FacebookTwitterg+Mail

Pics : ਮੁੰਬਈ ਦੀਆਂ ਸੜਕਾਂ 'ਤੇ ਆਟੋ ਚਲਾਉਂਦੇ ਨਜ਼ਰ ਆਏ ਵਿਲ ਸਮਿੱਥ

will smith
08 October, 2018 05:56:04 PM

ਮੁੰਬਈ (ਬਿਊਰੋ)— ਹਾਲੀਵੁੱਡ ਸਟਾਰ ਵਿਲ ਸਮਿੱਥ ਇਕ ਸੰਮੇਲਨ 'ਚ ਸ਼ਿਰਕਤ ਕਰਨ ਭਾਰਤ ਪਹੁੰਚੇ ਹਨ। ਖਬਰ ਹੈ ਕਿ ਵਿਲ ਸਮਿੱਥ ਨੇ ਕਰਨ ਜੌਹਰ ਦੀ ਪ੍ਰੋਡਕਸ਼ਨ ਹਾਊਸ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ 2' 'ਚ ਕੈਮਿਓ ਕੀਤਾ ਹੈ। ਹਾਲ ਹੀ 'ਚ ਵਿਲ ਸਮਿੱਥ ਨੂੰ ਸੁਪਨਿਆਂ ਦੀ ਨਗਰੀ ਮੁੰਬਈ ਦੀ ਸੈਰ ਆਟੋ ਰਿਕਸ਼ਾ 'ਚ ਕਰਦੇ ਦੇਖਿਆ ਗਿਆ। ਸਮਿੱਥ ਆਪਣੇ ਦੋਸਤ ਨਾਲ ਆਟੋ ਚਲਾਉਂਦੇ ਨਜ਼ਰ ਆਏ।

Punjabi Bollywood Tadka
ਫਰਹਾਨ ਅਖਤਰ ਨਾਲ ਇਕ ਖਾਸ ਸੈਸ਼ਨ 'ਚ ਵਿਲ ਸਮਿੱਥ ਨੇ ਬਾਲੀਵੁੱਡ 'ਚ ਇਕ ਡਾਂਸ ਸੀਕਵੈਂਸ ਕਰਨ ਅਤੇ ਐਸ਼ਵਰਿਆ ਰਾਏ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। ਇਸ ਤੋਂ ਪਹਿਲਾਂ ਜਦੋਂ ਵਿਲ ਭਾਰਤ ਆਏ ਸਨ ਤਾਂ ਅਕਸ਼ੈ ਨੇ ਕੁਝ ਸਾਲ ਪਹਿਲਾਂ ਆਪਣੇ ਘਰ 'ਚ ਪਾਰਟੀ ਰੱਖੀ ਸੀ। ਵਿਲ ਨੇ ਕਰਨ ਜੌਹਰ ਦੇ ਟਾਕ ਸ਼ੋਅ 'ਕੌਫੀ ਵਿਦ ਕਰਨ' 'ਚ ਸ਼ਿਰਕਤ ਕੀਤੀ। ਉਹ ਰਣਵੀਰ ਸਿੰਘ ਅਤੇ ਅਕਸ਼ੈ ਕੁਮਾਰ ਵਾਲੇ ਸੈਸ਼ਨ 'ਚ ਨਜ਼ਰ ਆਉਣਗੇ।

Punjabi Bollywood TadkaPunjabi Bollywood Tadka


Tags: Will Smith Auto rickshaw Koffee with Karan Event Aishwarya Rai American Actor

Edited By

Kapil Kumar

Kapil Kumar is News Editor at Jagbani.