FacebookTwitterg+Mail

'ਕਾਬਿਲ' ਤੋਂ ਬਾਅਦ ਹੁਣ 'ਬੱਤੀ ਗੂਲ...' 'ਚ ਨਜ਼ਰ ਆਵੇਗੀ ਯਾਮੀ

yami gautam
16 January, 2018 11:50:12 AM

ਮੁੰਬਈ (ਬਿਊਰੋ)— ਸਾਲ 2017 'ਚ ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਨਾਲ ਫਿਲਮ 'ਕਾਬਿਲ' 'ਚ ਨਜ਼ਰ ਆਈ ਅਭਿਨੇਤਰੀ ਯਾਮੀ ਗੌਤਮ ਦੀ ਫਿਲਮ ਦਾ ਫੈਨਜ਼ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਯਾਮੀ ਨੇ ਆਪਣੀ ਆਉਣ ਵਾਲੀ ਫਿਲਮ ਦਾ ਅਧਿਕਾਰਤ ਐਲਾਨ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। ਟਵਿਟਰ 'ਤੇ ਨਿਰਮਾਤਾ ਪ੍ਰੇਰਣਾ ਅਰੋੜਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਆਪਣੀ ਫਿਲਮ ਦਾ ਨਾਂ 'ਬੱਤੀ ਗੂਲ ਮੀਟਰ ਚਾਲੂ' ਦੱਸਿਆ ਹੈ। ਜੀ ਹਾਂ, ਯਾਮੀ ਗੌਤਮ ਹੁਣ ਫਿਲਮ 'ਬੱਤੀ ਗੂਲ ਮੀਟਰ ਚਾਲੂ' 'ਚ ਨਜ਼ਰ ਆਵੇਗੀ।

ਫਿਲਮ ਦੇ ਐਲਾਨ ਤੋਂ ਬਾਅਦ ਨਿਰਮਾਤਾ ਪ੍ਰੇਰਣਾ ਅਰੋੜਾ ਨਾਲ ਯਾਮੀ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਈ। ਯਾਮੀ ਨੇ ਪ੍ਰੇਰਣਾ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਅਤੇ ਵਾਣੀ ਕਪੂਰ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।


Tags: Yami Gautam Batti Gul Meter Chalu Shahid Kapoor Prerna Arora Kaabil Hindi Film

Edited By

Kapil Kumar

Kapil Kumar is News Editor at Jagbani.