ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਯਾਮੀ ਗੌਤਮ ਜਲਦ ਹੀ ਸ਼ਾਹਿਦ ਕਪੂਰ ਨਾਲ ਫਿਲਮ 'ਬੱਤੀ ਗੂਲ ਮੀਟਰ ਚਾਲੂ' 'ਚ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਯਾਮੀ ਇਸ ਫਿਲਮ ਤੋਂ ਬਾਅਦ ਅਜਿਹੇ ਕਿਰਦਾਰ 'ਚ ਨਜ਼ਰ ਆਵੇਗੀ ਜਿਸਨੂੰ ਅਜੇ ਤੱਕ ਉਨ੍ਹਾਂ ਪਰਦੇ 'ਤੇ ਨਹੀਂ ਨਿਭਾਇਆ ਹੈ।
ਦਰਸਅਲ, ਸੋਸ਼ਲ ਮੀਡੀਆ 'ਤੇ ਯਾਮੀ ਦਾ ਜਿਮ ਵਰਕਆਊਟ ਕਰਦਿਆਂ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਹ ਇਨ੍ਹੀਂ ਦਿਨੀਂ ਜਿਮ 'ਚ ਖੂਬ ਪਸੀਨਾ ਵਹਾ ਰਹੀ ਹੈ ਜਿਸ ਦੇ ਪਿੱਛੇ ਦੀ ਵਜ੍ਹਾ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੱਸੀ ਜਾ ਰਹੀ ਹੈ।

ਸੂਤਰਾਂ ਦੀ ਮੰਨੀਏ ਤਾਂ 'ਬੱਤੀ ਗੂਲ ਮੀਟਰ ਚਾਲੂ' ਤੋਂ ਇਲਾਵਾ ਯਾਮੀ ਕੋਲ ਇਕ ਹੋਰ ਫਿਲਮ ਹੈ। ਇਸ ਫਿਲਮ 'ਚ ਯਾਮੀ ਐਕਸ਼ਨ ਕਰਦੀ ਨਜ਼ਰ ਆਵੇਗੀ ਜਿਸ ਵਜ੍ਹਾ ਕਰਕੇ ਉਹ ਜਿਮ 'ਚ ਕਾਫੀ ਸਮਾਂ ਬਤੀਤ ਕਰ ਰਹੀ ਹੈ। ਫਿਲਹਾਲ ਅਜੇ ਫਿਲਮ ਦਾ ਨਾਂ ਤੈਅ ਨਹੀਂ ਹੋਇਆ ਪਰ ਯਾਮੀ ਨੇ ਆਪਣੇ ਕਿਰਦਾਰ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਯਾਮੀ 'ਬੱਤੀ ਗੂਲ ਮੀਟਰ ਚਾਲੂ' 'ਚ ਵਕੀਲ ਦਾ ਕਿਰਦਾਰ ਨਿਭਾਅ ਰਹੀ ਹੈ। ਨਿਰਦੇਸ਼ਕ ਨਰਾਇਣ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ 31 ਅਗਸਤ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਵੇਗਾ।