FacebookTwitterg+Mail

ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਮੈਂ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਵਾਂ: ਅਜੇ ਸਿੰਘ

yaaran de yaar
09 October, 2017 11:53:52 AM

ਅੰਮ੍ਰਿਤਸਰ (ਬਿਊਰੋ)— ਕਹਿੰਦੇ ਹਨ ਮਿਹਨਤ ਹਮੇਸ਼ਾ ਰੰਗ ਲੈ ਕੇ ਜਿੰਦਗੀ ਵਿੱਚ ਆਉਂਦੀ ਹੈ ਤੇ ਵਿਅਕਤੀ ਭਾਵੇ ਕਿਸੇ ਵੀ ਖੇਤਰ ਵਿੱਚ ਕਿਉਂ ਨਾ ਹੋਵੇ! ਮਿਹਨਤ ਨਾਲ ਉਹ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ ਦਾ ਜਜ਼ਬਾ ਰੱਖਦਾ ਹੈ ਤੇ ਇੱਕ ਨਾ ਇੱਕ ਦਿਨ ਸਫਲਤਾ ਵੀ ਹਾਸਿਲ ਕਰਦਾ ਹੈ! ਅੱਜ ਅਸੀਂ ਉਸ ਸਖਸ਼ ਦੀ ਗੱਲ ਕਰਨ ਜਾ ਰਹੇ ਹੈ ਜਿਸ ਨੇ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਮੱਲਾ ਮਾਰ ਕੇ ਆਪਣਾ ਹੀ ਨਹੀਂ ਸਗੋਂ ਆਪਣੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਕੀਤਾ ਹੈ ਉਸ ਸ਼ਖਸ ਨੂੰ ਅੱਜ ਕੱਲ ਇੱਕ ਚੰਗੇ ਨਿਰਦੇਸ਼ਕ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਜਿਸ ਦਾ ਨਾਂ ਅਜੇ ਸਿੰਘ ਹੈ।
ਜਾਣਕਾਰੀ ਮੁਤਾਬਕ ਨਿਰਦੇਸ਼ਕ ਅਜੇ ਸਿੰਘ ਗੁਰੂ ਜੀ ਦੀ ਨਗਰੀ ਅੰਮ੍ਰਿਤਸਰ ਦੇ ਵਸਨੀਕ ਹਨ ਤੇ ਹਮੇਸ਼ਾ ਹੀ ਉਸ ਵਾਹਿਗੁਰ ਤੇ ਵਿਸ਼ਵਾਸ਼ ਰੱਖਣ ਵਾਲੇ ਹਨ। ਹਰ ਆਦਮੀ ਦੀ ਪਛਾਣ ਉਸ ਦੇ ਕੰਮ ਤੇ ਉਸ ਦੇ ਸੁਭਾਅ ਤੋਂ ਹੁੰਦੀ ਹੈ, ਇਸ ਦਾ ਹੀ ਕਾਰਨ ਹੈ ਕੇ ਅਜੇ ਸਿੰਘ ਨੂੰ ਬਾਲੀਵੁੱਡ, ਪਾਲੀਵੁਡ ਤੋਂ ਇਲਾਵਾ ਭਾਰਤ ਦੇ ਹੋਰ ਵੀ ਇੰਡਸਟਰੀ ਦੇ ਵਿੱਚ ਚੰਗੀ ਤਰਾਂ ਜਾਣਦੇ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦਾ ਸਫ਼ਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਸ਼ੁਰੂ ਕੀਤਾ ਹੈ, ਇਸ ਤੋਂ ਪਹਿਲਾ ਤਕਰੀਬਨ 600 ਦੇ ਕਰੀਬ ਪੰਜਾਬੀ ਐਲਬਮ ਦਾ ਨਿਰਦੇਸ਼ਨ ਕਰਕੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ, ਇਸ ਦੇ ਨਾਲ ਨਾਲ ਬਹੁਤ ਸਾਰੀਆਂ ਲਘੂ ਫ਼ਿਲਮਾਂ ਤੇ ਐਂਡ ਫਿਲਮਸ ਕੀਤੀਆਂ ਹਨ, ਉਸ ਦੇ ਨਾਲ ਹੀ ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਤੇ ਹਿੰਦੀ ਸੀਰੀਅਲ ਵੀ ਦਰਸ਼ਕਾਂ ਦੀ ਝੋਲੀ ਵਿਚ ਪਾਏ ਹਨ ਜਿੰਨਾ ਵਿੱਚੋ ਇੱਕ ਸੀਰੀਅਲ 'ਸੱਚੀ ਕਹਾਣੀਆਂ ਜਿੰਦਗੀ ਕੀ' ਨੇ ਦਰਸ਼ਕਾਂ ਦਾ ਮੰਨ ਮੋਹ ਲਿਆ।

Punjabi Bollywood Tadka

ਇੱਕ ਵਿਸ਼ੇਸ਼ ਗੱਲਬਾਤ ਦੇ ਦੌਰਾਨ ਨਿਰਦੇਸ਼ਕ ਅਜੈ ਸਿੰਘ ਨੇ ਕਿਹਾ, ''ਮੈਂ ਸ਼ੁਰੂ ਤੋਂ ਹੀ ਆਪਣੇ ਕੰਮ ਨਾਲ ਪਿਆਰ ਕਰਦਾ ਹਾਂ ਤੇ ਮੇਰੀ ਹਮੇਸ਼ਾ ਹੀ ਇਹੋ ਕੋਸ਼ਿਸ਼ ਰਹੀ ਹੈ ਕੇ ਮੈਂ ਉਹਨਾਂ ਕਲਾਕਾਰਾਂ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਵਾ ਜੋ ਕਲਾਕਾਰੀ ਦੇ ਵਿੱਚ ਬਹੁਤ ਧਨੀ ਹਨ ਤੇ ਉਹਨਾਂ ਦੀ ਕਲਾਕਾਰੀ ਦਰਸ਼ਕਾਂ ਤੱਕ ਨਹੀਂ ਪਹੁੰਚ ਰਹੀ। ਫਿਲਮ 'ਯਾਰਾਂ ਦੇ ਯਾਰ' ਬਤੋਰ ਨਿਰਦੇਸ਼ਕ ਮੇਰੀ ਪਹਿਲੀ ਪੰਜਾਬੀ ਫਿਲਮ ਹੈ ਪਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾ ਕਿ ਹਮੇਸ਼ਾ ਹੀ ਜੇ ਤੁਸੀਂ ਆਪਣੀ ਲਗਨ ਤੇ ਮਿਹਨਤ ਦੇ ਨਾਲ ਕੰਮ ਕਰੋਗੇ ਤਾ ਪ੍ਰਮਾਤਮਾ ਤੁਹਾਨੂੰ ਜ਼ਰੂਰ ਸਫਲਤਾ ਦੇਵੇਗਾ। ਇਹ ਫਿਲਮ 13 ਅਕਤੂਬਰ ਨੂੰ ਰਿਲੀਜ ਹੋ ਰਹੀ ਹੈ ਤੇ ਮੇਰੀ ਇਸ ਫਿਲਮ 'ਚ ਇਹੋ ਹੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਨਵੇ ਚਿਹਰਿਆਂ ਨੂੰ ਉਸ ਪਰਦੇ ਦੇ ਲਿਆਂਦਾ ਜਾਵੇ ਜਿੰਨਾ ਨੂੰ ਇਸ ਦੀ ਲੋੜ ਹੈ। ਇਸ ਲਈ ਅਸੀਂ ਇਸ ਫਿਲਮ ਦੇ ਵਿੱਚ ਸਿਰਫ ਨਵੇ ਚਿਹਰੇ ਹੀ ਲਏ ਹਨ ਤੇ ਉਹਨਾਂ ਨੇ ਇਸ ਫਿਲਮ ਦੇ ਲਈ ਬੜੀ ਕੜੀ ਮਿਹਨਤ ਕੀਤੀ ਹੈ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਫਿਲਮ 'ਯਾਰਾਂ ਦੇ ਯਾਰ' ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ। 13 ਅਕਤੂਬਰ ਨੂੰ ਤੁਸੀਂ ਆਪਣੇ ਦੋਸਤਾਂ, ਮਿੱਤਰਾ ਤੇ ਰਿਸ਼ਤੇਦਾਰਾਂ ਦੇ ਨਾਲ ਇਹ ਫਿਲਮ ਜ਼ਰੂਰ ਵੇਖਣ ਲਈ ਜਾਓਗੇ।
ਜ਼ਿਕਰਯੋਗ ਹੈ ਕਿ ਫਿਲਮ 'ਚ ਪ੍ਰਿੰਸ ਸਿੰਘ, ਮਾਹੀ ਸ਼ਰਮਾ, ਅੰਕਿਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ ਤੋਂ ਇਲਾਵਾ ਬਹੁਤ ਸਾਰੇ ਕਲਾਕਾਰ ਕੰਮ ਕਰ ਰਹੇ ਹਨ। ਅਜੇ ਸਿੰਘ ਫਿਲਮ ਦੇ ਨਿਰਮਾਤਾ ਵਿਜੈ ਸਿਕੰਦਰ ਜੀ ਦਾ ਵੀ ਧੰਨਵਾਦ ਕਰਦੇ ਹਨ, ਜਿੰਨਾ ਦੇ ਪਿਆਰ ਸਦਕਾ ਉਨ੍ਹਾਂ ਨੇ ਇਹ ਫਿਲਮ ਬਣਾਉਣ 'ਚ ਕਾਮਯਾਬ ਹੋਏ ਹਨ। ਉਨ੍ਹਾਂ ਅੱਗੇ ਕਿਹਾ, ''ਪ੍ਰਮਾਤਮਾ ਹਮੇਸ਼ਾ ਉਨ੍ਹਾਂ ਨੂੰ ਤਰੱਕੀ ਬਕਸ਼ੇ ਮੇਰੀ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਇਹੋ ਹੀ ਅਰਦਾਸ ਹੈ।


Tags: Ajay singhVijay SikandarYaaran De YaarPrince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir Chacha BishnaPollywood celebrity