FacebookTwitterg+Mail

'ਵਿਸ਼ਵ ਸੰਗੀਤ ਦਿਵਸ' ਨੂੰ ਨੂਪੁਰ ਨਾਰਾਇਣ ਤੇ ਕਮਲ ਖਾਨ ਨੇ ਕੀਤਾ ਸੈਲੀਬ੍ਰੇਟ (ਵੀਡੀਓ)

world music day 2019 celebrating all over the world noopur narayan kamal khan
21 June, 2019 12:08:28 PM

ਜਲੰਧਰ (ਬਿਊਰੋ) — ਅੱਜ 21 ਜੂਨ ਨੂੰ ਦੁਨੀਆ ਭਰ 'ਚ 'ਵਿਸ਼ਵ ਯੋਗ ਦਿਵਸ' ਦੇ ਨਾਲ-ਨਾਲ 'ਵਿਸ਼ਵ ਸੰਗੀਤ ਦਿਵਸ' ਨੂੰ ਮਨਾਇਆ ਜਾ ਰਿਹਾ ਹੈ। ਵਰਲਡ ਮਿਊਜ਼ਿਕ ਡੇਅ ਦੇ ਦਿਨ ਪੂਰੀ ਦੁਨੀਆਂ 'ਚ ਕਈ ਸੰਗੀਤਕ ਦੁਨੀਆਂ ਦੇ ਕਲਾਕਾਰਾਂ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਸੰਗੀਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦੱਸ ਦਈਏ ਸਭ ਤੋਂ ਪਹਿਲਾਂ 'ਵਿਸ਼ਵ ਸੰਗੀਤ ਦਿਵਸ' 21 ਜੂਨ 1982 'ਚ ਫਰਾਂਸ 'ਚ ਮਨਾਇਆ ਗਿਆ ਸੀ। ਫਰਾਂਸ ਦੇ ਲੋਕਾਂ ਦਾ ਸ਼ੁਰੂ ਤੋਂ ਹੀ ਸੰਗੀਤ ਨਾਲ ਗੂੜ੍ਹਾ ਪਿਆਰ ਰਿਹਾ ਹੈ। ਸਾਲ 1982 ਤੋਂ ਬਾਅਦ ਤੋਂ ਹੀ 'ਵਿਸ਼ਵ ਸੰਗੀਤ ਦਿਵਸ' ਅਧਿਕਾਰਿਤ ਤੌਰ 'ਤੇ ਦੁਨੀਆਂ ਭਰ 'ਚ ਮਨਾਇਆ ਜਾਣ ਲੱਗਾ। ਇਸ ਤੋਂ ਪਹਿਲਾਂ ਅਮਰੀਕਾ ਦੇ ਇਕ ਗਾਇਕ ਯੋਏਲ ਕੋਹੇਨ ਨੇ ਸਾਲ 1976 'ਚ ਇਸ ਦਿਨ ਨੂੰ ਮਨਾਉਣ ਦੀ ਮੰਗ ਕੀਤੀ ਸੀ। ਦੁਨੀਆਂ ਦੇ 110 ਦੇਸ਼ਾਂ 'ਚ ਇਹ ਦਿਨ ਬੜੇ ਹੀ ਚਾਅ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਭਾਰਤ 'ਚ ਵੀ ਇਸ ਦਿਨ ਸੰਗੀਤਕ ਪ੍ਰੇਮੀਆਂ ਤੋਂ ਲੈ ਕੇ ਹਰ ਕਿਸੇ 'ਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਥਾਂ-ਥਾਂ ਲੋਕਾਂ ਵੱਲੋਂ ਦਿੱਗਜ ਗਾਇਕਾਂ ਤੋਂ ਲੈ ਕੇ ਨਵੇਂ ਗਾਇਕਾਂ ਨੂੰ ਇਕ ਮੰਚ 'ਤੇ ਲਿਆਂਦਾ ਜਾਂਦਾ ਹੈ ਅਤੇ ਸੰਗੀਤ ਦੀਆਂ ਮੋਹਿਤ ਧੁੰਨਾਂ ਦਾ ਅਨੰਦ ਮਾਣਿਆ ਜਾਂਦਾ ਹੈ।

ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਕਮਲ ਖਾਨ ਅਤੇ ਗਾਇਕਾ ਨੂਪੁਰ ਸਿੱਧੂ ਨਾਰਾਇਣ ਨੇ ਆਪਣੇ ਅੰਦਾਜ਼ 'ਚ ਸਰੋਤਿਆਂ ਨੂੰ 'ਵਿਸ਼ਵ ਸੰਗੀਤ ਦਿਵਸ' ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਕਮਲ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'Good morning everyone...Happy World Music day everyone ✌🏻✌🏻✌🏻kida lagaa fir a song??????'। ਨੂਪੁਰ ਸਿੱਧੂ ਨਾਰਾਇਣ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਪੋਸਟ ਕਰਕੇ ਫੈਨਜ਼ ਨੂੰ 'ਵਿਸ਼ਵ ਸੰਗੀਤ ਦਿਵਸ' ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

 

 
 
 
 
 
 
 
 
 
 
 
 
 
 

Good morning everyone...Happy World Music day everyone ✌🏻✌🏻✌🏻kida lagaa fir a song??????

A post shared by KAMAL KHAN (@thekamalkhan) on Jun 20, 2019 at 5:21pm PDT


Tags: World Music Day 2019CelebratingNoopur NarayanKamal KhanPunjabi Singer

Edited By

Sunita

Sunita is News Editor at Jagbani.