FacebookTwitterg+Mail

ਦੁਨੀਆ ਭਰ 'ਚ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ 'ਛੜਾ'

world wide release punjabi movie shadaa
21 June, 2019 09:29:11 AM

ਜਲੰਧਰ (ਬਿਊਰੋ) — ਕਾਫੀ ਸਮੇਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਛੜਾ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਰਾਹੀਂ ਪਾਲੀਵੁੱਡ ਸਟਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਇਕ ਵਾਰ ਫਿਰ ਧਮਾਲ ਪਾਉਣ ਜਾ ਰਹੀ ਹੈ। ਹੁਣ ਤੱਕ ਰਿਲੀਜ਼ ਹੋਏ ਫਿਲਮ ਦੇ ਗੀਤਾਂ ਤੇ ਟਰੇਲਰ ਨੂੰ ਦਰਸ਼ਕਾਂ ਵਲੋਂ ਮਣਾਂਮੂੰਹੀਂ ਮਿਲੇ ਪਿਆਰ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਫਿਲਮ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਜ਼ਰੂਰ ਛੱਡੇਗੀ।

ਦੱਸ ਦਈਏ ਕਿ 'ਛੜਾ' ਫਿਲਮ 'ਚ ਦਿਲਜੀਤ ਦੋਸਾਂਝ 'ਚੜਤਾ' ਨਾਂ ਦੇ ਦਿਲਚਸਪ ਤੇ ਵੱਖਰੇ ਕਿਰਦਾਰ ਨਾਲ ਦਰਸ਼ਕਾਂ ਦੇ ਦਿਲ ਟੁੰਬ ਰਹੇ ਹਨ। ਉਥੇ ਹੀ ਅਦਾਕਾਰਾ ਨੀਰੂ ਬਾਜਵਾ ਇਸ ਫਿਲਮ 'ਚ 'ਵੰਝਲੀ' ਨਾਂ ਦੇ ਕਿਰਦਾਰ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਈ। 'ਛੜਾ' 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਕੈਮਿਸਟਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਇਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕ੍ਰੀਨ ਪਲੇਅ ਜਗਦੀਪ ਸਿੱਧੂ ਦੀ ਹੀ ਰਚਨਾ ਹੈ। ਇਸ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਪੂਰੀ ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਦੀ ਪਸੰਦ 'ਤੇ ਜ਼ਰੂਰ ਖਰੀ ਉਤਰੇਗੀ।

ਦੱਸਣਯੋਗ ਹੈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ 4 ਸਾਲਾਂ ਬਾਅਦ ਪਰਦੇ 'ਚੇ ਧਮਾਲ ਮਚਾਉਣ ਜਾ ਰਹੀ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਸਾਲ 2011 'ਚ 'ਜਿੰਨੇ ਮੇਰਾ ਦਿਲ ਲੁੱਟਿਆ' 'ਚ ਨਜ਼ਰ ਆਈ ਸੀ। ਇਸ ਜੋੜੀ ਨੂੰ ਪਛਾਣ ਸਾਲ 2012 'ਚ ਆਈ ਅਨੁਰਾਗ ਸਿੰਘ ਵਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ 'ਜੱਟ ਐਂਡ ਜੁਲੀਅਟ' ਤੋਂ ਮਿਲੀ। ਦਰਸ਼ਕਾਂ ਨੇ ਇਸ ਫਿਲਮ 'ਚ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਸੀ। 'ਜੱਟ ਐਂਡ ਜੁਲੀਅਟ' ਦੀ ਕਾਮਯਾਬੀ ਤੋਂ ਬਾਅਦ ਇਹ ਜੋੜੀ ਮੁੜ ਸਾਲ 2013 'ਚ 'ਜੱਟ ਐਂਡ ਜੁਲੀਅਟ 2' 'ਚ ਨਜ਼ਰ ਆਈ। ਇਸ ਫਿਲਮ 'ਚ ਦਿਲਜੀਤ ਤੇ ਨੀਰੂ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ।


Tags: World Wide ReleaseShadaaDiljit DosanjhNeeru BajwaPunjabi MovieHardeep GillAnita DevganGurpreet BhanguPrince KanwaljitAnita MeetRavinder Mand

Edited By

Sunita

Sunita is News Editor at Jagbani.