FacebookTwitterg+Mail

ਯਸ਼ ਵਡਾਲੀ ਦੇ ਗੀਤ 'ਕਿਸਕੋ ਪਤਾ' ਨੇ ਲੁੱਟੇ ਦਿਲ, 31 ਲੱਖ ਤੋਂ ਵੱਧ ਵਾਰ ਦੇਖਿਆ ਗਿਆ (ਵੀਡੀਓ)

yash wadali song kisko pata
14 December, 2017 08:52:25 PM

ਜਲੰਧਰ (ਬਿਊਰੋ)— ਗਾਇਕ ਯਸ਼ ਵਡਾਲੀ ਦਾ 6 ਦਸੰਬਰ ਨੂੰ ਗੀਤ 'ਕਿਸਕੋ ਪਤਾ' ਰਿਲੀਜ਼ ਹੋਇਆ ਹੈ, ਜਿਸ ਨੇ ਸਰੋਤਿਆਂ ਦੇ ਦਿਲ ਲੁੱਟ ਲਏ ਹਨ। ਗੀਤ ਨੂੰ ਹੁਣ ਤਕ ਯੂਟਿਊਬ 'ਤੇ 31 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਯਸ਼ ਵਡਾਲੀ ਦਾ ਇਹ ਹਿੰਦੀ ਗੀਤ ਹੈ, ਜਿਹੜਾ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਨੂੰ ਮਿਊਜ਼ਿਕ ਵੀ ਖੁਦ ਯਸ਼ ਵਡਾਲੀ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਰਮਨ ਕੁਮਾਰ ਜੰਗਵਾਲ ਨੇ ਲਿਖੇ ਹਨ।

ਗੀਤ ਦੀ ਵੀਡੀਓ ਬੇਹੱਦ ਖੂਬਸੂਰਤ ਹੈ, ਜਿਸ ਨੂੰ ਦਿ ਬਕੇਟ ਲਿਸਟ ਫਿਲਮਜ਼ ਨੇ ਬਣਾਇਆ ਹੈ। ਗੀਤ ਨੂੰ ਡਾਇਰੈਕਟ ਫੈਜ਼ਲ ਮੀਆ ਨੇ ਕੀਤਾ ਹੈ। ਦੱਸਣਯੋਗ ਹੈ ਕਿ ਗੀਤ ਦੇ ਪ੍ਰੋਡਿਊਸਰ ਪ੍ਰਿਆ ਗੁਪਤਾ ਤੇ ਗੁਰਪ੍ਰੀਤ ਕੌਰ ਚੱਢਾ ਜੀ ਹਨ। 'ਕਿਸਕੋ ਪਤਾ' ਇਕ ਪਾਰਟੀ ਸੌਂਗ ਹੈ, ਜਿਸ ਨੂੰ ਸੁਣ ਹਰ ਕਿਸੇ ਦਾ ਨੱਚਣ ਦਾ ਮੂਡ ਬਣ ਜਾਵੇਗਾ।


Tags: Yash Wadali Kisko Pata Gurpreet Kaur Chadha T-Series