ਮੁੰਬਈ (ਬਿਊਰੋ)— ਤਮਾਮ ਕਾਨੂੰਨੀ ਵਿਵਾਦਾਂ 'ਚ ਫਸੀ ਰਹੀ ਸਾਰਾ ਅਲੀ ਖਾਨ ਦੀ ਡੈਬਿਊ ਫਿਲਮ 'ਕੇਦਾਰਨਾਥ' ਆਖ਼ਿਰਕਾਰ ਪੂਰੀ ਹੋ ਗਈ ਹੈ। ਫਿਲਮ 'ਚ ਲੀਡ ਰੋਲ ਕਰ ਰਹੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਨੇ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਅਭਿਸ਼ੇਕ ਕਪੂਰ ਅਤੇ ਫਿਲਮ ਦੀ ਪੂਰੀ ਯੂਨਿਟ ਨਾਲ ਬੀਤੀ ਰਾਤ ਮੁੰਬਈ ਦੇ ਇਕ ਲਾਉਂਜ 'ਚ ਫਿਲਮ ਪੂਰੀ ਹੋਣ ਦੀ ਖੁਸ਼ੀ ਵਿਚ ਜੱਮ ਕੇ ਪਾਰਟੀ ਕੀਤੀ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਹੋਰ ਸਿਤਾਰੇ ਵੀ ਇਸ ਪਾਰਟੀ 'ਚ ਨਜ਼ਰ ਆਏ।
ਇਸ ਮੌਕੇ 'ਤੇ ਸਾਰਾ ਅਲੀ ਖਾਨ ਦੀ ਖੁਸ਼ੀ ਦੇਖਣ ਵਾਲੀ ਸੀ। ਸਾਰਾ ਅਲੀ ਖਾਨ ਅਤੇ ਸੁਸ਼ਾਂਤ ਨੇ ਦੇਰ ਰਾਤ ਤੱਕ ਇੱਥੇ ਜੱਮ ਕੇ ਮਸਤੀ ਕੀਤੀ ਅਤੇ ਫਿਲਮ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ।
ਦੱਸ ਦੇਈਏ ਕਿ 'ਕੇਦਾਰਨਾਥ' ਇਸ ਸਾਲ 30 ਨਵੰਬਰ ਨੂੰ ਰਿਲੀਜ਼ ਹੋਵੇਗੀ।