FacebookTwitterg+Mail

ਹਾਲੀਵੁੱਡ ਗਲਿਆਰਿਆਂ 'ਚ ਹੋਣ ਲੱਗੇ ਰਣਵੀਰ ਦੇ ਚਰਚੇ, ਵੀਡੀਓ ਵਾਇਰਲ

will smith is blown away by ranveer singh gully boy
17 February, 2019 11:41:04 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਸਟਾਰਰ ਫਿਲਮ 'ਗਲੀ ਬੁਆਏ' ਨੇ ਵੱਡੇ ਪਰਦੇ 'ਤੇ ਸ਼ਾਨਦਾਰ ਓਪਨਿੰਗ ਕੀਤੀ ਹੈ। ਜੋਯਾ ਅਖਤਰ ਦੀ 'ਗਲੀ ਬੁਆਏ' ਨੂੰ ਕ੍ਰਿਟਿਕਸ ਵੱਲੋਂ ਵੀ ਕਾਫੀ ਸਰਾਹਿਆ ਜਾ ਰਿਹਾ ਹੈ। ਹੁਣ ਤੱਕ ਇਹ ਫਿਲਮ 36 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਫਿਲਮ 'ਚ ਖਾਸ ਕਰਕੇ ਰਣਵੀਰ ਸਿੰਘ ਦੀ ਪਰਫਾਰਮੈਂਸ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਚਰਚਾ ਹਾਲੀਵੁੱਡ ਦੇ ਗਲਿਆਰਿਆਂ 'ਚ ਵੀ ਸੁਣਾਈ ਦੇ ਰਹੀ ਹੈ। ਰਣਵੀਰ ਦੀ ਐਕਟਿੰਗ ਦੇਖ ਗਰੈਮੀ ਐਵਾਰਡ ਦੇ ਜੇਤੂ ਰੈਪ ਆਰਟਿਸਟ ਅਤੇ ਹਾਲੀਵੁਡ ਐਕਟਰ ਵਿਲ ਸਮਿਥ ਵੀ ਆਪਣੇ-ਆਪ ਨੂੰ ਰੋਕ ਨਾ ਸਕਿਆ ਅਤੇ ਉਨ੍ਹਾਂ ਨੇ ਰਣਵੀਰ ਸਿੰਘ ਦੀ ਤਾਰੀਫ ਦੇ ਪੁੱਲ ਬੰਨ੍ਹ ਦਿੱਤੇ।


ਹਾਲੀਵੁੱਡ ਐਕਟਰ ਵਿਲ ਸਮਿਥ ਨੇ ਕਿਹਾ, ''ਰਣਵੀਰ ਮੁਬਾਰਕ ਹੋਵੇ, 'ਗਲੀ ਬੁਆਏ' ਨਾਲ ਜੋ ਤੂੰ ਕਰ ਰਿਹਾ ਹੈ, ਉਹ ਮੈਨੂੰ ਪਸੰਦ ਆਇਆ। ਮੇਰੇ ਲਈ ਸਕੂਲ ਹਿਪ-ਹਾਪ ਇੱਥੇ ਹੈ, ਇੱਥੇ ਪੂਰੇ ਦੇਸ਼ ਦਾ ਹਿਪ-ਹਾਪ ਦੇਖ ਰਿਹਾ ਹਾਂ। ਮੈਨੂੰ ਚੰਗਾ ਲੱਗ ਰਿਹਾ ਹੈ। ਵਧਾਈ ਹੋਵੇ ਤੈਨੂੰ।'' ਹਾਲੰਕਿ ਇਸ ਤੋਂ ਇਲਾਵਾ ਹਾਲੀਵੁੱਡ ਐਕਟਰ ਵਿਲ ਸਮਿਥ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਰਣਵੀਰ ਸਿੰਘ ਦੇ ਫੈਨ ਪੇਜ਼ 'ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। 


ਦੱਸ ਦਈਏ ਰਣਵੀਰ ਸਿੰਘ ਦੀ ਫਿਲਮ 'ਗਲੀ ਬੁਆਏ' 14 ਫਰਵਰੀ ਨੂੰ ਰਿਲੀਜ਼ ਹੋਈ ਹੈ, ਜਿਸ 'ਚ ਰਣਵੀਰ ਸਿੰਘ ਇਕ ਰੈਪਰ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ 'ਚ ਰਣਵੀਰ ਨਾਲ ਆਲੀਆ ਭੱਟ ਵੀ ਮੁੱਖ ਭੂਮਿਕਾ 'ਚ ਹੈ।


Tags: Will Smith Ranveer Singh Gully Boy Video Praise Bollywood Celebrity News Bollywood Khabar ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.