ਮੁੰਬਈ— ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਯਾਮੀ ਗੌਤਮ ਫਿਲਮਾਂ 'ਚ ਚੁਣੌਤੀਪੂਰਨ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਸਾਲ 2012 'ਚ ਪ੍ਰਦਰਸ਼ਿਤ ਫਿਲਮ 'ਵਿੱਕੀ ਡੋਨਰ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਯਾਮੀ ਗੌਤਮ ਨੂੰ ਫਿਲਮ 'ਕਾਬਿਲ' ਵਿਚ ਇਕ ਅੰੰਨ੍ਹੀ ਲੜਕੀ ਦੇ ਕਿਰਦਾਰ 'ਚ ਕਾਫੀ ਤਾਰੀਫ ਮਿਲੀ। ਹੁਣ ਜਲਦ ਹੀ ਉਹ ਰਾਮਗੋਪਾਲ ਵਰਮਾ ਦੀ ਫਿਲਮ 'ਸਰਕਾਰ-3' 'ਚ ਪਹਿਲੀ ਵਾਰ ਇਕ ਰਫ ਐਂਡ ਟਫ ਰੋਲ 'ਚ ਨਜ਼ਰ ਆਵੇਗੀ। ਯਾਮੀ ਨੇ ਕਿਹਾ ਕਿ ਮੈਂ ਬਿਲਕੁਲ ਅਜਿਹੇ ਰੋਲ ਕਰਨਾ ਚਾਹੁੰਦੀ ਹਾਂ ਜੋ ਮੈਨੂੰ ਐਕਟਰ ਦੇ ਤੌਰ 'ਤੇ ਚੈਲੰਜ ਕਰੇ।