FacebookTwitterg+Mail

ਕਾਮੇਡੀ ਤੇ ਇਮੋਸ਼ਨਸ ਦਾ ਡਬਲ ਧਮਾਲ ਹੋਵੇਗੀ 'ਯਮਲਾ ਪਗਲਾ ਦੀਵਾਨਾ 3'

yamla pagla deewana phir se
29 August, 2018 11:06:59 AM

ਮੁੰਬਈ (ਬਿਊਰੋ)— 'ਯਮਲਾ ਪਗਲਾ ਦੀਵਾਨਾ' ਸੀਰੀਜ਼ ਦੇ ਇਸ ਤੀਜੇ ਪਾਰਟ 'ਚ ਕਾਮੇਡੀ ਤੇ ਇਮੋਸ਼ਨ ਦਾ ਡਬਲ ਧਮਾਲ ਦੇਖਣ ਨੂੰ ਮਿਲੇਗਾ। ਪਹਿਲੇ ਦੋਵਾਂ ਪਾਰਟਸ ਨਾਲੋਂ ਇਸ ਵਾਰ ਦੀ ਕਹਾਣੀ ਜ਼ਿਆਦਾ ਵਧੀਆ ਹੈ ਅਤੇ ਸਾਰੇ ਕਿਰਦਾਰ ਪਹਿਲਾਂ ਨਾਲੋਂ ਜ਼ਿਆਦਾ ਮਜ਼ੇਦਾਰ ਹੋਣਗੇ, ਜੋ ਲੋਕਾਂ ਨੂੰ ਬਹੁਤ ਪਸੰਦ ਆਉਣਗੇ।
ਤਿੰਨ ਪੀੜ੍ਹੀਆਂ ਇਕੱਠੀਆਂ ਕੰਮ ਕਰਨਗੀਆਂ ਤਾਂ ਹੋਵੇਗਾ ਧਮਾਕਾ
ਇਕ ਇੰਟਰਵਿਊ ਦੌਰਾਨ ਆਪਣੇ ਬੇਟੇ ਬਾਰੇ ਗੱਲ ਕਰਦੇ ਹੋਏ ਸੰਨੀ ਕਹਿੰਦੇ ਹਨ, ''ਹਰ ਚੀਜ਼ ਦਾ ਸਮਾਂ ਹੁੰਦਾ ਹੈ। ਉਂਝ ਮੈਂ ਦਿਲੋਂ ਚਾਹੁੰਦਾ ਹਾਂ ਕਿ ਅਸੀਂ ਚਾਰੇ ਇਕੱਠੇ ਇਕ ਫਿਲਮ ਕਰੀਏ। ਮੇਰਾ ਬੇਟਾ ਜਦੋਂ ਡੈਬਿਊ ਕਰੇਗਾ, ਉਦੋਂ ਦੇਖਦੇ ਹਾਂ ਕੀ ਹੁੰਦਾ ਹੈ। ਬਾਕੀ ਤਾਂ ਜਦੋਂ ਤਿੰਨੋਂ ਪੀੜ੍ਹੀਆਂ ਇਕੱਠੀਆਂ ਕੰਮ ਕਰਨਗੀਆਂ ਤਾਂ ਕੁਝ ਧਮਾਕੇਦਾਰ ਹੋਣਾ ਸੰਭਵ ਹੈ।''
ਬੇਹੱਦ ਮੁਸ਼ਕਿਲ ਹੈ ਰੀਮੇਕ ਬਣਾਉਣਾ
ਆਪਣੀਆਂ ਫਿਲਮਾਂ ਦੇ ਰੀਮੇਕ ਬਣਾਉਣ ਦੀ ਚਰਚਾ ਸਬੰਧੀ ਸੰਨੀ ਨੇ ਕਿਹਾ, ''ਕਰੈਕਟਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੈਨੂੰ ਵੀ ਆਪਣੀਆਂ ਕਈ ਫਿਲਮਾਂ ਬਹੁਤ ਪਸੰਦ ਹਨ, ਜਿਨ੍ਹਾਂ ਦਾ ਮੈਂ ਰੀਮੇਕ ਬਣਾਉਣਾ ਚਾਹੁੰਦਾ ਹਾਂ ਪਰ ਉਨ੍ਹਾਂ ਫਿਲਮਾਂ ਨੂੰ ਇਕ ਵਾਰ ਫਿਰ ਤੋਂ ਬਣਾਉਣਾ ਬੇਹੱਦ ਮੁਸ਼ਕਿਲ ਹੈ।''


Tags: Yamla Pagla Deewana Phir SeDouble DhamaalDharmendraSunny DeolBobby Deol

Edited By

Chanda Verma

Chanda Verma is News Editor at Jagbani.