FacebookTwitterg+Mail

Pics : ਸਿਟੀ ਯੂਨੀਵਰਸਿਟੀ ਲੁਧਿਆਣੇ ਦੇ ਵਿਦਿਆਰਥੀਆਂ ਨੇ 'ਯਾਰਾਂ ਦੇ ਯਾਰ' ਦੀ ਸਟਾਰ ਕਾਸਟ ਨਾਲ ਕੀਤੀ ਮਸਤੀ

yaaran de yaar
12 October, 2017 10:09:32 AM

ਲੁਧਿਆਣਾ (ਬਿਊਰੋ)— 13 ਅਕਤੂਬਰ ਨੂੰ ਸੰਸਾਰ ਭਰ ਵਿਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦੀ ਪ੍ਰਮੋਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪੂਰੇ ਜ਼ੋਰਾ-ਸ਼ੋਰਾ ਨਾਲ ਕੀਤੀ ਜਾ ਰਹੀ ਹੈ। ਫਿਲਮ ਦੀ ਪ੍ਰਮੋਸ਼ਨ ਦੇ ਪੜਾਅ ਦੌਰਾਨ ਫਿਲਮ 'ਯਾਰਾਂ ਦੇ ਯਾਰ' ਦੀ ਸਟਾਰ ਕਾਸਟ ਸਿਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੀ ! ਸਿਟੀ ਯੂਨੀਵਰਸਿਟੀ ਦੇ ਮੈਨੇਜਿੰਗ ਡਰੈਕਟਰ ਮਨਬੀਰ ਸਿੰਘ ਤੇ ਡਾਕਟਰ ਅਨੂਪ ਬੇਰੀ ਨੇ ਫਿਲਮ ਦੀ ਪ੍ਰਮੋਸ਼ਨ ਕਾਰਨ ਆਈ ਸਾਰੀ ਸਟਾਰ ਕਾਸਟ ਦਾ ਨਿੱਘਾ ਸਵਾਗਤ ਕੀਤਾ।

Punjabi Bollywood Tadka

ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਜਿੱਥੇ ਸਾਰੀ ਸਟਾਰ ਕਾਸਟ ਨਾਲ ਆਪਣੇ-ਆਪਣੇ ਮੋਬਾਇਲ ਤੇ ਸੈਲਫੀ ਲੈਣ ਤੋਂ ਵੀ ਪਿੱਛੇ ਨਾ ਰਹੀ ਸਕ। ਇਸ ਫਿਲਮ ਦੇ ਟਾਈਟਲ ਗੀਤ 'ਯਾਰਾਂ ਦੇ ਯਾਰ' ਜੋ ਬਹੁਤ ਹੀ ਵਧੀਆ ਕਲਮ ਨਾਲ ਲਿਖਿਆ ਹੈ, ਉਸ ਨੂੰ ਦਲਜੀਤ ਅਰੋੜਾ ਤੇ ਪੰਜਾਬ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਦੀ ਸੁਰੀਲੀ ਆਵਾਜ਼ ਵਿਚ ਗਾਇਆ ਹੈ।

Punjabi Bollywood Tadka

ਇਸ ਗੀਤ ਦੀ ਧੁਨ 'ਤੇ ਜਿੱਥੇ ਫਿਲਮ ਦੀ ਸਟਾਰ ਕਾਸਟ ਨੱਚਦੀ ਹੋਈ ਨਜ਼ਰ ਆ ਰਹੀ। ਉਥੇ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਨੱਚਣ ਤੋਂ ਪਿੱਛੇ ਨਹੀਂ ਰਹਿ ਸਕੇ। ਇਸ ਸਾਰੇ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਸਾਇਟਾਂ 'ਤੇ ਸਿੱਧਾ ਪ੍ਰਸਾਰਨ ਵੀ ਕੀਤਾ ਗਿਆ।

Punjabi Bollywood Tadka
ਫਿਲਮ 'ਚ ਪ੍ਰਿੰਸ ਸਿੰਘ ਤੋਂ ਇਲਾਵਾ ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ, ਕੁੰਵਰ ਵਿਜੈ ਪ੍ਰਤਾਪ ਸਿੰਘ, ਚਾਚਾ ਬਿਸ਼ਨਾ, ਤਜਿੰਦਰ ਕੌਰ, ਰਾਕੇਸ਼, ਪਰਗਟ ਸਿੰਘ, ਵਿਸ਼ਾਲ, ਸਰੀਨ ਖਾਨ, ਜਸਪਾਲ, ਰੋਮੀ, ਅਸ਼ੋਕ ਸਲਵਾਨ, ਰਮੇਸ਼ ਤੇ ਸ਼ਨਸ਼ੇਰ ਸਿੰਘ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਫਿਲਮ ਬਾਰੇ  ਦੱਸਦੇ ਹੋਏ ਕਿਹਾ ਫਿਲਮ ਦਾ ਸਬਜੈਕਟ ਬਹੁਤ ਹੀ ਚੰਗਾ ਹੈ। ਇਸ ਲਈ ਫਿਲਮ 'ਯਾਰਾਂ ਦੇ ਯਾਰ' 13 ਤਰੀਕ ਦਿਨ ਸ਼ੁੱਕਰਵਾਰ ਨੂੰ ਪਹਲੇ ਦਿਨ ਪਹਿਲਾ ਸ਼ੋਅ ਦੇਖਣ ਲਈ ਪ੍ਰੇਰਿਤ ਕੀਤਾ ਤੇ ਫਿਲਮ ਨੂੰ ਹਿੱਟ ਕਰਾਉਣ ਲਈ ਦਰਸ਼ਕਾਂ ਦਾ ਸਹਿਯੋਗ ਵੀ ਮੰਗਿਆ।

Punjabi Bollywood Tadka

ਫਿਲਮ ਦਾ ਸੰਗੀਤ ਅੱਜਕੱਲ ਮਨੋਰੰਜਨ ਚੈਨਲਾਂ ਤੇ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਹ-ਵਾਹ ਖੱਟ ਰਿਹਾ ਹੈ। ਸਿਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਫਿਲਮ 'ਯਾਰਾਂ ਦੇ ਯਾਰ' ਜੋ ਕਿ ਟਾਈਟਲ ਗੀਤ ਹੈ, ਉਸ 'ਤੇ ਫਿਲਮ ਦੀ ਸਟਾਰ ਕਾਸਟ ਨਾਲ ਨੱਚ ਟੱਪ ਕੇ ਭਰਭੂਰ ਮਨੋਰੰਜਨ ਵੀ ਕੀਤਾ। ਇਸ ਮੌਕੇ 'ਤੇ ਸਿਟੀ ਯੂਨੀਵਰਸਿਟੀ ਦੀ ਮੈਨੇਜਮੈਂਟ ਤੇ ਸਟਾਫ ਵੱਲੋਂ ਫਿਲਮ 'ਯਾਰਾਂ ਦੇ ਯਾਰ' ਦੇ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।


Tags: LudhianaCity UniversityYaaran De Yaar Prince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir Chacha Bishnaਯਾਰਾਂ ਦੇ ਯਾਰਸਿਟੀ ਯੂਨੀਵਰਸਿਟੀ ਲੁਧਿਆਣਾ