FacebookTwitterg+Mail

ਹੁਣ ਕਰੀਨਾ ਕਪੂਰ ਬਣਨਾ ਚਾਹੁੰਦੀ ਹੈ 'ਚਾਲਬਾਜ਼'

would love to do double role like sridevi in chaalbaaz
01 August, 2019 09:19:42 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਸੁਪਰਹਿੱਟ ਫਿਲਮ 'ਚਾਲਬਾਜ਼' 'ਚ ਸ਼੍ਰੀਦੇਵੀ ਦੇ ਨਿਭਾਏ ਕਿਰਦਾਰ ਨੂੰ ਪਰਦੇ 'ਤੇ ਸਾਕਾਰ ਕਰਨਾ ਚਾਹੁੰਦੀ ਹੈ। ਕਰੀਨਾ ਕਪੂਰ ਨੂੰ ਫਿਲਮ ਇੰਡਸਟਰੀ 'ਚ ਆਏ ਹੋਏ 2 ਦਹਾਕੇ ਹੋ ਗਏ ਹਨ। ਇਸ਼ ਦੌਰਾਨ ਕਰੀਨਾ ਕਪੂਰ ਖਾਨ ਨੇ ਕਈ ਤਰ੍ਹਾਂ ਦੇ ਕਿਰਦਾਰ ਫਿਲਮਾਂ 'ਚ ਨਿਭਾਏ ਹਨ। ਕਰੀਨਾ ਕਪੂਰ ਦੀ ਦਿਲੀ ਇੱਛਾ ਹੈ ਕਿ ਉਹ ਕੁਝ ਖਾਸ ਤਰ੍ਹਾਂ ਦੇ ਕਿਰਦਾਰ ਫਿਲਮੀ ਪਰਦੇ 'ਤੇ ਨਿਭਾਉਣਾ ਚਾਹੁੰਦੀ ਹੈ। ਕਰੀਨਾ ਕਪੂਰ ਦਾ ਕਹਿਣਾ ਹੈ ਕਿ ਉਹ ਸ਼੍ਰੀ ਦੇਵੀ ਦੀ ਇਕ ਸੁਪਰਹਿੱਟ ਫਿਲਮ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ।

Punjabi Bollywood Tadka

ਦੱਸਣਯੋਗ ਹੈ ਕਿ ਰਿਐਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ' ਦੇ ਇਕ ਐਪੀਸੋਡ 'ਚ ਕਰੀਨਾ ਕਪੂਰ ਨੇ ਕਿਹਾ ਕਿ ਉਹ ਫਿਲਮ 'ਚਾਲਬਾਜ਼' 'ਚ ਨਿਭਾਏ ਗਏ ਸ਼੍ਰੀਦੇਵੀ ਦੇ ਡਬਲ ਕਿਰਦਾਰ ਨੂੰ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਮੈਂ ਹੁਣ ਤੱਕ ਲਗਭਗ 35 ਵਾਰ ਇਸ ਫਿਲਮ ਨੂੰ ਦੇਖ ਚੁੱਕੀ ਹਾਂ ਅਤੇ ਕਿਸੇ ਫਿਲਮ 'ਚ ਦੋਹਰੀ ਭੂਮਿਕਾ ਕਰਨਾ ਚਾਹੁੰਦੀ ਹਾਂ। ਕਰੀਨਾ ਕਪੂਰ ਕੋਲ ਇਸ ਸਮੇਂ ਕਈ ਫਿਲਮਾਂ ਹਨ। ਉਹ ਅਕਸ਼ੈ ਕੁਮਾਰ ਦੇ ਓਪਜ਼ਿਟ ਫਿਲਮ 'ਗੁੱਡ ਨਿਊਜ਼' 'ਚ ਕੰਮ ਕਰ ਰਹੀ ਹੈ, ਜਿਸ 'ਚ ਕਿਆਰਾ ਆਡਵਾਨੀ ਤੇ ਦਿਲਜੀਤ ਦੋਸਾਂਝ ਵੀ ਮਹੱਤਵਪੂਰਨ 'ਚ ਹਨ। ਇਸ ਤੋਂ ਇਲਾਵਾ ਕਰੀਨਾ ਇਰਫਾਨ ਖਾਨ ਨਾਲ ਫਿਲਮ 'ਅੰਗਰੇਜੀ ਮੀਡੀਅਮ' 'ਚ ਵੀ ਕੰਮ ਕਰ ਰਹੀ ਹੈ। ਦੱਸ ਦਈਏ ਕਿ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਨੂੰ ਵੀ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀਆਂ ਤਸਵੀਰਾਂ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


Tags: Kareena KapoorSridevi ChaalbaazDouble Role

Edited By

Sunita

Sunita is News Editor at Jagbani.