FacebookTwitterg+Mail

'ਯਾਰਾਂ ਦੇ ਯਾਰ' ਫਿਲਮ ਦਾ ਗੀਤ 'ਫਰਾਰ' ਕਰੇਗਾ ਭੰਗੜਾ ਪਾਉਣ 'ਤੇ ਮਜਬੂਰ (ਵੀਡੀਓ)

yaaran de yaar new song farar
09 October, 2017 04:46:54 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦਾ ਨਵਾਂ ਗੀਤ 'ਫਰਾਰ' 6 ਅਕਤੂਬਰ ਨੂੰ ਰਿਲੀਜ਼ ਹੋਇਆ ਹੈ। ਗੀਤ ਨੂੰ ਕਮਲ ਨਾਲ ਨੇ ਆਪਣੀ ਖੂਬਸੂਰਤ ਆਵਾਜ਼ 'ਚ ਗਾਇਆ ਹੈ। ਪੰਜਾਬ ਦੇ ਖੂਬਸੂਰਤ ਖੇਤਾਂ 'ਚ ਸ਼ੂਟ ਕੀਤਾ ਇਹ ਗੀਤ ਤੁਹਾਨੂੰ ਭੰਗੜਾ ਪਾਉਣ 'ਤੇ ਮਜਬੂਰ ਕਰ ਦੇਵੇਗਾ। ਗੀਤ ਦੇ ਬੋਲ ਅਨੀਸ਼ ਸ਼ਰਮਾ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਗੌਤਮ ਮਿਊਜ਼ਿਕ ਕਰਫਿਊ ਨੇ ਦਿੱਤਾ ਹੈ। ਅਮਰ ਆਡੀਓ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ 'ਯਾਰਾਂ ਦੇ ਯਾਰ' ਫਿਲਮ 'ਚ ਪ੍ਰਿੰਸ ਸਿੰਘ ਤੇ ਮਾਹੀ ਸ਼ਰਮਾ ਦੇ ਨਾਲ-ਨਾਲ ਅਨੀਕੇਤ ਸ਼ਰਮਾ, ਗੁਰਜੀਤ ਢਿੱਲੋਂ, ਮਹਿਕ ਸ਼ਰਮਾ, ਸਤਨਾਮ ਜਈ, ਅਸ਼ੋਕ ਸਲਵਾਨ, ਸੁਖਬੀਰ ਤੇ ਚਾਚਾ ਬਿਸ਼ਨਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਜੇ ਸਿੰਘ ਨੇ ਕੀਤਾ ਹੈ ਤੇ ਇਸ ਨੂੰ ਪ੍ਰੋਡਿਊਸਰ ਵਿਜੇ ਸਿਕੰਦਰ ਹਨ। ਫਿਲਮ ਵੱਡੇ ਪੱਧਰ 'ਤੇ ਇਸੇ ਸ਼ੁੱਕਰਵਾਰ ਯਾਨੀ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Farar Yaaran De Yaar Kamal Khan Prince Singh Mahi Sharma