FacebookTwitterg+Mail

ਹਾਸਿਆਂ ਦੀ ਪਟਾਰੀ ਘੁੱਲੇ ਸ਼ਾਹ ਨੇ 'ਯਾਰਾਂ ਦੇ ਯਾਰ' ਦੀ ਕੀਤੀ ਜ਼ਬਰਦਸਤ ਪ੍ਰਮੋਸ਼ਨ, ਲੋਕਾਂ ਨੂੰ ਕੀਤੀ ਅਪੀਲ

yaaran de yaar
10 October, 2017 12:14:58 PM

ਜਲੰਧਰ(ਬਿਊਰੋ)— ਪੰਜਾਬੀ ਫੀਚਰ ਫਿਲਮ 'ਯਾਰਾਂ ਦੇ ਯਾਰ' 13 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਨੀ ਦਿਨੀਂ ਫਿਲਮ ਦੀ ਪ੍ਰਮੋਸ਼ਨ ਕਾਫੀ ਜ਼ੋਰਾ-ਸ਼ੋਰਾ ਨਾਲ ਹੋ ਰਹੀ ਹੈ। ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਨਾਮੀ ਕਾਮੇਡੀਅਨ ਤੇ ਅਦਾਕਾਰ ਸੁਰਿੰਦਰ ਫਾਰਿਸ਼ਤਾ ਯਾਨੀ ਘੁੱਲੇ ਸ਼ਾਹ ਨੇ ਵੀ 'ਯਾਰਾਂ ਦੇ ਯਾਰ' ਫਿਲਮ ਦੀ ਪ੍ਰਮੋਸ਼ਨ ਕੀਤੀ ਹੈ। ਇਸ ਫਿਲਮ 'ਚ ਗੁਰਦੀਪ ਗੋਲਡੀ ਤੇ ਚਾਚਾ ਬਿਸ਼ਨਾ, ਜਿਨ੍ਹਾਂ ਨੇ ਕਾਫੀ ਵਧੀਆ ਕੰਮ ਕੀਤਾ। ਅੰਮ੍ਰਿਤਸਰ ਦੇ ਬਹੁਤ ਸਾਰੇ ਕਲਾਕਾਰਾ ਇਸ ਫਿਲਮ 'ਚ ਕੰਮ ਕਰ ਰਹੇ ਹਨ। ਇਸ ਫਿਲਮ ਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ। ਉਨ੍ਹਾਂ ਨੇ ਫਿਲਮ ਦੀ ਸਟਾਰ ਕਾਸਟ ਦੀ ਕਾਫੀ ਪ੍ਰਸ਼ੰਸਾਂ ਕੀਤੀ ਤੇ 13 ਅਕਤੂਬਰ ਨੂੰ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਦੇ ਡਾਇਰੈਕਟਰ ਦੀ ਕਾਫੀ ਤਾਰੀਫ ਕੀਤੀ।'' ਅਮਰ ਆਡੀਓ ਤੇ ਜੀਤੂ ਪ੍ਰੋਡਕਸ਼ਨ ਫਿਲਮਜ਼ ਦੇ ਬੈਨਰ ਹੇਠ ਫਿਲਮ 'ਯਾਰਾਂ ਦੇ ਯਾਰ' ਨੂੰ ਤਿਆਰ ਕੀਤਾ ਗਿਆ ਹੈ।

 
ਦੱਸਣਯੋਗ ਹੈ ਕਿ ਫਿਲਮ 'ਚ ਪ੍ਰਿੰਸ ਸਿੰਘ ਤੋਂ ਇਲਾਵਾ ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ, ਕੁੰਵਰ ਵਿਜੈ ਪ੍ਰਤਾਪ ਸਿੰਘ, ਚਾਚਾ ਬਿਸ਼ਨਾ, ਤਜਿੰਦਰ ਕੌਰ, ਰਾਕੇਸ਼, ਪਰਗਟ ਸਿੰਘ, ਵਿਸ਼ਾਲ, ਸਰੀਨ ਖਾਨ, ਜਸਪਾਲ, ਰੋਮੀ, ਅਸ਼ੋਕ ਸਲਵਾਨ, ਰਮੇਸ਼ ਤੇ ਸ਼ਨਸ਼ੇਰ ਸਿੰਘ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। 'ਯਾਰਾਂ ਦੇ ਯਾਰ' ਫਿਲਮ ਦੀ ਕਹਾਣੀ ਨੂੰ ਅਨੀਸ਼ ਸ਼ਰਮਾ ਤੇ ਵਿਲੀਅਮ ਨੇ ਲਿਖਿਆ ਹੈ। ਜਦੋਂਕਿ ਸਕ੍ਰੀਨਪਲੇਅ ਕੇ. ਜੇ. ਸਿੰਘ ਦਾ ਹੈ।


Tags: Yaaran De YaarSurinder Farishta Prince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir Chacha Bishna