FacebookTwitterg+Mail

ਦੋਸਤੀ 'ਤੇ ਆਧਾਰਿਤ ਹੋਵੇਗਾ ਜੱਸੀ ਗਿੱਲ ਤੇ ਬੱਬਲ ਰਾਏ ਦਾ ਗੀਤ 'ਯਾਰ ਜੱਟ ਦੇ'

yaar jatt de jassi gill babbal rai
03 November, 2016 04:05:26 PM
ਜਲੰਧਰ— ਆਪਣੀ ਪਹਿਲੀ ਐਲਬਮ 'ਯੰਗਸਟਰਸ ਰਿਟਰਨਜ਼' ਰਾਹੀਂ ਇਕੱਠਿਆਂ ਕੰਮ ਕਰਨ ਵਾਲੇ ਗਾਇਕ ਜੱਸੀ ਗਿੱਲ ਤੇ ਬੱਬਲ ਰਾਏ ਮੁੜ ਨਵੀਂ ਐਲਬਮ ਲੈ ਕੇ ਆ ਰਹੇ ਹਨ। ਐਲਬਮ ਦਾ ਨਾਂ 'ਜੰਪ ਟੂ ਭੰਗੜਾ' ਹੈ, ਜਿਸ ਦਾ ਪਹਿਲਾ ਗੀਤ 'ਯਾਰ ਜੱਟ ਦੇ' 9 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। 'ਯਾਰ ਜੱਟ ਦੇ' ਗੀਤ ਦੋਸਤੀ 'ਤੇ ਆਧਾਰਿਤ ਹੋਵੇਗਾ। ਗੀਤ ਪਹਿਲਾਂ ਸਤੰਬਰ 'ਚ ਰਿਲੀਜ਼ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਦੀ ਰਿਲੀਜ਼ ਡੇਟ ਅੱਗੇ ਕਰ ਦਿੱਤੀ ਗਈ।
'ਯਾਰ ਜੱਟ ਦੇ' ਦੀ ਵੀਡੀਓ ਅਰਵਿੰਦ ਖਹਿਰਾ ਨੇ ਬਣਾਈ ਹੈ, ਜਿਸ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਜੱਸੀ ਗਿੱਲ ਤੇ ਬੱਬਲ ਬਾਰੇ ਇਸ ਤੋਂ ਇਲਾਵਾ ਇਕੱਠੇ ਫਿਲਮ 'ਸਰਗੀ' 'ਚ ਵੀ ਨਜ਼ਰ ਆਉਣਗੇ, ਜਿਸ 'ਚ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਉਨ੍ਹਾਂ ਨਾਲ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫਿਲਹਾਲ ਗੀਤ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਜਿਹੜਾ ਉਮੀਦ ਹੈ ਕਿ ਦਰਸ਼ਕਾਂ ਨੂੰ ਪਸੰਦ ਆਵੇਗਾ।

Tags: ਜੱਸੀ ਗਿੱਲ ਬੱਬਲ ਰਾਏ ਯਾਰ ਜੱਟ ਦੇ ਜੰਪ ਟੂ ਭੰਗੜਾ Jassi Gill Babbal Rai Yaar Jatt De Jump To Bhangra