FacebookTwitterg+Mail

ਸਾਲ 2019 'ਚ ਇਨ੍ਹਾਂ ਟੀ.ਵੀ. ਸਿਤਾਰਿਆਂ ਨੇ ਲਏ 'ਸੱਤ ਫੇਰੇ'

year ender 2019  bollywood celebrity marriage
17 December, 2019 03:35:43 PM

ਮੁੰਬਈ(ਬਿਊਰੋ)— ਇਸ ਸਾਲ ਕਈ ਟੀ.ਵੀ. ਸਿਤਾਰੇ ਅਤੇ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਇਨ੍ਹਾਂ ਸਿਤਾਰਿਆਂ 'ਚੋਂ ਕਿਸੇ ਦਾ ਵਿਆਹ ਲਗਾਤਾਰ ਸੁਰਖੀਆਂ 'ਚ ਰਿਹਾ ਅਤੇ ਕਿਸੇ ਨੇ ਚੁੱਪਚਾਪ ਤਰੀਕੇ ਨਾਲ ਪ੍ਰਾਈਵੇਟ ਵਿਆਹ ਕਰਵਾਇਆ। ਅੱਜ ਅਸੀਂ ਤੁਹਾਨੂੰ ਟੀ.ਵੀ. ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ 2019 'ਚ ਵਿਆਹ ਕਰਵਾਇਆ।

ਮੋਹਿਨਾ ਸਿੰਘ - ਸੁਯੱਸ਼ ਰਾਵਤ

ਅਦਾਕਾਰਾ ਮੋਹਿਨਾ ਕੁਮਾਰੀ ਸਿੰਘ ਇਸ ਸਾਲ ਵਿਆਹ ਦੇ ਬੰਧਨ ਵਿਚ ਬੱਝੀ। ਮੋਹਿਨਾ ਉਤਰਾਖੰਡ ਦੇ ਕੈਬਿਨੇਟ ਮੰਤਰੀ ਅਤੇ ਆਧਿਆਤਮਿਕ ਗੁਰੂ ਸਤਪਾਲ ਮਹਾਰਾਜ ਦੀ ਨੂੰਹ ਬਣੀ। ਉਨ੍ਹਾਂ ਨੇ ਸਤਪਾਲ ਮਹਾਰਾਜ ਦੇ ਛੋਟੇ ਬੇਟੇ ਜੱਸ ਰਾਵਤ ਨਾਲ ਸੱਤ ਫੇਰੇ ਲਏ। ਇਸ ਵਿਆਹ ਨੂੰ ਸ਼ਾਨਦਾਰ ਬਣਾਉਣ ਲਈ ਸਤਪਾਲ ਮਹਾਰਾਜ ਨੇ ਕੋਈ ਕਸਰ ਨਹੀਂ ਛੱਡੀ ਸੀ। ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਅਤੇ ਕਰੀਬੀ ਦੋਸਤ ਇਸ ਵਿਆਹ ਵਿਚ ਸ਼ਾਮਿਲ ਹੋਏ ਸਨ।
Punjabi Bollywood Tadka

ਰੂਹੀ ਚਤੁਰਵੇਦੀ-ਸ਼ਿਵੇਂਦਰ

ਟੀ.ਵੀ. ਇੰਡਸਟਰੀ ਦੇ ਮਸ਼ਹੂਰ ਸਿਤਾਰੇ ਰੂਹੀ ਚਤੁਰਵੇਦੀ ਅਤੇ ਐਕਟਰ ਸ਼ਿਵੇਂਦਰ ਵੀ ਇਸ ਸਾਲ ਵਿਆਹ ਦੇ ਬੰਧਨ ਵਿਚ ਬੱਝੇ। ਇਹ ਦੋਵੇਂ ਹੀ ਸਿਤਾਰੇ ਵੱਖ-ਵੱਖ ਸੀਰੀਅਲ ਵਿਚ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਸਿਤਾਰਿਆਂ ਨੇ ਜੈਪੁਰ ਵਿਚ ਮਾਰਵਾੜੀ ਰੀਤੀ ਰਿਵਾਜ਼ਾਂ ਸ਼ਾਹੀ ਵਿਆਹ ਕੀਤਾ। ਇਸ ਵੈਡਿੰਗ ਵਿਚ ਕੁਝ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ ਸਨ।
Punjabi Bollywood Tadka

ਸ਼ਰਦ ਮਲਹੋਤਰਾ-ਰਿਪਸੀ ਭਾਟੀਆ

ਟੀ.ਵੀ. ਦੇ ਮਸ਼ਹੂਰ ਐਕਟਰ ਸ਼ਰਦ ਮਲਹੋਤਰਾ ਨੇ ਫੈਸ਼ਨ ਡਿਜ਼ਾਈਨਰ ਰਿਪਸੀ ਭਾਟੀਆ ਨੇ ਇਸ ਸਾਲ 20 ਅਪ੍ਰੈਲ ਨੂੰ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਨੇ ਸਭ ਤੋਂ ਪਹਿਲਾਂ ਗੁਰੁਦਵਾਰੇ ਵਿਚ ਆਨੰਦ ਕਾਰਜ ਦੀ ਰਸਮ ਕੀਤੀ ਸੀ। ਸ਼ਰਦ ਅਤੇ ਰਿਪਸੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਏ ਸਨ।
Punjabi Bollywood Tadka

ਸ਼ੀਨਾ ਬਜਾਜ- ਰੋਹਿਤ ਪੁਰਾਹਿਤ

ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸ਼ੀਨਾ ਬਜਾਜ ਨੇ ਇਸ ਸਾਲ ਜਨਵਰੀ ਵਿਚ ਵਿਆਹ ਕੀਤਾ ਸੀ। ਇਹ ਦੋਵੇਂ ਹੀ ਟੀ.ਵੀ. ਇੰਡਸਟਰੀ ਦੇ ਮਸ਼ਹੂਰ ਚਿਹਰੇ ਹਨ।
Punjabi Bollywood Tadka


Tags: Year Ender 2019Bollywood CelebrityMarriageRuhi ChaturvediShivendraa SaainiyolMohena SinghRuhi ChaturvediSharad MalhotraSheena Bajaj

About The Author

manju bala

manju bala is content editor at Punjab Kesari