FacebookTwitterg+Mail

ਪ੍ਰਭ ਗਿੱਲ ਦੇ ਹੱਥ ਲੱਗੀ ਵੱਡੀ ਫਿਲਮ, ਯਾਰਾਂ ਨਾਲ ਰਲ ਪਾਉਣਗੇ ਢਿੱਡੀਂ ਪੀੜਾਂ

yaar anmulle return navraj hans shared a poster
03 October, 2019 09:26:41 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ 'ਚ ਸੀਕਵਲ ਫਿਲਮਾਂ ਦਾ ਦੌਰ ਚੱਲ ਰਿਹਾ ਹੈ। ਪਹਿਲਾਂ 'ਨਿੱਕਾ ਜ਼ੈਲਦਾਰ' ਦੇ ਸੀਕਵਲ ਬਣੇ, ਫਿਰ 'ਡੈਡੀ ਕੂਲ ਮੁੰਡੇ ਫੂਲ' ਅਤੇ ਹੁਣ ਇਕ ਹੋਰ ਫਿਲਮ ਦਾ ਸੀਕਵਲ ਬਣਨ ਜਾ ਰਿਹਾ ਹੈ, ਜਿਸ ਦਾ ਨਾਂ 'ਯਾਰ ਅਣਮੁੱਲੇ' ਹੈ। ਜੀ ਹਾਂ 2013 'ਚ ਆਈ ਇਸ ਫਿਲਮ ਦਾ ਹੁਣ ਦੂਜਾ ਭਾਗ ਬਣਨ ਜਾ ਰਿਹਾ ਹੈ। ਇਸ ਦੀ ਆਫੀਸ਼ੀਅਲ ਅਨਾਊਸਮੈਂਟ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤੀ ਹੈ ਅਤੇ ਇਸ ਦਾ ਇਕ ਪੋਸਟਰ ਵੀ ਸਾਂਝਾ ਕੀਤਾ ਹੈ। ਇਸ ਫਿਲਮ 'ਚ ਯੁਵਰਾਜ ਹੰਸ, ਹਰੀਸ਼ ਵਰਮਾ ਅਤੇ ਪ੍ਰਭ ਗਿੱਲ ਨਜ਼ਰ ਆਉਣਗੇ। ਸ਼੍ਰੀ ਫਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਇਸ ਫਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ, ਜਦਕਿ ਨਿਰਦੇਸ਼ਕ ਹੈਰੀ ਭੱਟੀ ਹਨ ਅਤੇ ਪ੍ਰੋਡਿਊਸਰ ਇੰਦਰਜੀਤ ਗਿੱਲ ਹਨ। ਇਹ ਫਿਲਮ ਸਿਨੇਮਾ ਘਰਾਂ ਮਾਰਚ 2020 ਨੂੰ ਰਿਲੀਜ਼ ਹੋਵੇਗੀ।


ਦੱਸ ਦਈਏ ਕਿ ਫਿਲਮ ਦੇ ਇਸ ਪੋਸਟਰ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ਫਿਲਮ 'ਚ ਮੁੜ ਤੋਂ ਯਾਰਾਂ ਬੇਲੀਆਂ ਦੀ ਕਹਾਣੀ ਨੂੰ ਦਰਸਾਇਆ ਜਾਵੇਗਾ ਅਤੇ ਇਹ ਫਿਲਮ ਮੁੜ ਤੋਂ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਵੇਗੀ। ਇਸ ਪੋਸਟਰ ਨੂੰ ਸਾਂਝੇ ਕਰਦੇ ਹੋਏ ਨਵਰਾਜ ਹੰਸ ਨੇ ਆਪਣੇ ਭਰਾ ਅਤੇ ਅਦਾਕਾਰ ਯੁਵਰਾਜ ਹੰਸ ਨੂੰ ਵਧਾਈ ਦਿੱਤੀ ਹੈ।


Tags: Prabh GillHarish VermaYuvraj HansYaar Anmulle ReturnNavraj HansPosterInstagramPunjabi Celebrity

Edited By

Sunita

Sunita is News Editor at Jagbani.