FacebookTwitterg+Mail

'ਯਾਰਾ ਵੇ' ਦਾ ਨਵਾਂ ਗੀਤ 'ਜਿਦੋ ਤੁਸੀਂ ਹੱਸਦੇ ਹੋ' ਕੱਲ ਹੋਵੇਗਾ ਰਿਲੀਜ਼

yaara ve
03 April, 2019 04:18:27 PM

ਜਲੰਧਰ (ਬਿਊਰੋ)  — ਬਹੁ-ਚਰਚਿਤ ਅਗਾਮੀ ਪੰਜਾਬੀ ਫਿਲਮ 'ਯਾਰਾ ਵੇ' ਦਾ ਅਗਲਾ ਗੀਤ 'ਜਿਦੋ ਤੁਸੀ ਹੱਸਦੇ ਹੋ' 4 ਅਪ੍ਰੈਲ ਯਾਨੀ ਕੱਲ ਰਿਲੀਜ਼ ਹੋਵੇਗਾ। ਫਿਲਮ ਦਾ ਗੀਤ 'ਜਿਦੋ ਤੁਸੀ ਹੱਸਦੇ ਹੋ' ਦੇ ਬੋਲ ਦੀਪ ਅੜੇਚਾ ਵਲੋਂ ਸ਼ਿੰਗਾਰੇ ਗਏ ਹਨ। ਫਿਲਮ ਦੇ ਇਹ ਗੀਤ ਆਵਾਜ਼ ਅੱਖਤਰ (ਰਾਇਜਿੰਗ ਸਟਾਰ) ਦੀ ਆਵਾਜ਼ 'ਚ ਰਿਲੀਜ਼ ਹੋ ਰਿਹਾ ਹੈ, ਜਿਸ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਦੱਸ ਦਈਏ ਕਿ 'ਯਾਰਾ ਵੇ' ਦਾ ਇਹ ਗੀਤ ਰੋਮਾਂਟਿਕ ਹੈ, ਜੋ ਕਿ ਫਿਲਮ ਦੇ ਹੀਰੋ ਗਗਨ ਕੋਕਰੀ ਤੇ ਮੋਨਿਕਾ ਗਿੱਲ 'ਤੇ ਫਿਲਮਾਇਆ ਗਿਆ ਹੈ।
ਦੱਸਣਯੋਗ ਹੈ ਕਿ 'ਯਾਰਾ ਵੇ' ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ। ਇਸ ਫਿਲਮ 'ਚ ਗਗਨ ਕੋਕਰੀ ਤੇ ਮੋਨਿਕਾ ਗਿੱਲ, ਯੁਵਰਾਜ ਹੰਸ, ਰਘੁਬੀਰ ਬੋਲੀ ਇਸ ਫਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਵੱਡੇ ਪੱਧਰ 'ਤੇ 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਯਾਰਾ ਵੇ' ਦੇ ਚਰਚੇ ਹਰ ਪਾਸੇ ਹਨ। ਇਨ੍ਹੀਂ ਦਿਨੀਂ ਫਿਲਮ ਦੀ ਸਟਾਰ ਕਾਸਟ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। 


Tags: Yaara VeRakesh MehtaYuvraj HansGagan KokriMonica GillYograj SinghBN SharmaSardar SohiNirmal RishiHobby DhaliwalPunjabi Celebrity

Edited By

Sunita

Sunita is News Editor at Jagbani.