FacebookTwitterg+Mail

ਕਰਨ ਓਬਰਾਏ 'ਤੇ ਰੇਪ ਦਾ ਦੋਸ਼ ਲਾਉਣ ਵਾਲੀ ਮਹਿਲਾ ਗ੍ਰਿਫਤਾਰ

woman who accused karan of rape gets arrested for staging a fake attack
18 June, 2019 02:14:33 PM

ਨਵੀਂ ਦਿੱਲੀ (ਬਿਊਰੋ) — ਟੀ. ਵੀ. ਐਕਟਰ ਕਰਨ ਓਬਰਾਏ 'ਤੇ ਰੇਪ ਕੇਸ ਦਾ ਦੋਸ਼ ਲਾਉਣ ਵਾਲੀ ਮਹਿਲਾ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਨੇ ਖੁਦ 'ਤੇ ਝੂਠਾ ਹਮਲਾ ਕਰਵਾਇਆ ਸੀ। ਇਸ ਪੂਰੇ ਮਾਮਲੇ 'ਚ ਉਸ ਦੀ ਖੁਦ ਦੀ ਵਕੀਲ ਵੀ ਨਾਲ ਮਿਲੀ ਹੋਈ ਸੀ। ਮਹਿਲਾ ਨੇ ਦੋਸ਼ ਲਾਇਆ ਸੀ ਕਿ ''ਜਦੋਂ ਮੈਂ ਸਵੇਰੇ-ਸਵੇਰੇ ਮੌਰਨਿੰਗ ਵਾਕ ਕਰਨ ਗਈ ਸੀ ਤਾਂ ਕੁਝ ਬਾਈਕ ਸਵਾਰਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਜਾਂਦੇ ਸਮੇਂ ਇਕ ਚਿੱਟ ਸੁੱਟ ਗਏ ਸੀ, ਜਿਸ 'ਤੇ ਲਿਖਿਆ ਸੀ, 'ਕੇਸ ਵਾਪਸ ਲੇ ਲੋ'।'' ਇਸ ਮਾਮਲੇ 'ਚ ਜਦੋਂ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕੱਢੀ ਤਾਂ ਪਤਾ ਲੱਗਾ ਕਿ ਮਹਿਲਾ ਨੇ ਖੁਦ ਹੀ ਆਪਣੇ 'ਤੇ ਹਮਲਾ ਕਰਲਾਇਆ ਸੀ ਅਤੇ ਹਮਲਾਵਰਾਂ 'ਚ ਉਸ ਦੇ ਵਕੀਲ ਦਾ ਹੀ ਕਜ਼ਨ ਸ਼ਾਮਲ ਸੀ। ਮਹਿਲਾ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਉਸ ਨੇ ਕਰਨ ਓਬਰਾਏ ਖਿਲਾਫ ਆਪਣੇ ਕੇਸ ਨੂੰ ਹੋਰ ਮਜਬੂਤ ਕਰਨ ਲਈ ਇਹ ਫਰਜੀ ਹਮਲਾ ਜਾਨ ਬੁੱਝ ਕੇ ਕਰਵਾਇਆ ਸੀ।

ਦੱਸ ਦਈਏ ਕਿ ਕਰਨ ਓਬਰਾਏ ਨੇ ਹਾਲ ਹੀ 'ਚ ਮੁੰਬਈ ਹਾਈਕੋਰਟ ਨੇ ਇਸ ਮਾਮਲੇ ਨੂੰ ਜ਼ਮਾਨਤ ਦਿੱਤੀ ਸੀ। ਮਹਿਲਾ ਦੇ ਦੋਸ਼ ਕਾਰਨ ਐਕਟਰ ਨੂੰ ਜੇਲ 'ਚ ਵੀ ਰਹਿਣਾ ਪਿਆ। ਦਰਅਸਲ ਕਰਨ 'ਤੇ ਇਕ ਮਹਿਲਾ ਜਯੋਤਸ਼ੀ ਨੇ ਬਲਾਤਕਾਰ ਕਰਕੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਸੀ। ਕਰਨ ਓਬਰਾਏ ਇਸ ਮਹਿਲਾ ਨਾਲ ਸਾਲ 2016 ਤੋਂ ਰਿਲੇਸ਼ਨਸ਼ਿਪ 'ਚ ਸਨ। ਇਸ ਮਾਮਲੇ 'ਚ ਕਰਨ ਓਬਰਾਏ ਖਿਲਾਫ ਜਿਹੜੀ ਐੱਫ. ਆਈ. ਆਰ. ਦਰਜ ਹੋਈ ਸੀ, ਉਸ ਦੇ ਮੁਤਾਬਕ ਸਾਲ 2017 'ਚ ਕਰਨ ਓਬਰਾਏ ਨੇ ਮਹਿਲਾ ਨਾਲ ਵਿਆਹ ਕਰਨ ਦਾ ਵਾਅਦਾ ਕਰਕੇ ਉਸ ਨਾਲ ਰੇਪ ਕੀਤਾ ਸੀ।

ਦੋਸ਼ ਹੈ ਕਿ ਕਰਨ ਓਬਰਾਏ ਨੇ ਮਹਿਲਾ ਦਾ ਵੀਡੀਓ ਵੀ ਬਣਾਇਆ ਸੀ ਅਤੇ ਧਮਕੀ ਦਿੰਦਾ ਰਿਹਾ ਕਿ ਜੇਕਰ ਮਹਿਲਾ ਨੇ ਉਸ ਨੂੰ ਪੈਸਾ ਨਹੀਂ ਦਿੱਤੇ ਤਾਂ ਉਹ ਇਸ ਵੀਡੀਓ ਨੂੰ ਵਾਇਰਲ ਕਰ ਦੇਣਗੇ। ਸ਼ਿਕਾਇਤ ਤੋਂ ਬਾਅਦ ਕਰਨ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ। ਬੇਲ ਅਰਜੀ 'ਤੇ ਸੁਣਵਾਈ ਦੌਰਾਨ ਕੋਰਟ ਨੇ ਪਾਇਆ ਕਿ ਮਹਿਲਾ 'ਤੇ 25 ਮਈ ਨੂੰ ਹੋਏ ਹਮਲੇ ਦੀ ਘਟਨਾ ਨੂੰ ਉਸ ਨੇ ਖੁਦ ਪਲਾਂਟ ਕੀਤਾ ਸੀ। ਇਸ ਘਟਨਾ ਦੀ ਸਾਜਿਸ਼ 'ਚ ਉਸ ਦੇ ਵਕੀਲ ਵੀ ਸ਼ਾਮਲ ਸਨ। 


Tags: MenTooKaran OberoiRape ArrestedOshiwara PoliceAttack

Edited By

Sunita

Sunita is News Editor at Jagbani.