FacebookTwitterg+Mail

ਮੰਨਤ ਨੂਰ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਸੱਤ ਪਿੰਡਾਂ ਵਿਚ'

yaara ve new song satt pinda vich
02 April, 2019 05:00:11 PM

ਜਲੰਧਰ (ਬਿਊਰੋ) — 5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫਿਲਮ 'ਯਾਰਾ ਵੇ' ਦਾ ਨਵਾਂ ਗੀਤ 'ਸੱਤ ਪਿੰਡਾਂ ਵਿਚ' ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ 'ਯਾਰਾਂ ਵੇ' ਦੇ ਇਸ ਗੀਤ ਨੂੰ ਮੰਨਤ ਨੂਰ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। 'ਸੱਤ ਪਿੰਡਾਂ ਵਿਚ' ਗੀਤ ਦੇ ਬੋਲ ਮਸ਼ਹੂਰ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਗੁਰਮੀਤ ਨੇ ਦਿੱਤਾ ਹੈ। ਇਸ ਗੀਤ 'ਚ ਮੋਨਿਕਾ ਗਿੱਲ ਨੱਚਦੀ ਨਜ਼ਰ ਆ ਰਹੀ ਹੈ। 'ਸੱਤ ਪਿੰਡਾ ਵਿਚ' ਗੀਤ 'ਚ ਪੂਰੇ ਪੰਜਾਬੀ ਸੱਭਿਆਚਾਰ ਨੂੰ ਦਿਖਾਇਆ ਗਿਆ ਹੈ। ਇਸ ਗੀਤ 'ਚ ਵਿਆਹ ਦੇ ਮਾਹੌਲ 'ਤੇ ਦਰਸਾਇਆ ਗਿਆ ਹੈ।


ਦੱਸ ਦਈਏ ਕਿ 'ਯਾਰਾ ਵੇ' ਫਿਲਮ 'ਚ ਗਗਨ ਕੋਕਰੀ ਤੇ ਮੋਨਿਕਾ ਗਿੱਲ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਤੋਂ ਫਿਲਮ 'ਚ ਯੁਵਰਾਜ ਹੰਸ, ਰਘਵੀਰ ਬੋਲੀ, ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਅਤੇ ਮਲਕੀਤ ਰੌਣੀ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਹਨ। 'ਯਾਰਾ ਵੇ' ਫਿਲਮ ਨੂੰ ਬੈਲੀ ਸਿੰਘ ਕੱਕੜ ਨੇ ਪ੍ਰੋਡਿਊਸ ਕੀਤਾ ਹੈ ਜਦੋਂ ਕਿ ਫਿਲਮ ਦੇ ਕੋ-ਪ੍ਰੋਡਿਊਸਰ ਫ੍ਰੈਸ਼ਲੀ ਗਰਾਊਂਡ ਐਂਟਰਟੇਨਮੈਂਟ ਹਨ। 'ਯਾਰਾ ਵੇ' ਫਿਲਮ ਦੀ ਕਹਾਣੀ ਲਿਖਣ ਦੇ ਨਾਲ-ਨਾਲ ਇਸ ਫਿਲਮ ਨੂੰ ਡਾਇਰੈਕਟ ਵੀ ਖੁਦ ਰਾਕੇਸ਼ ਮਹਿਤਾ ਨੇ ਕੀਤਾ ਹੈ।
ਦੱਸਣਯੋਗ ਹੈ ਕਿ 'ਯਾਰਾ ਵੇ' ਫਿਲਮ 1947 ਦੀ ਵੰਡ 'ਚ ਤਬਾਹ ਹੋਏ ਪਿੰਡਾਂ ਦੇ ਪਿੰਡ ਦਿਖਾਏ ਜਾਣਗੇ, ਜਿਥੇ ਵੰਡ ਦਾ ਦਰਦ ਦਿਸਦਾ ਹੈ, ਉਥੇ ਹੀ ਜ਼ਿੰਦਗੀ ਦੀ ਸਾਦਗੀ ਅਤੇ ਦੋਸਤਾਂ ਦੀ ਦੋਸਤੀ ਨੂੰ ਵੀ ਫਿਲਮ 'ਚ ਖਾਸ ਤਰੀਕੇ ਨਾਲ ਦਿਖਾਇਆ ਜਾਵੇਗਾ।  


Tags: Satt Pinda VichYaara VeRakesh MehtaYuvraj HansGagan KokriMonica GillYograj SinghBN SharmaSardar SohiNirmal RishiHobby Dhaliwal Punjabi Celebrity

Edited By

Baljeet Ralh

Baljeet Ralh is News Editor at Jagbani.