ਮੁੰਬਈ(ਬਿਊਰੋ)— ਹਾਲ ਹੀ 'ਚ ਸ਼ਾਹਿਦ ਕਪੂਰ ਦੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' 'ਚ ਨਜ਼ਰ ਆਉਣ ਵਾਲੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਇਕ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ। ਉਸ ਦਾ ਇਹ ਫੋਟੋਸ਼ੂਟ ਕਾਫੀ ਖੂਬਸੂਰਤ ਤੇ ਹੌਟ ਹੈ।
ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਫੈਨਜ਼ ਵਲੋਂ ਉਸ ਦਾ ਗਲੈਮਰ ਫੋਟੋਸ਼ੂਟ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਯਾਮੀ ਗੌਤਮ ਇਨ੍ਹੀਂ ਦਿਨੀਂ ਆਪਣੀ ਫਿਲਮ 'ਉਰੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਇਸ ਫਿਲਮ 'ਚ ਉਹ ਵਿੱਕੀ ਕੌਸ਼ਲ ਨਾਲ ਨਜ਼ਰ ਆਵੇਗੀ। ਇਸ ਫੋਟੋਸ਼ੂਟ 'ਚ ਯਾਮੀ ਨੇ ਵੱਖ-ਵੱਖ ਆਊਟਫਿੱਟ 'ਚ ਪੋਜ਼ ਦਿੱਤੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਯਾਮੀ ਕਈ ਹੌਟ ਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਕੁਝ ਸਮੇਂ ਪਹਿਲਾ ਹੀ ਉਹ ਮੈਗਜ਼ੀਨ ਦੇ ਕਵਰ ਪੇਜ਼ 'ਤੇ ਨਜ਼ਰ ਆਈ ਸੀ, ਜਿਸ 'ਚ ਉਸ ਨੇ ਕਾਫੀ ਹੌਟ ਪੋਜ਼ ਦਿੱਤੇ ਸਨ।