FacebookTwitterg+Mail

ਰੋਮਾਂਸ ਤੇ ਐਕਸ਼ਨ ਨਾਲ ਭਰਪੂਰ ਹੈ ਫਿਲਮ 'ਯਾਰਾਂ ਦੇ ਯਾਰ' ਦਾ ਟਰੇਲਰ (ਵੀਡੀਓ)

yaaran de yaar official trailer
05 October, 2017 05:54:25 PM

ਜਲੰਧਰ (ਬਿਊਰੋ)— ਅਗਾਮੀ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਰੋਮਾਂਸ ਤੇ ਐਕਸ਼ਨ ਨਾਲ ਭਰਪੂਰ ਹੈ। 'ਯਾਰਾਂ ਦੇ ਯਾਰ' ਫਿਲਮ ਨਾਲ ਪ੍ਰਿੰਸ ਸਿੰਘ ਪਾਲੀਵੁੱਡ 'ਚ ਆਪਣਾ ਡੈਬਿਊ ਕਰਨ ਜਾ ਰਹੇ ਹਨ।
ਫਿਲਮ ਦਾ ਨਿਰਦੇਸ਼ਨ ਅਜੇ ਸਿੰਘ ਨੇ ਕੀਤਾ ਹੈ, ਜਿਸ ਨੂੰ ਵਿਜੈ ਸਿਕੰਦਰ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਗੌਤਮ (ਮਿਊਜ਼ਿਕ ਕਰਫਿਊ) ਤੇ ਗੁਰਮੀਤ ਸਿੰਘ ਨੇ ਦਿੱਤਾ ਹੈ। ਫਿਲਮ ਦੇ ਗੀਤਾਂ ਨੂੰ ਲਹਿੰਬਰ ਹੁਸੈਨਪੁਰੀ, ਕਮਲ ਖਾਨ, ਮਿਸ ਜਯੋਤੀ ਤੇ ਮਾਨਵ ਸਿੰਘ ਨੇ ਆਵਾਜ਼ ਦਿੱਤੀ ਹੈ।

'ਯਾਰਾਂ ਦੇ ਯਾਰ' ਫਿਲਮ ਦੀ ਕਹਾਣੀ ਵਿਲੀਅਮ ਤੇ ਅਨੀਸ਼ ਸ਼ਰਮਾ ਨੇ ਲਿਖੀ ਹੈ, ਜਦਕਿ ਸਕ੍ਰੀਨਪਲੇਅ ਕੇ. ਜੇ. ਸਿੰਘ ਦਾ ਹੈ। ਫਿਲਮ 'ਚ ਐਕਸ਼ਨ ਦੀ ਭਰਮਾਰ ਹੈ, ਜਿਸ ਨੂੰ ਖਾਸ ਤੌਰ 'ਤੇ ਮੁੰਬਈ ਤੋਂ ਲਿਆਂਦੇ ਫਾਈਟ ਮਾਸਟਰ ਦਰਸ਼ਨ ਸਿੰਘ ਦੀ ਦੇਖ-ਰੇਖ 'ਚ ਅੰਜਾਮ ਦਿੱਤਾ ਗਿਆ ਹੈ।
ਅਮਰ ਆਡੀਓ ਤੇ ਜੀਤੂ ਪ੍ਰੋਡਕਸ਼ਨ ਫਿਲਮਜ਼ ਦੀ 'ਯਾਰਾਂ ਦੇ ਯਾਰ' 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ 'ਚ ਪ੍ਰਿੰਸ ਸਿੰਘ ਤੋਂ ਇਲਾਵਾ ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ, ਕੁੰਵਰ ਵਿਜੈ ਪ੍ਰਤਾਪ ਸਿੰਘ, ਚਾਚਾ ਬਿਸ਼ਨਾ, ਤਜਿੰਦਰ ਕੌਰ, ਰਾਕੇਸ਼, ਪਰਗਟ ਸਿੰਘ, ਵਿਸ਼ਾਲ, ਸਰੀਨ ਖਾਨ, ਜਸਪਾਲ, ਰੋਮੀ, ਅਸ਼ੋਕ ਸਲਵਾਨ, ਰਮੇਸ਼ ਤੇ ਸ਼ਨਸ਼ੇਰ ਸਿੰਘ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।


Tags: Yaaran De Yaar Prince Singh Mahi Sharma Trailer Punjabi Film