FacebookTwitterg+Mail

ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦੇ ਕਲਾਕਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

yaaran de yaar film star cast visit golden temple amritsar
05 October, 2017 08:57:14 PM

ਅੰਮ੍ਰਿਤਸਰ (ਬਿਊਰੋ)— ਜੀਤੂ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਪੰਜਾਬੀ 'ਯਾਰਾਂ ਦੇ ਯਾਰ' 13 ਅਕਤੂਬਰ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰ ਕਾਸਟ ਨੇ ਸ੍ਰੀ ਹਰਿਮੰਦਰ ਸਾਹਿਬ ਨਮਸਤਕ ਹੋ ਕੇ ਪ੍ਰਮੋਸ਼ਨ ਦੀ ਸ਼ੁਰੂਆਤ ਕੀਤੀ। ਫਿਲਮ 'ਯਾਰਾਂ ਦੇ ਯਾਰ' 'ਚ ਪ੍ਰਿੰਸ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜੋ 'ਜੋਧਾ ਅਕਬਰ', 'ਪ੍ਰਤਿਭਾ', 'ਅਦਾਲਤ' ਤੇ 'ਨਾਰਾਇਣ ਨਾਰਾਇਣ' ਵਰਗੇ ਟੀ. ਵੀ. ਸੀਰੀਅਲਜ਼ 'ਚ ਨਜ਼ਰ ਆ ਚੁੱਕੇ ਹਨ। ਅਦਾਕਾਰਾ ਮਾਹੀ ਸ਼ਰਮਾ ਇਸ ਫਿਲਮ ਰਾਹੀਂ ਬਤੌਰ ਹੀਰੋਇਨ ਫਿਲਮਾਂ 'ਚ ਸ਼ੁਰੂਆਤ ਕਰਨ ਜਾ ਰਹੀ ਹੈ। ਫਿਲਮ 'ਚ ਵਿਲੇਨ ਦੀ ਭੂਮਿਕਾ ਸਤਨਾਮ ਜਈ ਨਿਭਾਅ ਰਹੇ ਹਨ ਤੇ ਇਨ੍ਹਾਂ ਤੋਂ ਇਲਾਵਾ ਫਿਲਮ 'ਚ ਅਦਾਕਾਰਾ ਮਹਿਕ ਸ਼ਰਮਾ, ਅੰਕੇਤ ਸ਼ਰਮਾ, ਅਨੀਸ਼ ਸ਼ਰਮਾ, ਅਸ਼ੋਕ ਸਲਵਾਨ, ਤਜਿੰਦਰ ਕੌਰ, ਰਾਕੇਸ਼ ਕੁਮਾਰ, ਗੁਰਜੀਤ ਢਿੱਲੋਂ, ਹਰਜਿੰਦਰ ਸਿੰਘ ਸਰਕਾਰੀਆ ਆਦਿ ਅਹਿਮ ਭੂਮਿਕਾ ਨਿਭਾਅ ਰਹੇ ਹਨ।
Punjabi Bollywood Tadka
ਪਹਿਲੀ ਵਾਰ ਇਕ ਪੰਜਾਬੀ ਫਿਲਮ 'ਚ ਇਕ ਗੈਸਟ ਦੇ ਰੋਲ 'ਚ ਜੋ ਰੀਅਲ ਲਾਈਫ 'ਚ ਵੀ ਕਿਸੇ ਹੀਰੋ ਤੋਂ ਘੱਟ ਨਹੀਂ ਹੈ, ਪੰਜਾਬ ਦੇ ਈਮਾਨਦਾਰ ਸੀਨੀਅਰ ਪੁਲਸ ਅਫਸਰ ਆਈ. ਜੀ. ਡਾਕਟਰ ਕੁੰਵਰ ਵਿਜੈ ਪ੍ਰਤਾਪ ਸਿੰਘ ਸ਼ਾਮਲ ਹਨ। ਇਸ ਫਿਲਮ ਦਾ ਨਿਰਦੇਸ਼ਨ ਅੰਮ੍ਰਿਤਸਰ ਦੇ ਹੀ ਮਸ਼ਹੂਰ ਨਿਰਦੇਸ਼ਕ ਅਜੈ ਸਿੰਘ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਵੀ ਇੰਡਸਟਰੀ 'ਚ ਕੰਮ ਕਰ ਚੁੱਕੇ ਹਨ। ਫਿਲਮ ਦੇ ਨਿਰਮਾਤਾ ਵਿਜੈ ਸਿਕੰਦਰ ਹਨ, ਜੋ ਪਹਿਲਾਂ ਵੀ ਕੁਝ ਪੰਜਾਬੀ ਫ਼ਿਲਮਾਂ 'ਚ ਸਹਿ-ਨਿਰਮਾਤਾ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਇਸ ਫਿਲਮ ਦਾ ਸੰਗੀਤ ਗੁਰਮੀਤ ਸਿੰਘ ਤੇ ਗੌਤਮ ਮਿਊਜ਼ਿਕ ਕਰਫਿਊ ਨੇ ਦਿੱਤਾ ਹੈ।
Punjabi Bollywood Tadka
ਫਿਲਮ ਬਾਰੇ ਗੱਲ ਕਰਦਿਆਂ ਕਲਾਕਾਰਾਂ ਨੇ ਕਿਹਾ ਕਿ ਇਹ ਫਿਲਮ ਦੂਜੀਆਂ ਫਿਲਮਾਂ ਤੋਂ ਹਟਕੇ ਹੈ। ਇਹ ਫਿਲਮ ਜਿਥੇ ਇਕ ਐਕਸ਼ਨ ਫਿਲਮ ਹੈ, ਉਸ ਦੇ ਨਾਲ-ਨਾਲ ਇਕ ਲਵ ਸਟੋਰੀ ਵੀ ਹੈ। ਅੱਜਕਲ ਜੋ ਸਮਾਜ ਦੀਆਂ ਕੁਰੀਤੀਆਂ ਹਨ, ਉਸ ਦੇ ਖਿਲਾਫ ਜੋ ਸਾਡਾ ਕਾਨੂੰਨ ਤੇ ਪੁਲਸ ਉਨ੍ਹਾਂ ਦੇ ਖਿਲਾਫ ਕਰਦੇ ਹੈ ਉਹ ਵਿਖਾਇਆ ਗਿਆ ਹੈ। ਅੱਜ ਫਿਲਮ ਦੀ ਸਾਰੇ ਕਲਾਕਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਹੈ ਤੇ ਅੰਮ੍ਰਿਤਸਰ ਗੁਰੂ ਦੀ ਨਗਰੀ ਤੋਂ ਅਸੀਂ ਅੱਜ ਆਪਣੀ ਫਿਲਮ ਦੀ ਪ੍ਰਮੋਸ਼ਨ ਦੀ ਸ਼ੁਰੂਆਤ ਕਰ ਰਹੇ ਹਾਂ।
ਫਿਲਮ ਦੇ ਨਿਰਮਾਤਾ ਵਿਜੈ ਸਿਕੰਦਰ ਨੇ ਫਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਸਭ ਤੋਂ ਵੱਡੀ ਇਹ ਗੱਲ ਹੈ ਕਿ ਕਿਸੇ ਪੰਜਾਬੀ ਫਿਲਮ 'ਚ ਇਕ ਅਸਲ ਸੀਨੀਅਰ ਪੁਲਸ ਅਫਸਰ ਵਲੋਂ ਗੈਸਟ ਰੋਲ 'ਚ ਕੰਮ ਕਰ ਰਹੇ ਹਨ, ਜੋ ਹੁਣ ਤਕ ਕਿਸੇ ਨੇ ਨਹੀਂ ਕੀਤਾ ਤੇ ਉਹ ਈਮਾਨਦਾਰ ਅਫਸਰ ਹਨ ਡਾਕਟਰ ਕੁੰਵਰ ਵਿਜੈ ਪ੍ਰਤਾਪ ਸਿੰਘ, ਜਿਨ੍ਹਾਂ ਨੇ ਆਪਣੀ ਕਲਾਕਾਰੀ ਦੇ ਨਾਲ ਦਰਸ਼ਕਾਂ ਨੂੰ ਇਕ ਚੰਗਾ ਸੰਦੇਸ਼ ਵੀ ਦਿੱਤਾ ਹੈ, ਜੋ ਸਾਡੀ ਫਿਲਮ ਲਈ ਇਕ ਮਾਣ ਦੀ ਗੱਲ ਹੈ। ਫਿਲਮ ਦੇ ਨਿਰਦੇਸ਼ਕ ਅਜੈ ਸਿੰਘ ਨੇ ਮੀਡੀਆ ਵਲੋਂ ਗੱਲ ਕਰਦਿਆਂ ਕਿਹਾ ਕਿ ਸਾਡੀ ਇਸ ਫਿਲਮ 'ਚ ਉਨ੍ਹਾਂ ਖਾਮੀਆਂ ਨੂੰ ਦੂਰ ਕਰਨ ਦੀ ਇਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ।


Tags: Yaaran De Yaar Prince Singh Golden Temple Mahi Sharma