ਮੁੰਬਈ(ਬਿਊਰੋ)— ਇਸ ਸਾਲ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਇਨ੍ਹਾਂ ਸਿਤਾਰਿਆਂ 'ਚੋਂ ਕਿਸੇ ਦਾ ਵਿਆਹ ਲਗਾਤਾਰ ਸੁਰਖੀਆਂ 'ਚ ਰਿਹਾ ਅਤੇ ਕਿਸੇ ਨੇ ਚੁੱਪਚਾਪ ਤਰੀਕੇ ਨਾਲ ਪ੍ਰਾਈਵੇਟ ਮੈਰਿਜ ਕਰ ਲਈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸੈਲੀਬ੍ਰਿਟੀਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ 2018 'ਚ ਵਿਆਹ ਕਰਵਾਇਆ। ਪ੍ਰਿਅੰਕਾ ਤੇ ਨਿੱਕ 1-2 ਦਸੰਬਰ ਨੂੰ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਜੋਧਪੁਰ ਦੇ ਉਮੇਦ ਪੈਲੇਸ 'ਚ ਹਿੰਦੂ ਅਤੇ ਇਸਾਈ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ। ਪ੍ਰਿਅੰਕਾ ਅਤੇ ਨਿੱਕ ਵਿਆਹ ਤੋਂ ਬਾਅਦ ਦਿੱਲੀ ਅਤੇ ਮੁੰਬਈ 'ਚ ਰਿਸੈਪਸ਼ਨ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ। ਦੀਪਿਕਾ-ਰਣਵੀਰ ਦੀਪਿਕਾ-ਰਣਵੀਰ ਨੇ 14-15 ਨਵੰਬਰ ਨੂੰ ਇਲਟੀ ਦੇ ਲੇਕ ਕੋਮਾਂ ਦੇ ਕੰਢੇ ਬਣੇ ਬੇਹੱਦ ਖੂਬਸੂਰਤ ਅਤੇ ਮਸ਼ਹੂਰ ਵਿਲਾ ਦੇਲ ਬਲਬਿਆਨੇਲੋ 'ਚ ਵਿਆਹ ਰਚਾਇਆ ਸੀ। ਸੋਨਮ ਕਪੂਰ ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਅਨਿਲ ਕਪੂਰ ਦੀ ਧੀ ਤੇ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਆਉਂਦਾ ਹੈ। ਸੋਨਮ ਕਪੂਰ ਨੇ ਇਸੇ ਸਾਲ 8 ਮਈ ਨੂੰ ਆਨੰਦ ਆਹੂਜਾ ਨਾਲ ਮੁੰਬਈ 'ਚ ਧੂਮਧਾਮ ਨਾਲ ਵਿਆਹ ਕਰਵਾਇਆ। ਸੋਨਮ ਪਤੀ ਆਨੰਦ ਆਹੂਜਾ ਲਈ ਕਰਵਾਚੌਥ ਦਾ ਵਰਤ ਰੱਖੇਗੀ। ਨੇਹਾ ਧੂਪੀਆ ਨਵੀਂ ਦਿੱਲੀ 'ਚ 10 ਮਈ ਨੂੰ ਨੇਹਾ ਧੂਪੀਆ ਨੇ ਐਕਟਰ ਅੰਗਦ ਬੇਦੀ ਨਾਲ ਸਿੱਖ ਧਰਮ ਦੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਹਿਮੇਸ਼ ਰੇਸ਼ਮੀਆ ਗਾਇਕ ਤੇ ਐਕਟਰ ਹਿਮੇਸ਼ ਰੇਸ਼ਮੀਆ ਨੇ ਗੁਪਤ ਤਰੀਕੇ ਨਾਲ ਇਸ ਸਾਲ 12 ਮਈ ਨੂੰ ਪ੍ਰੇਮਿਕਾ ਸੋਨੀਆ ਕਪੂਰ ਨਾਲ ਵਿਆਹ ਕਰਵਾਇਆ ਸੀ। ਹਿਮੇਸ਼ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਵਿਆਹ ਦੀ ਗੱਲ ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਸੀ। ਸ਼੍ਰਿਆ ਸਰਨ ਇਸੇ ਸਾਲ 12 ਮਾਰਚ ਨੂੰ ਅਦਾਕਾਰਾ ਸ਼੍ਰਿਆ ਸਰਨ ਨੇ ਆਪਣੇ ਰਸ਼ੀਅਨ ਪ੍ਰੇਮੀ ਨਾਲ ਉਦੈਪੁਰ 'ਚ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਫੈਨਜ਼ ਨਾਲ ਕਾਫੀ ਤਸਵੀਰਾਂ ਸ਼ੇਅਰ ਕੀਤੀਆਂ ਸਨ। ਮਿਮੋਹ (ਮਹਾਅਕਸ਼ੈ) ਮਿਥੁਨ ਚੱਕਰਵਤੀ ਦੇ ਬੇਟੇ ਮਿਮੋਹ (ਮਹਾਅਕਸ਼ੈ) ਨੇ ਵੀ ਆਪਣੀ ਗਰਲਫਰੈਂਡ ਨਾਲ 10 ਜੁਲਾਈ ਨੂੰ ਵਿਆਹ ਕੀਤਾ ਸੀ। ਦੋਵਾਂ ਨੇ ਪਾਈਵੇਟ ਵਿਆਹ ਕੀਤਾ ਸੀ।