FacebookTwitterg+Mail

ਹਾਰਡੀ ਸੰਧੂ ਦਾ ਨਵਾਂ ਗੀਤ 'ਯਾਰ ਨੀ ਮਿਲਿਆ' ਰਿਲੀਜ਼, ਵੱਖਰੇ ਹੀ ਅੰਦਾਜ਼ 'ਚ ਦਿੱਤੀ ਦਸਤਕ

yaarr ni milyaa
06 September, 2017 02:51:48 PM

ਜਲੰਧਰ— 'ਸੋਚ', 'ਨਾ ਜੀ ਨਾ', 'ਬੈਕਬੋਨ' ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਹਾਰਡੀ ਸੰਧੂ ਨੇ ਮੁੜ ਨਵੇਂ ਗੀਤ 'ਯਾਰ ਨੀ ਮਿਲਿਆ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦਿੱਤੀ ਹੈ। ਉਨ੍ਹਾਂ ਦਾ ਇਹ ਗੀਤ ਹਾਲ ਹੀ 'ਚ ਯੂ-ਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਹਾਰਡੀ ਸੰਧੂ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ ਨੂੰ ਯੂ-ਟਿਊਬ 'ਤੇ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਹਾਰਡੀ ਸੰਧੂ ਦੇ ਨਵੇਂ ਗੀਤ 'ਯਾਰ ਨੀ ਮਿਲਿਆ' ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਬੀ ਪਰਾਕ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ। ਗੀਤ ਦਾ ਨਿਰਦੇਸ਼ਨ ਅਰਵਿੰਦ ਖਹਿਰਾ ਨੇ ਕੀਤਾ ਹੈ। ਇਸ ਗੀਤ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੀ ਪੂਰੀ ਮਿਆਦ 5 ਮਿੰਟ 20 ਸੈਕਿੰਡ ਦੀ ਹੈ। ਹਾਰਡੀ ਸੰਧੂ ਨੇ ਆਪਣੇ ਗੀਤ 'ਯਾਰ ਨੀ ਮਿਲਿਆ' 'ਚ ਪਿਆਰ, ਯਾਰ ਨਾ ਮਿਲਣ ਦੇ ਦੁੱਖ ਨੂੰ ਦੱਸਿਆ ਹੈ।


Tags: Punjabi SingerYaarr Ni MilyaaHardy SandhuB PraakJaani ਹਾਰਡੀ ਸੰਧੂ ਯਾਰ ਨੀ ਮਿਲਿਆ