ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣੀ ਜਿਮ ਟਰੇਨਰ ਯਾਸਮਿਨ ਕਰਾਚੀਵਾਲਾ ਦੀ ਜਿਮ ਦੇ 25 ਸਾਲ ਪੂਰੇ ਹੋਣ 'ਤੇ ਰੱਖੀ ਸ਼ਾਨਦਾਰ ਪਾਰਟੀ 'ਚ ਪਹੁੰਚੀ। ਕੈਟਰੀਨਾ ਕੈਫ ਇਸ ਪਾਰਟੀ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
ਯਾਸਮਿਨ ਕਰਾਚੀਵਾਲਾ ਕੈਟਰੀਨਾ ਕੈਫ ਨੂੰ ਫਿੱਟ ਰੱਖਦੀ ਹੈ। ਕੈਟਰੀਨਾ ਕੈਫ ਪਿਛਲੇ 5 ਸਾਲਾਂ ਤੋਂ ਯਾਸਮਿਨ ਕਰਾਚੀਵਾਲਾ ਦੇ ਜਿਮ 'ਚ ਆ ਰਹੀ ਹੈ।
ਦੱਸ ਦੇਈਏ ਯਾਸਮਿਨ ਕਰਾਚੀਵਾਲਾ ਦੀ ਪਾਰਟੀ 'ਚ ਬਾ-ਟਾਊਨ ਦੀਆਂ ਕੀ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
ਇਸ ਪਾਰਟੀ 'ਚ ਅਰਬਾਜ਼ ਖਾਨ ਆਪਣੀ ਕਥਿਤ ਪ੍ਰੇਮਿਕਾ ਨਾਲ ਪਹੁੰਚੇ।
ਆਫਤਾਬ ਸ਼ਿਵਦਾਸਾਨੀ, ਅਤੁਲ ਅਗਿਨੀਹੋਤਰੀ, ਅਲਵੀਰਾ ਸਮੇਤ ਕਈ ਸਿਤਾਰੇ ਨਜ਼ਰ ਆਏ।