FacebookTwitterg+Mail

ਇਸ ਸਾਲ ਇਨ੍ਹਾਂ ਸਿਤਾਰਿਆਂ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ

year ender 2019
19 December, 2019 03:52:35 PM

ਮੁੰਬਈ(ਬਿਊਰੋ)- ਸਾਲ 2019 ਖਤਮ ਹੋਣ ਵਾਲਾ ਹੈ ਅਤੇ ਨਵੇਂ ਸਾਲ 2020 ਦੀ ਸ਼ੁਰੂਆਤ ਹੋਣ ਵਾਲੀ ਹੈ। ਅਜਿਹੇ ਵਿਚ ਇਹ ਸਾਲ ਜਿੱਥੇ ਆਮ ਲੋਕਾਂ ਲਈ ਬੇਹੱਦ ਖਾਸ ਰਿਹਾ, ਉਥੇ ਹੀ ਉਨ੍ਹਾਂ ਦੇ ਮਨਪਸੰਦੀ ਕਈ ਸਿਤਾਰਿਆਂ ਲਈ ਵੀ ਇਹ ਸਾਲ ਕਾਫੀ ਵਧੀਆ ਰਿਹਾ। ਇਸ ਦੇ ਨਾਲ ਹੀ ਬਾਲੀਵੁੱਡ ਤੋਂ ਲੈ ਕੇ ਟੀ.ਵੀ. ਦੇ ਕਈ ਅਜਿਹੇ ਸਿਤਾਰਿਆਂ ਦੇ ਘਰ ਬੱਚਿਆਂ ਦੀਆਂ ਕਿੱਲਕਾਰੀਆਂ ਵੀ ਗੂੰਜੀਆਂ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸਾਲ ਕਿਹੜੇ ਉਹ ਸਿਤਾਰੇ ਰਹੇ ਹਨ, ਜੋ ਮਾਤਾ-ਪਿਤਾ ਬਣ ਗਏ।

ਕਪਿਲ ਸ਼ਰਮਾ-ਕਪਿਲ ਸ਼ਰਮਾ

ਇਸ ਲਿਸਟ ਵਿਚ ਪਹਿਲਾ ਨਾਮ ਇੰਡੀਆ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਆਉਂਦਾ ਹੈ, ਜੋ ਹਾਲ ਹੀ ਵਿਚ 10 ਦਸੰਬਰ ਨੂੰ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਗਿੰਨੀ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਕਪਿਲ ਸ਼ਰਮਾ ਦਾ ਵਿਆਹ ਗਿੰਨੀ ਚਤਰਥ ਨਾਲ ਪਿਛਲੇ ਹੀ ਸਾਲ ਦਸੰਬਰ ਵਿਚ ਹੋਇਆ ਸੀ।
Punjabi Bollywood Tadka

ਐਮੀ ਜੈਕਸਨ

ਇਸ ਲਿਸਟ ਵਿਚ ਦੂਜਾ ਨਾਮ ਐਮੀ ਜੈਕਸਨ ਦਾ ਆਉਦਾ ਹੈ। ਐਮੀ ਨੇ ਇਸ ਸਾਲ ਦੇ ਸਤੰਬਰ ਮਹੀਨੇ ਵਿਚ ਹੀ ਬੇਟੇ ਨੂੰ ਜਨਮ ਦਿੱਤਾ ਸੀ।
Punjabi Bollywood Tadka

ਸਮੀਰਾ ਰੇੱਡੀ

ਇਸ ਲਿਸਟ ਵਿਚ ਤੀਜਾ ਨਾਮ ਅਦਾਕਾਰਾ ਸਮੀਰਾ ਰੇੱਡੀ ਦਾ ਆਉਂਦਾ ਹੈ। ਸਮੀਰਾ ਨੇ ਇਸ ਸਾਲ ਇਕ ਧੀ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਸਾਲ 2015 ਵਿਚ ਸਮੀਰਾ ਨੇ ਬੇਟੇ ਹੰਸ ਨੂੰ ਜਨਮ ਦਿੱਤਾ ਸੀ।
Punjabi Bollywood Tadka

ਸੁਰਵੀਨ ਚਾਵਲਾ

ਇਸ ਲਿਸਟ ਵਿਚ ਚੌਥਾ ਨਾਮ ਸੁਰਵੀਨ ਚਾਵਲਾ ਦਾ ਆਉਂਦਾ ਹੈ। ਸੁਰਵੀਨ ਨੈੱਟਫਲਿਸਕ ਦੀ ਮਸ਼ਹੂਰ ਵੈੱਬ ਸੀਰੀਜ ‘ਸੀਕਰੇਡ ਗੇਮਸ’ ’ਚ ਜੋਜੋ ਦਾ ਕਿਰਦਾਰ ਨਿਭਾ ਚੁੱਕੀ ਹੈ। ਉਨ੍ਹਾਂ ਨੂੰ ਇਸ ਵੈੱਬ ਸੀਰੀਜ ਤੋਂ ਕਾਫੀ ਪਾਪੂਲੈਰਿਟੀ ਮਿਲੀ ਸੀ। ਸੁਰਵੀਨ ਨੇ ਇਸ ਸਾਲ ਇਕ ਬੱਚੀ ਨੂੰ ਜਨਮ ਦਿੱਤਾ ਹੈ।
Punjabi Bollywood Tadka

ਏਕਤਾ ਕਪੂਰ

ਇਸ ਤੋਂ ਇਲਾਵਾ ਇਸ ਲਿਸਟ ਵਿਚ ਡਾਇਰੈਕਟਰ ਅਤੇ ਪ੍ਰੋਡਿਊਸਰ ਏਕਤਾ ਕਪੂਰ ਦਾ ਨਾਮ ਆਉਂਦਾ ਹੈ। ਜੋ ਸੈਰੋਗੇਸੀ ਰਾਹੀਂ ਇਸ ਸਾਲ ਬੇਟੇ ਰਵੀ ਕਪੂਰ ਦੀ ਮਾਂ ਬਣੀ। ਏਕਤਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਬੇਟੇ ਨਾਲ ਕਈ ਤਸਵੀਰਾਂ ਨੂੰ ਸਾਂਝਾ ਕੀਤਾ ਹੈ।
Punjabi Bollywood Tadka

ਅਰਜੁਨ ਰਾਮਪਾਲ

ਇਸ ਲਿਸਟ ਵਿਚ ਅਗਲਾ ਨਾਮ ਅਰਜੁਨ ਰਾਮਪਾਲ ਦਾ ਆਉਂਦਾ ਹੈ। ਅਰਜੁਨ ਰਾਮਪਾਲ ਦੀ ਗਰਲਫਰੈਂਡ ਗੈਬ੍ਰਿਏਲਾ ਨੇ ਜੁਲਾਈ ਵਿਚ ਬੇਟੇ ਨੂੰ ਜਨਮ ਦਿੱਤਾ ਸੀ।
Punjabi Bollywood Tadka

ਜੈ ਭਾਨੁਸ਼ਾਲੀ-ਮਾਹੀ ਵਿੱਜ

ਇਨ੍ਹਾਂ ਫੇਮਸ ਹਸਤੀਆਂ ਵਿਚ ਅਗਲਾ ਨਾਮ ਜੈ ਭਾਨੁਸ਼ਾਲੀ ਦਾ ਆਉਂਦਾ ਹੈ। ਜਿਨ੍ਹਾਂ ਦੀ ਪਤਨੀ ਮਾਹੀ ਵਿੱਜ ਨੇ ਇਸ ਸਾਲ 21 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦਾ ਨਾਮ ਤਾਰਾ ਜੈ ਭਾਨੁਸ਼ਾਲੀ ਹੈ।
Punjabi Bollywood Tadka


Tags: Year Ender 2019bye bye 2019Famous StarsBecame ParentsSurveen ChawlaArjun RampalEkta KapoorAmy JacksonKapil SharmaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari