FacebookTwitterg+Mail

5000 ਕਰੋੜ ਤੋਂ ਵੱਧ ਦੀ ਬੰਪਰ ਕਮਾਈ ਦੇ ਨਾਲ ਚਮਕੀ ਫਿਲਮ ਨਗਰੀ

year ender 2019   bollywood movies box office
24 December, 2019 09:59:59 AM

ਜਲੰਧਰ (ਬਿਊਰੋ) — ਸਾਲ 2018 'ਚ ਰਿਲੀਜ਼ ਹੋਈਆਂ 202 ਫਿਲਮਾਂ ਨੇ 4400 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜਦੋਂਕਿ 2019 'ਚ 195 ਫਿਲਮਾਂ ਤੋਂ 10 ਮਹੀਨਿਆਂ 'ਚ 4500 ਕਰੋੜ ਕਮਾ ਲਏ। ਇਸ ਸਾਲ ਇਕ ਪਾਸੇ ਜਿਥੇ ਪੂਰਾ ਦੇਸ਼ ਮੰਦੀ ਦੀ ਲਪੇਟ 'ਚ ਰਿਹਾ, ਉਥੇ ਫਿਲਮ ਨਗਰੀ ਦੀ ਚਮਕ ਬਰਕਰਾਰ ਰਹੀ ਅਤੇ ਉਹ ਮੰਦੀ ਤੋਂ ਕੋਹਾਂ ਦੂਰ ਰਹੀ। ਬਾਲੀਵੁੱਡ ਫਿਲਮ ਨਗਰੀ 2019 'ਚ ਸਭ ਤੋਂ ਵੱਧ 5000 ਕਰੋੜ ਤੋਂ ਵੱਧ ਦਾ ਬਿਜ਼ਨੈੱਸ ਕਰਨ ਵਾਲੀ ਇੰਡਸਟਰੀ ਬਣ ਗਈ ਹੈ। 'ਕਬੀਰ ਸਿੰਘ', 'ਵਾਰ' ਤੋਂ ਲੈ ਕੇ 'ਸਾਹੋ' ਤਕ ਲਗਭਗ 30 ਵੱਡੀਆਂ ਫਿਲਮਾਂ ਨੇ 100 ਤੋਂ 300 ਕਰੋੜ ਤੋਂ ਵੱਧ ਦੀ ਕਮਾਈ ਸਿਰਫ ਇੰਡੀਆ 'ਚ ਕੀਤੀ ਹੈ। 2018 'ਚ 202 ਫਿਲਮਾਂ ਰਿਲੀਜ਼ ਹੋਈਆਂ ਸਨ ਅਤੇ ਇੰਡਸਟਰੀ ਨੇ 4400 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜਦੋਂਕਿ 2019 'ਚ ਇੰਡਸਟਰੀ ਨੇ 195 ਫਿਲਮਾਂ ਦੀ ਰਿਲੀਜ਼ ਨਾਲ ਸਿਰਫ 10 ਮਹੀਨਿਆਂ 'ਚ ਹੀ 4500 ਕਰੋੜ ਦਾ ਅੰਕੜਾ ਛੂਹ ਲਿਆ ਹੈ।

ਦਰਸ਼ਕਾਂ ਦੇ ਨਾਲ-ਨਾਲ ਭਾਰਤੀ ਫਿਲਮਾਂ ਲਈ ਘਰੇਲੂ ਅੰਕੜੇ ਪ੍ਰਭਾਵਸ਼ਾਲੀ ਹਨ। 2015 ਤਕ ਭਾਰਤ 'ਚ ਦੋ ਹਜ਼ਾਰ ਮਲਟੀਪਲੈਕਸ ਥਿਏਟਰ ਸਨ। 2016 'ਚ ਭਾਰਤ 'ਚ 2.2 ਬਿਲੀਅਨ ਤੋਂ ਵੱਧ ਮੂਵੀ ਟਿਕਟ ਵੇਚੇ ਗਏ, ਜਿਸ ਨੇ ਦੇਸ਼ ਨੂੰ ਦੁਨੀਆ ਦੇ ਮੋਹਰੀ ਫਿਲਮ ਬਾਜ਼ਾਰ ਦੇ ਰੂਪ 'ਚ ਸਥਾਪਤ ਕੀਤਾ। ਇਸ ਦੀ ਤੁਲਨਾ 'ਚ 2016 'ਚ ਲਗਭਗ 1.25 ਬਿਲੀਅਨ ਮੂਵੀ ਟਿਕਟ ਦੂਜੇ ਸਥਾਨ 'ਤੇ ਚੀਨ 'ਚ ਵੇਚੇ ਗਏ ਸਨ। ਵਿੱਤੀ ਸਾਲ 2019 'ਚ ਭਾਰਤ ਦੇ ਫਿਲਮ ਉਦਯੋਗ ਵਲੋਂ ਕਮਾਏ ਕੁੱਲ 183 ਬਿਲੀਅਨ ਤੋਂ ਵੱਧ ਹੈ। ਦੇਸ਼ ਦੇ ਫਿਲਮ ਉਦਯੋਗ ਨੇ ਵਿੱਤੀ ਸਾਲ 2018 ਦੀ ਤੁਲਨਾ 'ਚ ਇਸ ਸਾਲ ਰੈਵੇਨਿਊ 15.3 ਫੀਸਦੀ ਦਾ ਵਾਧਾ ਦਰਜ ਕੀਤਾ। ਇੰਡੀਆ 'ਚ ਐਕਸ਼ਨ ਥ੍ਰਿਲਰ ਫਿਲਮਾਂ 'ਚ 'ਸਾਹੋ' 2019 'ਚ 320 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਦੂਜੀ ਸਭ ਤੋਂ ਵੱਡੀ ਬਜਟ ਵਾਲੀ ਫਿਲਮ ਬਣ ਗਈ।
ਇਸ ਤੋਂ ਪਹਿਲਾਂ ਰਜਨੀਕਾਂਤ ਦੀ '2.0' ਸੀ, ਜੋ 600 ਕਰੋੜ 'ਚ ਬਣੀ ਸੀ। 2019 ਦੇ ਵਿੱਤੀ ਸਾਲ 'ਚ ਭਾਰਤ 'ਚ ਪੀ. ਵੀ. ਆਰ. ਸਿਨੇਮਾ ਲਈ ਔਸਤ ਟਿਕਟ ਦੀ ਕੀਮਤ 207 ਭਾਰਤੀ ਰੁਪਏ ਸੀ, ਜੋ ਪਿਛਲੇ ਵਿੱਤੀ ਸਾਲ 'ਚ ਪ੍ਰਤੀ ਟਿਕਟ 215 ਰੁਪਏ ਸੀ। ਦੂਜੇ ਪਾਸੇ INOX ਸਿਨੇਮਾ ਨੇ ਵਿੱਤੀ ਸਾਲ 2018 'ਚ 191 ਰੁਪਏ ਤੋਂ ਆਪਣੇ ਔਸਤ ਟਿਕਟ ਦੀ ਕੀਮਤ 'ਚ 197 ਰੁਪਏ ਦਾ ਵਾਧਾ ਦੇਖਿਆ।

ਪੰਜ ਗੱਲਾਂ, ਜਿਸ ਨਾਲ ਚਮਕੀ ਡਿਜੀਟਲ ਇੰਡਸਟਰੀ
ਲਗਭਗ 5 ਵੱਡੀਆਂ ਡਿਜੀਟਲ ਕੰਪਨੀਆਂ ਨੇ 10000 ਕਰੋੜ ਰੁਪਏ ਇਨਵੈਸਟ ਕੀਤਾ। ਇਨ੍ਹਾਂ ਕੰਪਨੀਆਂ ਨੇ ਇਸ ਸਾਲ ਦੀਆਂ ਟੌਪ 30 ਫਿਲਮਾਂ ਦੇ ਰਾਈਟਸ ਕਈ ਗੁਣਾ ਕੀਮਤ ਦੇ ਕੇ ਖਰੀਦੇ। ਕੁਝ ਵੱਡੇ ਸਿਤਾਰੇ ਆਪਣੀ ਮਿਊਜ਼ਿਕ ਐਲਬਮ ਨੂੰ ਸਿਰਫ ਡਿਜੀਟਲ ਪਲੇਟਫਾਰਮ 'ਤੇ ਲੈ ਕੇ ਆਏ, ਜਿਨ੍ਹਾਂ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ।
'ਪਛਤਾਓਗੇ' ਸੌਂਗ ਨੂੰ ਯੂ-ਟਿਊਬ 'ਤੇ ਰੋਜ਼ਾਨਾ 1 ਕਰੋੜ ਲੋਕਾਂ ਨੇ ਦੇਖਿਆ। ਹੁਣ ਤਕ ਇਹ 30 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਨੈੱਟਫਲਿਕਸ 'ਤੇ 2019 'ਚ ਕਈ ਵੱਡੀ ਵੈੱਬਸੀਰੀਜ਼ ਆਈ। ਇਨ੍ਹਾਂ 'ਚ 'ਸੈਕ੍ਰਡ ਗੇਮਜ਼', 'ਲੀਲਾ' ਅਤੇ 'ਕ੍ਰੋਕੋਡਾਇਲ' ਵਰਗੀਆਂ ਫਿਲਮਾਂ ਬਲਾਕਬਸਟਰ ਸਾਬਤ ਹੋਈਆਂ।
ਅਮੇਜ਼ਨ ਇੰਡੀਆ ਨੇ ਬੁੱਕ ਮਾਈ ਸ਼ੋਅ ਨਾਲ ਭਾਰਤ 'ਚ ਮੂਵੀ ਟਿਕਟਿੰਗ ਪਲੇਟਫਾਰਮ ਲਈ ਟਾਈਅੱਪ ਕੀਤਾ। ਹੁਣ ਅਮੇਜ਼ਨ ਐਪ ਤੋਂ ਮੂਵੀ ਟਿਕਟ ਬੁੱਕ ਕਰਨ 'ਤੇ ਡਿਸਕਾਊਂਟ ਮਿਲਦਾ ਹੈ।

ਡਿਜੀਟਲ ਪਲੇਟਫਾਰਮ ਨੂੰ 700 ਫੀਸਦੀ ਮੁਨਾਫਾ
ਮਲਟੀਸਕ੍ਰੀਨ ਦੇ ਨਾਲ-ਨਾਲ ਸਾਡੀ ਫਿਲਮ ਇੰਡਸਟਰੀ ਨੇ ਡਿਜੀਟਲ ਵਲ ਰੁਖ ਕੀਤਾ ਹੈ। ਸਿਤਾਰੇ ਸਿਰਫ ਸਿਨੇਮਾਘਰਾਂ ਤਕ ਸੀਮਤ ਨਹੀਂ ਰਹਿਣਾ ਚਾਹੁੰਦੇ। ਉਹ ਡਿਜੀਟਲ ਪਲੇਟਫਾਰਮ ਵਲ ਤੇਜ਼ੀ ਨਾਲ ਵਧ ਰਹੇ ਹਨ। ਇਸ ਸਾਲ ਕਈ ਵੈੱਬ ਸੀਰੀਜ਼ ਰਿਲੀਜ਼ ਕੀਤੀਆਂ ਗਈਆਂ, ਜਿਨ੍ਹਾਂ 'ਚ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮੇਂ 'ਅਮੇਜ਼ਨ ਪ੍ਰਾਈਮ ਵੀਡੀਓ' ਨੈੱਟਫਲਿਕਸ, ਹਾਟਸਟਾਰ, ਇਰੋਸ ਨਾਊ ਅਤੇ ਆਲਟ ਬਾਲਾਜੀ ਵਰਗੀਆਂ ਕੰਪਨੀਆਂ ਪੂਰੀ ਤਰ੍ਹਾਂ ਡਿਜੀਟਲ 'ਤੇ ਕੰਮ ਕਰ ਰਹੀਆਂ ਹਨ। ਟੇਕਰਾਡਰ ਹਾਟ ਕਾਮ ਦੀ ਰਿਪੋਰਟ ਮੁਤਾਬਕ 2019-20 'ਚ ਨੈੱਟਫਲਿਕਸ ਨੇ ਲਗਭਗ 3000 ਕਰੋੜ ਰੁਪਏ ਖਰਚ ਕੀਤੇ ਸਨ ਅਤੇ ਉਨ੍ਹਾਂ ਨੇ ਲਗਭਗ 700 ਫੀਸਦੀ ਮੁਨਾਫਾ ਕਮਾਇਆ ਹੈ। ਮਈ 2019 'ਚ ਲਾਈਫ ਸਟਾਈਲ 'ਤੇ ਹੋਏ ਇਕ ਸਰਵੇ ਮੁਤਾਬਕ 50 ਫੀਸਦੀ ਲੋਕਾਂ ਨੇ ਆਨਲਾਈਨ ਸਟ੍ਰੀਮਿੰਗ ਕਰ ਕੇ ਫਿਲਮਾਂ ਜਾਂ ਟੈਲੀਵਿਜ਼ਨ ਸ਼ੋਅ ਦੇਖੇ ਹਨ। ਇਹ ਅੰਕੜਾ 2018 'ਚ ਸਿਰਫ 53 ਫੀਸਦੀ ਸੀ। ਨੈੱਟਫਲਿਕਸ ਇੰਡੀਆ ਦੀ ਮੋਨਿਕਾ ਸ਼ੇਰਗਿੱਲ ਨੇ ਫਾਈਨੈਂਸ਼ੀਅਲ ਐਕਸਪ੍ਰੈੱਸ ਨਾਲ ਗੱਲਬਾਤ 'ਚ ਕਿਹਾ ਸੀ ਕਿ 'ਨੈੱਟਫਲਿਕਸ ਇਸ ਸਮੇਂ ਹਿੰਦੀ ਸਮੇਤ 10 ਤੋਂ ਵੱਧ ਖੇਤਰੀ ਭਾਸ਼ਾਵਾਂ 'ਚ ਮੌਜੂਦ ਹੈ।


Tags: Year Ender 2019Bye Bye 2019Bollywood MoviesBox Officeਫਿਲਮ ਨਗਰੀ

About The Author

sunita

sunita is content editor at Punjab Kesari