ਮੁੰਬਈ (ਬਿਊਰੋ)— ਯਸ਼ ਰਾਜ ਫਿਲਮਜ਼ ਕਈ ਦਹਾਕਿਆਂ ਤੋਂ ਭਾਰਤ 'ਚ ਰਚਨਾਤਮਕ ਅਤੇ ਫਿਲਮ ਨਿਰਮਾਣ 'ਚ ਕੁਝ ਵੱਖਰਾ ਕਰ ਰਹੇ ਹਨ ਅਤੇ ਹੁਣ ਇਹ ਫਿਲਮ 'ਠਗਸ ਆਫ ਹਿੰਦੋਸਤਾਨ' ਨਾਲ ਵਿਜ਼ੂਅਲ 'ਚ ਉਤੱਮਤਾ ਹਾਸਲ ਕਰਨਾ ਚਾਹੁੰਦੇ ਹਨ। ਇਹ ਸੂਚਨਾ ਨਿਸ਼ਚਿਤ ਤੌਰ 'ਤੇ ਸਿਲਵਰ ਸਕ੍ਰੀਨ 'ਤੇ ਅਮਿਤਾਭ ਬੱਚਨ ਅਤੇ ਆਮਿਰ ਖਾਨ ਸਟਾਰਰ ਫਿਲਮ ਨੂੰ ਦੇਖਣ ਦੀ ਉਤਸੁਕਤਾ 2 ਗੁਣਾ ਹੋਰ ਵਧਾ ਦੇਵੇਗੀ। ਪ੍ਰੋਡਕਸ਼ਨ ਨਾਲ ਜੁੜੇ ਸੂਤਰਾਂ ਮੁਤਾਬਕ 'ਠਗਸ ਆਫ ਹਿੰਦੋਸਤਾਨ' ਯਸ਼ ਰਾਜ ਫਿਲਮਜ਼ ਲਈ ਸਭ ਤੋਂ ਵੱਡੀ ਫਿਲਮ ਨਹੀਂ ਹੈ, ਬਲਕਿ ਇਹ ਬਾਲੀਵੁੱਡ ਦੀ ਸਭ ਤੋਂ ਵੱਡੀ ਫਿਲਮ ਹੈ। ਕੋਈ ਵੀ ਇਹ ਨਹੀਂ ਜਾਣਦਾ ਪਰ ਆਦਿਤਿਆ ਚੋਪੜਾ ਨੇ 2 ਸਾਲ ਪਹਿਲਾਂ ਨਿਰਦੇਸ਼ਕ ਵਿਜੈ ਕ੍ਰਿਸ਼ਣਾ ਅਚਾਰਿਆ ਨਾਲ 'ਠਗਸ ਆਫ ਹਿੰਦੋਸਤਾਨ' ਦੇ ਵਿਜ਼ੂਅਲ ਇਫੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਦਿਨ ਆਦਿਤਿਆ, ਵਿਜੈ ਕ੍ਰਿਸ਼ਣਾ ਅਚਾਰਿਆ ਅਤੇ ਸੁਪਰਸਟਾਰ ਆਮਿਰ ਖਾਨ ਨੇ ਫੈਸਲਾ ਕੀਤਾ ਸੀ ਕਿ ਉਹ ਇਸ ਫਿਲਮ 'ਚ ਇਕ ਦੂਜੇ ਦਾ ਸਹਿਯੋਗ ਕਰਨਗੇ। ਉਨ੍ਹਾਂ ਇਹ ਧਾਰ ਲਿਆ ਸੀ ਕਿ ਉਹ 'ਠਗਸ ਆਫ ਹਿੰਦੋਸਤਾਨ' ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਬਣਾ ਕੇ ਰਹਿਣਗੇ।
ਆਦਿਤਿਆ ਨੇ ਇਸ ਫਿਲਮ 'ਤੇ ਕੰਮ ਸ਼ੁਰੂ ਕਰਨ ਲਈ 2016 'ਚ ਯਸ਼ ਰਾਜ ਫਿਲਮਜ਼ ਦੀ ਖੁਦ ਦੀ ਵੀ. ਐੱਫ. ਐਕਸ. ਕੰਪਨੀ ਲਾਂਚ ਕੀਤੀ, ਜਿਸ ਦਾ ਨਾਂ ਵਾਈ. ਐੱਫ. ਐਕਸ਼ਨ ਰੱਖਿਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ 'ਠਗਸ ਆਫ ਹਿੰਦੋਸਤਾਨ' ਤਿਉਹਾਰ ਮੌਕੇ ਰਿਲੀਜ਼ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਹੋਵੇਗੀ। ਇਸ ਫਿਲਮ ਰਾਹੀਂ ਹਿੰਦੀ ਸਿਨੇਮਾ ਦੀਆਂ 2 ਸਭ ਤੋਂ ਮਸ਼ਹੂਰ ਹਸਤੀਆਂ ਅਮਿਤਾਭ ਬੱਚਨ ਅਤੇ ਆਮਿਰ ਖਾਨ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫਿਲਮ 'ਚ ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ। ਵਿਜੈ ਕ੍ਰਿਸ਼ਣਾ ਆਚਾਰਿਆ ਦੀ ਪਿਛਲੀ ਫਿਲਮ 'ਧੂਮ 3' ਨੇ ਦੁਨੀਆ ਭਰ 'ਚ ਬਾਕਸ ਆਫਿਸ 'ਤੇ ਰਿਕਾਰਡ ਤੋੜ ਦਿੱਤੇ ਸਨ। ਇਸ ਨੂੰ ਦੇਖਦੇ ਹੋਏ 'ਠਗਸ ਆਫ ਹਿੰਦੋਸਤਾਨ' ਤੋਂ ਕਾਫੀ ਉਮੀਦਾਂ ਲਾਈਆਂ ਜਾ ਰਹੀਆਂ ਹਨ। ਟੀਮ ਨੇ ਸ਼ੂਟਿੰਗ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਤਸਵੀਰਾਂ ਨੂੰ ਐਡਿਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਦੁਨੀਆ ਭਰ ਦੇ ਪ੍ਰਸ਼ੰਸਕਾਂ ਲਈ ਇਕ ਜ਼ਬਰਦਸਤ ਸਿਨੇਮਾ ਅਨੁਭਵ ਹੋਵੇਗਾ।
ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਪਹਿਲੀ ਫਿਲਮ ਜਿਸ ਲਈ ਵਾਈ. ਐੱਫ. ਐਕਸ. ਨੇ ਵਿਜ਼ੂਅਲ ਇਫੈਕਟ ਦਿੱਤੇ ਸਨ। ਉਹ ਸਲਮਾਨ ਖਾਨ ਅਭਿਨੈ ਫਿਲਮ 'ਸੁਲਤਾਨ' ਸੀ। ਵਾਈ. ਐੱਫ. ਐਕਸ. ਦੀ ਟੀਮ 'ਠਗਸ ਆਫ ਹਿੰਦੋਸਤਾਨ' ਲਈ ਪ੍ਰੀ-ਵਿਜ਼ੂਅਲਾਈਜ਼ੇਸ਼ਨ ਕੰਮ ਕਰਨ ਲਈ ਕੀਤਾ ਗਿਆ ਸੀ ਪਰ ਅੰਤ 'ਚ ਕੰਪਨੀ ਨੇ ਸੁਲਤਾਨ ਅਤੇ ਟਾਈਗਰ ਜ਼ਿੰਦਾ ਹੈ' 'ਚ ਕੰਮ ਕੀਤਾ। ਇਨ੍ਹਾਂ ਦੋਹਾਂ ਫਿਲਮਾਂ ਦੀਆਂ ਸਲਫਤਾ ਨੇ ਆਦਿਤਿਆ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਾਈ. ਐੱਫ. ਐਕਸ. ਨਾਲ ਆਪਣੀ ਵਿਸ਼ਾਲ ਇਸ ਫਿਲਮ 'ਤੇ ਕੰਮ ਕਰ ਸਕਦੇ ਹਨ। ਇਹ ਇਕ ਅਜਿਹਾ ਵਿਜ਼ੂਅਲ ਈਵੈਂਟ ਹੋਵੇਗਾ ਜਿਸ ਨੂੰ ਭਾਰਤੀ ਸਿਨੇਮਾ 'ਚ ਪਹਿਲੇ ਕਦੇ ਨਹੀਂ ਦੇਖਿਆ ਗਿਆ। ਯਸ਼ ਰਾਜ ਫਿਲਮਜ਼ ਦੀ ਵਿਸ਼ਾਲ ਐਕਸ਼ਨ ਐਡਵੈਂਚਰ 'ਠਗਸ ਆਫ ਹਿੰਦੋਸਤਾਨ' ਇਸ ਸਾਲ ਦੀਵਾਲੀ ਮੌਕੇ ਦੁਨੀਆ ਭਰ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਇਲਾਵਾ ਫਿਲਮ ਦੁਨੀਆ ਭਰ 'ਚ ਆਈਮੈਕਸ 'ਤੇ ਰਿਲੀਜ਼ ਹੋਵੇਗੀ।