FacebookTwitterg+Mail

2018 'ਚ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਖਾਧੇ 'ਵਿਆਹ ਦੇ ਲੱਡੂ'

year ender 2018
22 December, 2018 11:21:18 AM

ਮੁੰਬਈ(ਬਿਊਰੋ)— ਇਸ ਸਾਲ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਇਨ੍ਹਾਂ ਸਿਤਾਰਿਆਂ 'ਚੋਂ ਕਿਸੇ ਦਾ ਵਿਆਹ ਲਗਾਤਾਰ ਸੁਰਖੀਆਂ 'ਚ ਰਿਹਾ ਅਤੇ ਕਿਸੇ ਨੇ ਚੁੱਪਚਾਪ ਤਰੀਕੇ ਨਾਲ ਪ੍ਰਾਈਵੇਟ ਮੈਰਿਜ ਕਰ ਲਈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸੈਲੀਬ੍ਰਿਟੀਜ਼ ਬਾਰੇ ਦੱਸਣ ਜਾ ਰਹੇ ਹਾਂ  ਜਿਨ੍ਹਾਂ ਨੇ 2018 'ਚ ਵਿਆਹ ਕਰਵਾਇਆ।
ਪ੍ਰਿਅੰਕਾ ਤੇ ਨਿੱਕ
1-2 ਦਸੰਬਰ ਨੂੰ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਜੋਧਪੁਰ ਦੇ ਉਮੇਦ ਪੈਲੇਸ 'ਚ ਹਿੰਦੂ ਅਤੇ ਇਸਾਈ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ। ਪ੍ਰਿਅੰਕਾ ਅਤੇ ਨਿੱਕ ਵਿਆਹ ਤੋਂ ਬਾਅਦ ਦਿੱਲੀ ਅਤੇ ਮੁੰਬਈ 'ਚ ਰਿਸੈਪਸ਼ਨ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ।
Punjabi Bollywood Tadka
ਦੀਪਿਕਾ-ਰਣਵੀਰ
ਦੀਪਿਕਾ-ਰਣਵੀਰ ਨੇ 14-15 ਨਵੰਬਰ ਨੂੰ ਇਲਟੀ ਦੇ ਲੇਕ ਕੋਮਾਂ ਦੇ ਕੰਢੇ ਬਣੇ ਬੇਹੱਦ ਖੂਬਸੂਰਤ ਅਤੇ ਮਸ਼ਹੂਰ ਵਿਲਾ ਦੇਲ ਬਲਬਿਆਨੇਲੋ 'ਚ ਵਿਆਹ ਰਚਾਇਆ ਸੀ।
Punjabi Bollywood Tadka
ਸੋਨਮ ਕਪੂਰ
ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਅਨਿਲ ਕਪੂਰ ਦੀ ਧੀ ਤੇ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਆਉਂਦਾ ਹੈ। ਸੋਨਮ ਕਪੂਰ ਨੇ ਇਸੇ ਸਾਲ 8 ਮਈ ਨੂੰ ਆਨੰਦ ਆਹੂਜਾ ਨਾਲ ਮੁੰਬਈ 'ਚ ਧੂਮਧਾਮ ਨਾਲ ਵਿਆਹ ਕਰਵਾਇਆ। ਸੋਨਮ ਪਤੀ ਆਨੰਦ ਆਹੂਜਾ ਲਈ ਕਰਵਾਚੌਥ ਦਾ ਵਰਤ ਰੱਖੇਗੀ।
Punjabi Bollywood Tadka
ਨੇਹਾ ਧੂਪੀਆ
ਨਵੀਂ ਦਿੱਲੀ 'ਚ 10 ਮਈ ਨੂੰ ਨੇਹਾ ਧੂਪੀਆ ਨੇ ਐਕਟਰ ਅੰਗਦ ਬੇਦੀ ਨਾਲ ਸਿੱਖ ਧਰਮ ਦੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ।
Punjabi Bollywood Tadka
ਹਿਮੇਸ਼ ਰੇਸ਼ਮੀਆ
ਗਾਇਕ ਤੇ ਐਕਟਰ ਹਿਮੇਸ਼ ਰੇਸ਼ਮੀਆ ਨੇ ਗੁਪਤ ਤਰੀਕੇ ਨਾਲ ਇਸ ਸਾਲ 12 ਮਈ ਨੂੰ ਪ੍ਰੇਮਿਕਾ ਸੋਨੀਆ ਕਪੂਰ ਨਾਲ ਵਿਆਹ ਕਰਵਾਇਆ ਸੀ। ਹਿਮੇਸ਼ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਵਿਆਹ ਦੀ ਗੱਲ ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਸੀ।
Punjabi Bollywood Tadka
ਸ਼੍ਰਿਆ ਸਰਨ
ਇਸੇ ਸਾਲ 12 ਮਾਰਚ ਨੂੰ ਅਦਾਕਾਰਾ ਸ਼੍ਰਿਆ ਸਰਨ ਨੇ ਆਪਣੇ ਰਸ਼ੀਅਨ ਪ੍ਰੇਮੀ ਨਾਲ ਉਦੈਪੁਰ 'ਚ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਫੈਨਜ਼ ਨਾਲ ਕਾਫੀ ਤਸਵੀਰਾਂ ਸ਼ੇਅਰ ਕੀਤੀਆਂ ਸਨ।
Punjabi Bollywood Tadka
ਮਿਮੋਹ (ਮਹਾਅਕਸ਼ੈ)
ਮਿਥੁਨ ਚੱਕਰਵਤੀ ਦੇ ਬੇਟੇ ਮਿਮੋਹ (ਮਹਾਅਕਸ਼ੈ) ਨੇ ਵੀ ਆਪਣੀ ਗਰਲਫਰੈਂਡ ਨਾਲ 10 ਜੁਲਾਈ ਨੂੰ ਵਿਆਹ ਕੀਤਾ ਸੀ। ਦੋਵਾਂ ਨੇ ਪਾਈਵੇਟ ਵਿਆਹ ਕੀਤਾ ਸੀ।
Punjabi Bollywood Tadka


Tags: Year Ender 2018 Ranveer SinghDeepika PadukonePriyanka Chopra Nick JonasSonam Kapoor Anand AhujaAngad BediNeha DhupiaHimesh Reshammiyaਅਲਵਿਦਾ 2018

About The Author

manju bala

manju bala is content editor at Punjab Kesari