FacebookTwitterg+Mail

ਪੰਜਾਬ ਦੇ ਸੰਗੀਤਕਾਰ ਤੇ ਗਾਇਕ ਫਿਲਮ 'ਯਾਰਾਂ ਦੇ ਯਾਰ' ਨੂੰ ਹਿੱਟ ਕਰਨ ਲਈ ਸਾਹਮਣੇ ਆਏ

yaaran de yaar film promotion
08 October, 2017 01:52:03 PM

ਅੰਮ੍ਰਿਤਸਰ (ਬਿਊਰੋ)— 'ਯਾਰਾਂ ਦੇ ਯਾਰ' ਫਿਲਮ ਦਾ ਟਰੇਲਰ ਜਿਥੇ ਵੱਖ-ਵੱਖ ਚੈਨਲਾਂ ਤੇ ਸੋਸ਼ਲ ਮੀਡੀਆ 'ਤੇ ਧੁੰਮਾਂ ਪਾ ਰਿਹਾ ਹੈ, ਉਥੇ ਫਿਲਮ 'ਯਾਰਾਂ ਦੇ ਯਾਰ' ਦਾ ਸੰਗੀਤ ਵੀ ਦਰਸ਼ਕ ਪਸੰਦ ਕਰ ਰਹੇ ਹਨ। ਇਸੇ ਲਈ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਪੰਜਾਬ ਦੇ ਮਿਊਜ਼ਿਕ ਡਾਇਰੈਕਟਰਾਂ ਤੇ ਪੰਜਾਬ ਦੇ ਗਾਇਕਾਂ ਵਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਵੱਖ-ਵੱਖ ਤਰੀਕੇ ਦੇ ਨਾਲ ਫਿਲਮ 'ਯਾਰਾਂ ਦੇ ਯਾਰ' ਨੂੰ ਹਿੱਟ ਕਰਨ ਲਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਅੰਮ੍ਰਿਤਸਰ ਦੇ ਗੌਤਮ ਕਰਫਿਊ ਸੰਗੀਤ ਸਟੂਡੀਓ 'ਚ 13 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦੇ ਪੋਸਟਰਾਂ ਨਾਲ ਫਿਲਮ ਦੀ ਪ੍ਰਮੋਸ਼ਨ ਦਾ ਆਗਾਜ਼ ਕੀਤਾ ਗਿਆ।
Punjabi Bollywood Tadka
ਇਸ ਮੌਕੇ ਮਿਊਜ਼ਿਕ ਡਾਇਰੈਕਟਰ ਗੌਤਮ ਨੇ ਗੱਲਬਾਤ ਦੌਰਾਨ ਦੱਸਿਆ ਕਿ ਫਿਲਮ 'ਯਾਰਾਂ ਦੇ ਯਾਰ', ਜੋ 13 ਅਕਤੂਬਰ ਨੂੰ ਸਿਨੇਮਾਘਰਾਂ ਦੀ ਸ਼ਾਨ ਬਣਨ ਜਾ ਰਹੀ ਹੈ, ਨੂੰ ਹੋਰ ਵੀ ਪ੍ਰਮੋਟ ਕਰਨ ਲਈ ਪੰਜਾਬ ਦੇ ਗਾਇਕ ਤੇ ਸੰਗੀਤ ਨਿਰਦੇਸ਼ਕਾਂ ਨੇ ਪ੍ਰਣ ਕੀਤਾ ਹੈ ਕਿ ਜਿਸ ਸਬਜੈਕਟ 'ਤੇ ਇਹ ਫਿਲਮ ਬਣੀ ਹੈ, ਉਸ ਨੂੰ ਮੁੱਖ ਰੱਖਦਿਆਂ ਉਹ ਫਿਲਮ ਦਾ ਪ੍ਰਚਾਰ ਲਗਾਤਾਰ ਦਰਸ਼ਕਾਂ ਵਿਚਾਲੇ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਹੀਰੋ ਪ੍ਰਿੰਸ ਸਿੰਘ, ਨਿਰਦੇਸ਼ਕ ਅਜੇ ਸਿੰਘ, ਫਿਲਮ ਦੀ ਹੀਰੋਇਨ ਮਾਹੀ ਸ਼ਰਮਾ, ਨਿਰਮਾਤਾ ਵਿਜੇ ਸਿਕੰਦਰ ਤੇ ਹੋਰ ਵੀ ਕਲਾਕਾਰ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਹਨ, ਜਿਨ੍ਹਾਂ ਦਾ ਉਹ ਸਤਿਕਾਰ ਵੀ ਕਰਦੇ ਹਨ ਤੇ ਆਪਣੇ ਹੀ ਸ਼ਹਿਰ ਦੇ ਇਨ੍ਹਾਂ ਕਲਾਕਾਰਾਂ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਣਾ ਆਪਣਾ ਧਰਮ ਤੇ ਫਰਜ਼ ਮੰਨਦੇ ਹਨ। ਇਸੇ ਲਈ ਉਹ ਫਿਲਮ ਦੇ ਪੋਸਟਰਾਂ ਨਾਲ ਇਸ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਮੌਕੇ ਬਹੁਤ ਸਾਰੇ ਗਾਇਕ ਇਸ ਪ੍ਰਮੋਸ਼ਨ 'ਚ ਉਨ੍ਹਾਂ ਦਾ ਸਾਥ ਦੇ ਰਹੇ ਹਨ, ਜਿਨ੍ਹਾਂ 'ਚ ਰਾਕੇਸ਼ ਕੁਮਾਰ, ਕਪਿਲ ਕੁਮਾਰ, ਪ੍ਰਭਾਤ ਸ਼ਰਮਾ, ਅਨੁਰਾਗ ਸ਼ਰਮਾ, ਮੇਡੀ, ਕਮਲ, ਵਿੱਕੀ, ਅਦਕਸ਼ ਵਰਮਾ ਤੇ ਪ੍ਰਤੀਕ ਵੀ ਮੌਜੂਦ ਸਨ।


Tags: Yaaran De Yaar Prince Singh Mahi Sharma Gautam Karfew