FacebookTwitterg+Mail

World Cancer Day 2019: ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੇ ਕੈਂਸਰ ਕਾਰਨ ਗਵਾਈ ਸੀ ਜਾਨ

world cancer day 2019
04 February, 2019 01:08:25 PM

ਮੁੰਬਈ(ਬਿਊਰੋ)— 4 ਫਰਵਰੀ ਦਾ ਇਹ ਦਿਨ ਵਿਸ਼ਵ ਕੈਂਸਰ ਦਿਵਸ (World Cancer Day) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਭਾਰਤ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਬੀਮਾਰੀ ਬਣ ਗਿਆ ਹੈ, ਜਿਸ ਦੇ ਪਿੱਛੇ ਗਲਤ ਲਾਈਫਸਟਾਈਲ ਇਕ ਵੱਡਾ ਕਾਰਨ ਹੈ। ਹਾਲਾਂਕਿ ਸ਼ੁਰੂਆਤ 'ਚ ਕੈਂਸਰ ਤੋਂ ਬਚਾਅ ਅਤੇ ਉਭਰਨਾ ਸੰਭਵ ਹੈ। ਇਸ ਦਿਨ ਨੂੰ ਖਾਸਤੌਰ 'ਤੇ ਕੈਂਸਰ ਪ੍ਰਤੀ ਲੋਕਾਂ ਦੀ ਜਾਗਰੂਕਤਾ ਨੂੰ ਵਧਾਉਣ ਅਤੇ ਸਮਾਜ 'ਚ ਇਸ ਬੀਮਾਰੀ ਨਾਲ ਲੜ ਰਹੇ ਲੋਕਾਂ ਦਾ ਹੌਂਸਲਾ ਵਧਾਉਣ ਲਈ ਮਨਾਇਆ ਜਾਂਦਾ ਹੈ। ਇਸ ਬੀਮਾਰੀ ਕਾਰਨ ਹੁਣ ਤੱਕ ਕਈ ਲੋਕਾਂ ਨੇ ਆਪਣੀ ਜਾਨ ਗੰਵਾ ਦਿੱਤੀ ਹੈ, ਜਿਸ 'ਚ ਸਾਡੇ ਬਾਲੀਵੁੱਡ ਦੇ ਕਈ ਸਿਤਾਰੇ ਵੀ ਸ਼ਾਮਿਲ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮੌਤ ਕੈਂਸਰ ਕਾਰਨ ਹੋਈ।
ਆਦੇਸ਼ ਸ਼੍ਰੀਵਾਸਤਵ
ਬਾਲੀਵੁਡ ਦੇ ਮਸ਼ਹੂਰ ਸਿੰਗਰ ਆਦੇਸ਼ ਸ਼੍ਰੀਵਾਸਤਵ ਦਾ ਦਿਹਾਂਤ ਕੈਂਸਰ ਕਾਰਨ ਹੋਇਆ ਸੀ। ਕੈਂਸਰ ਦੀ ਬੀਮਾਰੀ ਦੌਰਾਨ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਪਰ ਇਹ ਬੀਮਾਰੀ ਇੰਨੀ ਵਧ ਗਈ ਕਿ ਉਹ ਕੋਮਾ 'ਚ ਚਲੇ ਗਏ ਜਿਸ ਤੋਂ ਬਾਅਦ 5 ਸਤੰਬਰ, 2015 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।

Punjabi Bollywood Tadka
ਵਿਨੋਦ ਖੰਨਾ
ਬਾਲੀਵੁੱਡ ਦੇ ਦਿੱਗਜ਼ ਕਲਾਕਾਰਾਂ ਦੀ ਲਿਸਟ 'ਚ ਸ਼ਾਮਲ ਵਿਨੋਦ ਖੰਨਾ ਦਾ ਦਿਹਾਂਤ ਵੀ ਕੈਂਸਰ ਨਾਲ ਹੋਇਆ ਸੀ। ਦੱਸਿਆ ਜਾਂਦਾ ਹੈ ਕਿ 70 ਸਾਲ ਦੀ ਉਮਰ 'ਚ ਬਲੈਡਰ ਕੈਂਸਰ ਦੇ ਚਲਦੇ ਉਨ੍ਹਾਂ ਦਾ ਦਿਹਾਂਤ ਹੋਇਆ। ਉਨ੍ਹਾਂ ਦੀ ਮੌਤ ਨਾਲ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਕਰੀਬੀ ਦੋਸਤਾਂ ਨੂੰ ਡੂੰਘਾ ਸਦਮਾ ਲੱਗਿਆ ਸੀ। ਉਨ੍ਹਾਂ ਦਾ ਦਿਹਾਂਤ 27 ਅਪ੍ਰੈਲ 2017 'ਚ ਹੋਇਆ।

Punjabi Bollywood Tadka
ਰਾਜੇਸ਼ ਖੰਨਾ
ਬਾਲੀਵੁੱਡ 'ਚ 'ਕਾਕੇ' ਦੇ ਨਾਮ ਨਾਲ ਪਛਾਣ ਬਣਾਉਣ ਵਾਲੇ ਐਕਟਰ ਰਾਜੇਸ਼ ਖੰਨਾ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਕੈਂਸਰ ਦੀ ਬੀਮਾਰੀ ਦੀ ਗੱਲ ਨੂੰ ਮੀਡੀਆ ਤੋਂ ਲੁੱਕਾ ਕੇ ਰੱਖੀ ਸੀ। ਦਿਹਾਂਤ ਦੇ ਤਕਰੀਬਨ 20 ਦਿਨ ਪਹਿਲਾਂ ਜਦੋਂ ਦਵਾਈਆਂ ਨੇ ਵੀ ਉਨ੍ਹਾਂ ਦੀ ਸਿਹਤ 'ਤੇ ਅਸਰ ਦਿਖਾਉਣਾ ਬੰਦ ਕਰ ਦਿੱਤਾ ਤਾਂ ਉਸ ਸਮੇਂ ਰਾਜੇਸ਼ ਖੰਨਾ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ,''ਮੈਂ ਜਾਣਦਾ ਹਾਂ ਦਵਾਈਆਂ ਹੁਣ ਕੰਮ ਨਹੀਂ ਕਰ ਰਹੀਆਂ ਹਨ। ਮੇਰਾ ਅੰਤਿਮ ਸਮਾਂ ਹੁਣ ਕਰੀਬ ਆ ਗਿਆ ਹੈ।'' ਫਿਲਮ 'ਆਨੰਦ' 'ਚ ਆਪਣੇ ਕਿਰਦਾਰ ਨਾਲ ਸਾਰਿਆਂ ਦੇ ਦਿਲਾਂ ਨੂੰ ਛੂਹ ਲੈਣ ਵਾਲੇ ਰਾਜੇਸ਼ ਖੰਨਾ ਅਸਲ ਜ਼ਿੰਦਗੀ 'ਚ ਵੀ ਆਪਣੇ ਅੰਤਿਮ ਪਲਾਂ ਨੂੰ ਖੁੱਲ੍ਹ ਕੇ ਜੀਉਣ ਦੀ ਤਮੰਨਾ ਰੱਖਦੇ ਸਨ। ਉਨ੍ਹਾਂ ਦਾ ਦਿਹਾਂਤ 18 ਜੁਲਾਈ, 2012 'ਚ ਹੋਇਆ ਸੀ।

Punjabi Bollywood Tadka


Tags: World Cancer Day 2019Aadesh ShrivastavaVinod KhannaRajesh Khanna

About The Author

manju bala

manju bala is content editor at Punjab Kesari