ ਮੈਨੂੰ ਇਹ ਮੌਕਾ ਦੇਣ ਲਈ।''

Punjabi Bollywood Tadka

ਉਧਰ ਟਾਈਗਰ ਨੇ ਵੀ ਵਿੱਲ ਸਮਿਥ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, “ਦੁਨੀਆ ਦੇ ਸਭ ਤੋਂ ਮਹਾਨ ਐਂਟਰਟੇਨਰਸ ਵਿੱਚੋਂ ਇਕ ਨਾਲ ਸਕਰੀਨ ਸ਼ੇਅਰ ਕਰ ਰਿਹਾ ਹਾਂ। ਇਹ ਮੇਰੀ ਖੁਸ਼ਕਿਸਮਤੀ ਸੀ, ਸਰ।'' ਇਨ੍ਹਾਂ ਤਸਵੀਰਾਂ ਨਾਲ ਤਾਂ ਇਹੀ ਲੱਗ ਰਿਹਾ ਹੈ ਕਿ ਵਿੱਲ, ਕਰਨ ਜੌਹਰ ਦੀ ਫਿਲਮ 'ਚ ਕੈਮਿਓ ਕਰ ਰਹੇ ਹਨ। ਇਸ 'ਚ ਸਮਿਥ ਬਾਲੀਵੁੱਡ ਗੀਤ 'ਤੇ ਡਾਂਸ ਕਰਦੇ ਨਜ਼ਰ ਵੀ ਆਉਣਗੇ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Will Smith Karan JoharRanveer SinghStudent of the Year 2.Tiger Shroff Ananya PandeyTara Sutaria

Edited By

Chanda Verma

Chanda Verma is News Editor at Jagbani.