ਮੁੰਬਈ (ਬਿਊਰੋ) — ਮਈ 2019 'ਚ ਨਿਊਯਾਰਕ 'ਚ ਮੇਟ ਗਾਲਾ ਸਮਾਰੋਹ 'ਚ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਪਹੁੰਚੀ ਸੀ। ਇਸ ਈਵੈਂਟ 'ਚ ਪ੍ਰਿਯੰਕਾ ਨੇ ਜਿਹੜੀ ਡਰੈੱਸ ਪਹਿਨੀ, ਉਸ ਦੀ ਵਜ੍ਹਾ ਨਾਲ ਉਸ ਨੂੰ ਕਾਫੀ ਟ੍ਰੋਲ ਹੋਣਾ ਪਿਆ ਸੀ। ਭਾਰਤ 'ਚ ਲੋਕਾਂ ਨੇ ਇਸ ਤਸਵੀਰ ਨੂੰ ਦੇਖ ਕੇ ਉਸ ਨੂੰ ਭੂਤਨੀ, ਚੂੜੈਲ, ਚਿੜੀਆਂ ਦਾ ਆਲ੍ਹਣਾ ਵਰਗੇ ਸ਼ਬਦਾਂ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇਕ ਰਿਪੋਰਟ ਅਨੁਸਾਰ ਇਸ ਡਰੈੱਸ ਦੀ ਕੀਮਤ ਲਗਭਗ 45 ਲੱਖ ਰੁਪਏ ਸੀ। ਪ੍ਰਿਅੰਕਾ ਦੀ ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਪ੍ਰਿਅੰਕਾ ਨੇ ਸਾਫਟ ਪੇਸਟਲ ਕਲਰ ਦਾ ਗਾਊਨ ਪਾਇਆ ਹੋਇਆ ਸੀ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਨੇ ਮੈਸੀ ਹੇਅਰ ਸਟਾਈਲ ਕੀਤਾ ਹੋਇਆ ਸੀ ਅਤੇ ਕ੍ਰਾਊਨ ਪਾਇਆ ਹੋਇਆ ਸੀ, ਜਿਸ ਨੇ ਉਸ ਦੀ ਲੁੱਕ ਨੂੰ ਬਿਲਕੁਲ ਡਿਫਰੈਂਟ ਬਣਾ ਦਿੱਤਾ ਸੀ। ਦੱਸ ਦੇਈਏ ਕਿ 'ਮੇਟ ਗਾਲਾ 2017' 'ਚ ਵੀ ਪ੍ਰਿਅੰਕਾ ਨੇ ਆਪਣੀ ਲੁੱਕ ਨਾਲ ਸਾਰਿਆਂ ਨੂੰ ਇੰਪ੍ਰੈੱਸ ਕੀਤਾ ਸੀ। ਇਸ ਦੌਰਾਨ ਪ੍ਰਿਅੰਕਾ ਦੀ ਨਿਕ ਨਾਲ ਮੁਲਾਕਾਤ ਵੀ ਹੋਈ ਸੀ।