FacebookTwitterg+Mail

ਯਸ਼ - ਰੂਹੀ ਨਾਲ ਗੇਂਦਾਂ ਵਿਚਕਾਰ ਫਸੇ ਤੈਮੂਰ, ਵੀਡੀਓ ਵਾਇਰਲ

yash johar
23 July, 2018 10:43:05 AM

ਮੁੰਬਈ (ਬਿਊਰੋ)— ਫਿਲਮਕਾਰ ਕਰਨ ਜੌਹਰ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਅਤੇ ਕਰਨ ਦੇ ਜੁੜਵਾਂ ਬੱਚੇ ਯਸ਼ ਜੌਹਰ ਅਤੇ ਰੂਹੀ ਜੌਹਰ ਗੇਂਦਾਂ ਵਿਚਕਾਰ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਰਨ ਨੇ ਇਨ੍ਹਾਂ ਬੱਚਿਆਂ ਦੀ ਇਸ ਮਸਤੀ ਨੂੰ 'ਪਲੇ ਡੇਟ' ਦਾ ਨਾਮ ਦਿੱਤਾ ਹੈ। ਵੀਡੀਓ ਵਿਚ ਤੈਮੂਰ, ਰੂਹੀ ਅਤੇ ਯਸ਼ ਤਿੰਨੋਂ ਹੀ ਮਜ਼ਾ ਕਰਦੇ ਨਜ਼ਰ ਆ ਰਹੇ ਹਨ। ਕਰਨ ਜੌਹਰ ਨੇ ਇਸ ਵੀਡੀਓ ਨੂੰ ਖੁਦ ਹੀ ਸ਼ੂਟ ਕੀਤਾ ਹੈ। ਵੀਡੀਓ ਦੇ ਅਖੀਰ ਵਿਚ ਕਰੀਨਾ ਕਪੂਰ ਵੀ ਨਜ਼ਰ ਆਉਂਦੀ ਹੈ।

 

A post shared by Karan Johar (@karanjohar) on


ਦੱਸ ਦੇਈਏ ਕਿ ਕਰਨ ਅਕਸਰ ਹੀ ਆਪਣੇ ਬੱਚਿਆਂ ਯਸ਼ ਅਤੇ ਰੂਹੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗਰਾਮ 'ਤੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ ਪਰ ਇਸ ਵਾਰ ਦੇ ਵੀਡੀਓ ਵਿਚ ਤੈਮੂਰ ਵੀ ਨਜ਼ਰ ਆ ਰਹੇ ਹਨ।  ਤੈਮੂਰ ਅਤੇ ਯਸ਼-ਰੂਹੀ ਨੂੰ ਕਈ ਵਾਰ ਇਕੱਠੇ ਦੇਖਿਆ ਜਾਂਦਾ ਹੈ। ਇਹ ਤਿੰਨੋਂ ਬੱਚੇ ਅਕਸਰ ਇਕੱਠੇ ਖੇਡਦੇ ਨਜ਼ਰ ਆਏ ਹਨ। ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ।


Tags: Yash JoharRoohi JoharTaimur Ali KhanVideoKareena KapoorKaran Johar

Edited By

Manju

Manju is News Editor at Jagbani.