FacebookTwitterg+Mail

ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦੀ ਸਟਾਰ ਕਾਸਟ ਪਹੁੰਚੀ ਪਿੰਗਲਵਾੜਾ ਮਾਨਾਂਵਾਲਾ

yaaran de yaar film star cast visit pingalwara bhagat puran singh ji manawala
07 October, 2017 06:13:03 PM

ਅੰਮ੍ਰਿਤਸਰ (ਬਿਊਰੋ)— ਸ੍ਰੀ ਗੁਰੂ ਰਾਮ ਦਾਸ ਜੀ ਦੇ ਗੁਰਪੁਰਬ ਨੂੰ ਜਿਥੇ ਅੱਜ ਸੰਸਾਰ ਭਰ 'ਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਇਸ ਮੌਕੇ ਉਸ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਅੱਜ ਗੁਰਪੁਰਬ ਦੀਆਂ ਖੁਸ਼ੀਆਂ ਮਨਾਉਣ ਲਈ 13 ਅਕਤੂਬਰ ਨੂੰ ਸਿਨੇਮਾਘਰਾਂ ਦੀ ਸ਼ਾਨ ਬਣ ਰਹੀ ਆਉਣ ਵਾਲੀ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦੀ ਸਟਾਰ ਕਾਸਟ ਨੇ ਪਿੰਗਲਵਾੜਾ ਭਗਤ ਪੂਰਨ ਸਿੰਘ ਮਾਨਾਂਵਾਲਾ 'ਚ ਮੰਦਬੁੱਧੀ ਬੱਚਿਆਂ ਤੇ ਬਜ਼ੁਰਗਾਂ 'ਚ ਜਾ ਕੇ ਇਸ ਪਾਵਨ ਦਿਹਾੜੇ ਨੂੰ ਮਨਾਇਆ।
Punjabi Bollywood Tadka
ਇਸ ਮੌਕੇ ਫਿਲਮ ਦੇ ਕਲਾਕਾਰਾਂ ਵਲੋਂ ਉਨ੍ਹਾਂ ਬੱਚਿਆਂ ਤੇ ਬਜ਼ੁਰਗਾਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ, ਜੋ ਆਪਣੇ ਘਰ-ਪਰਿਵਾਰ ਤੋਂ ਦੂਰ ਬੈਠੇ ਹੋਏ ਹਨ। ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਰਹੇ ਡਾਕਟਰ ਇੰਦਰਜੀਤ ਕੌਰ ਨੇ ਸਾਰੇ ਕਲਾਕਾਰਾਂ ਨਾਲ ਮੁਲਾਕਾਤ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਫਿਲਮ ਦੇ ਸਾਰੇ ਕਲਾਕਾਰਾਂ ਨੂੰ ਅਸੀਸਾਂ ਦਿੱਤੀਆਂ।
Punjabi Bollywood Tadka
ਫਿਲਮ ਦੇ ਸਾਰੇ ਕਲਾਕਾਰਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ, 'ਅਸੀਂ ਸਾਰੇ ਬਹੁਤ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਅੱਜ ਇਹ ਸਮਾਂ ਮਿਲਿਆ ਹੈ ਕਿ ਅਸੀਂ ਇਨ੍ਹਾਂ ਦੇ ਨਾਲ ਆਪਣਾ ਪਿਆਰ ਵੰਡ ਸਕੀਏ, ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਪਿੰਗਲਵਾੜਾ 'ਚ ਭਾਵੇਂ ਬੱਚੇ ਹੋਣ ਜਾਂ ਬਜ਼ੁਰਗ, ਸਾਰਿਆਂ ਨੂੰ ਇਕ ਘਰ ਦੀ ਤਰ੍ਹਾਂ ਇਥੇ ਰੱਖਿਆ ਜਾਂਦਾ ਹੈ।'
Punjabi Bollywood Tadka
ਇਸ ਮੌਕੇ ਨਿਰਮਾਤਾ ਵਿਜੈ ਸਿਕੰਦਰ, ਨਿਰਦੇਸ਼ਕ ਅਜੈ ਸਿੰਘ, ਅਦਾਕਾਰ ਪ੍ਰਿੰਸ ਸਿੰਘ, ਅਦਾਕਾਰਾ ਮਾਹੀ ਸ਼ਰਮਾ, ਫਿਲਮ ਦੇ ਵਿਲੇਨ ਸਤਨਾਮ ਜਈ, ਤਜਿੰਦਰ ਕੌਰ, ਰਾਕੇਸ਼ ਕੁਮਾਰ, ਵਿਸ਼ਾਲ ਕਸ਼ਯਪ, ਪੀ. ਐੱਸ. ਰੋਕੀ, ਰੋਬਿਨ ਰੋਮੀ ਤੇ ਹਰਮਨ ਬਿਗੇੜਾ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।​​​​​​​​​​​​​​​​​​​​​
Punjabi Bollywood Tadka


Tags: Pingalwara Bhagat Puran Singh Yaaran De Yaar Prince Singh Mahi Sharma