FacebookTwitterg+Mail

'ਯਾਰਾਂ ਦੇ ਯਾਰ' ਫਿਲਮ ਨਾਲ ਹੋ ਰਿਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਐਕਟਿੰਗ ਡੈਬਿਊ

yaaran de yaar kunwar vijay pratap singh
12 October, 2017 07:41:39 PM

ਜਲੰਧਰ (ਬਿਊਰੋ)— 'ਯਾਰਾਂ ਦੇ ਯਾਰ' ਫਿਲਮ ਕੱਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਪੰਜਾਬ ਪੁਲਸ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਮਹਿਮਾਨ ਭੂਮਿਕਾ 'ਚ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਅਸਲ ਜ਼ਿੰਦਗੀ ਦੇ ਕਿਰਦਾਰ ਨੂੰ ਹੀ ਫਿਲਮੀ ਪਰਦੇ 'ਤੇ ਨਿਭਾਉਂਦੇ ਨਜ਼ਰ ਆਉਣਗੇ।
ਫਿਲਮ ਦੇ ਪ੍ਰੋਡਿਊਸਰ ਵਿਜੇ ਸਿਕੰਦਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਫਿਲਮ ਦੀ ਸਕ੍ਰਿਪਟ ਪੜ੍ਹੀ ਤਾਂ ਇਸ ਰੋਲ ਲਈ ਉਨ੍ਹਾਂ ਦੇ ਦਿਮਾਗ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੀ ਖਿਆਲ ਆਇਆ ਹੈ। ਕੁੰਵਰ ਇਕ ਈਮਾਨਦਾਰ ਤੇ ਲਗਨ ਨਾਲ ਕੰਮ ਕਰਨ ਵਾਲੇ ਅਫਸਰ ਹਨ। ਕਈ ਵਾਰ ਮੁਲਾਕਾਤਾਂ ਤੋਂ ਬਾਅਦ ਆਖਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫਿਲਮ ਕਰਨ ਲਈ ਹਾਂ ਕਰ ਦਿੱਤੀ।
Punjabi Bollywood Tadka
ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਪ੍ਰਿੰਸ ਸਿੰਘ ਦਾ ਕਹਿਣਾ ਹੈ ਕਿ ਜਦੋਂ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਤੇ ਕੁੰਵਰ ਜੀ ਨੇ ਆਪਣਾ ਸ਼ੂਟ ਕਰਨਾ ਸੀ ਤਾਂ ਉਨ੍ਹਾਂ ਨੇ ਸਕ੍ਰਿਪਟ ਪੜ੍ਹੇ ਬਿਨਾਂ ਹੀ ਬਾਕਮਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਇਕ ਐਕਟਰ ਸਕ੍ਰਿਪਟ ਤੋਂ ਬਿਨਾਂ ਅਧੂਰਾ ਹੈ ਪਰ ਕੁੰਵਰ ਜੀ ਨੇ ਬਿਨਾਂ ਸਕ੍ਰਿਪਟ ਪੜ੍ਹੇ ਸ਼ਾਨਦਾਰ ਅਦਾਕਾਰੀ ਕੀਤੀ ਹੈ।
ਦੱਸਣਯੋਗ ਹੈ ਕਿ 'ਯਾਰਾਂ ਦੇ ਯਾਰ' ਫਿਲਮ 'ਚ ਪ੍ਰਿੰਸ ਸਿੰਘ, ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਗੁਰਜੀਤ ਢਿੱਲੋਂ, ਮਹਿਕ ਸ਼ਰਮਾ, ਸਤਨਾਮ ਜਈ, ਅਸ਼ੋਕ ਸਲਵਾਨ, ਸੁਖਬੀਰ ਤੇ ਚਾਚਾ ਬਿਸ਼ਨਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਅਜੇ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਵਿਜੇ ਸਿਕੰਦਰ ਨੇ ਪ੍ਰੋਡਿਊਸ ਕੀਤਾ ਹੈ।


Tags: Kunwar Vijay Pratap Singh Yaaran De Yaar Punjab Police Prince Singh Mahi Sharma