FacebookTwitterg+Mail

ਲਹਿੰਬਰ ਹੁਸੈਨਪੁਰੀ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਯਾਰਾਂ ਦੇ ਯਾਰ' ਦਾ ਗੀਤ (ਵੀਡੀਓ)

yaaran de yaar
06 October, 2017 01:32:03 PM

ਜਲੰਧਰ(ਬਿਊਰੋ)— ਸਿਨੇਮਾਘਰਾਂ 'ਚ 13 ਅਕਤੂਬਰ ਨੂੰ ਧੁੰਮਾਂ ਪਾਉਣ ਵਾਲੀ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦਾ ਇਕ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਯਾਰਾਂ ਦੇ ਯਾਰ' ਹੈ। ਇਸ ਗੀਤ ਨੂੰ ਨਾਮੀ ਗਾਇਕ ਲਹਿੰਬਰ ਹੁਸੈਨਪੁਰੀ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਕਲਮਬੱਧ ਦਲਜੀਤ ਅਰੋੜਾ ਨੇ ਕੀਤਾ ਹੈ ਤੇ ਮਿਊਜ਼ਿਕ ਡਾਇਰੈਕਟਰ ਗੁਰਨੀਤ ਸਿੰਘ ਹੈ। ਇਸ ਗੀਤ 'ਚ ਦੋਸਤਾਂ ਦੀ ਦੋਸਤੀ ਤੇ ਦੋਸਤਾਂ ਨਾਲ ਕਰ ਰਹੇ ਇੰਜੁਆਏ ਕਰਦੇ ਦਿਖਾਇਆ ਗਿਆ ਹੈ।

 
ਦੱਸ ਦੇਈਏ ਕਿ ਫਿਲਮ 'ਯਾਰਾਂ ਦੇ ਯਾਰ' ਨਾਲ ਪ੍ਰਿੰਸ ਸਿੰਘ ਪਾਲੀਵੁੱਡ ਇੰਡਸਟਰੀ ਦੀ ਪਾਰੀ ਸ਼ੁਰੂ ਕਰਨ ਜਾ ਰਿਹਾ ਹੈ। 'ਯਾਰਾਂ ਦੇ ਯਾਰ' ਫਿਲਮ ਦੀ ਕਹਾਣੀ ਨੂੰ ਅਨੀਸ਼ ਸ਼ਰਮਾ ਤੇ ਵਿਲੀਅਮ ਨੇ ਲਿਖਿਆ ਹੈ। ਜਦੋਂਕਿ ਸਕ੍ਰੀਨਪਲੇਅ ਕੇ. ਜੇ. ਸਿੰਘ ਦਾ ਹੈ। ਫਿਲਮ 'ਚ ਐਕਸ਼ਨ ਦਾ ਜ਼ਬਰਦਸਤ ਤੜਕਾ ਲਾਇਆ ਗਿਆ ਹੈ। ਫਿਲਮ 'ਚ ਪ੍ਰਿੰਸ ਸਿੰਘ ਤੋਂ ਇਲਾਵਾ ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ, ਕੁੰਵਰ ਵਿਜੈ ਪ੍ਰਤਾਪ ਸਿੰਘ, ਚਾਚਾ ਬਿਸ਼ਨਾ, ਤਜਿੰਦਰ ਕੌਰ, ਰਾਕੇਸ਼, ਪਰਗਟ ਸਿੰਘ, ਵਿਸ਼ਾਲ, ਸਰੀਨ ਖਾਨ, ਜਸਪਾਲ, ਰੋਮੀ, ਅਸ਼ੋਕ ਸਲਵਾਨ, ਰਮੇਸ਼ ਤੇ ਸ਼ਨਸ਼ੇਰ ਸਿੰਘ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।


Tags: Yaaran De Yaar Lehmber HussainpuriPrince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir Chacha Bishna