ਮੁੰਬਈ (ਬਿਊਰੋ) — ਪਿਛਲੇ ਕੁਝ ਸਮੇਂ ਤੋਂ ਬਾਇਓਪਿਕ ਫਿਲਮਾਂ ਹਿੱਟ-ਸੁਪਰਹਿੱਟ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਅਨੇਕਾਂ ਫਿਲਮਕਾਰ ਹੁਣ ਬਾਇਓਪਿਕ ਫਿਲਮਾਂ ਬਣਾਉਣ 'ਚ ਲੱਗੇ ਹਨ। ਇਸ ਲਈ ਦੇਸ਼ 'ਚ ਜਲਦ ਹੀ ਬਾਇਓਪਿਕ ਫਿਲਮਾਂ ਦਾ ਤੂਫਾਨ ਆਉਣ ਵਾਲਾ ਹੈ ਪਰ ਇਸ ਸਾਲ ਵੀ ਕਈ ਵੱਡੀਆਂ ਬਾਇਓਪਿਕ ਫਿਲਮਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਨੇ ਬਾਕਸ ਆਫਿਸ 'ਤੇ ਬਾਜ਼ੀ ਮਾਰੀ ਤੇ ਕੁਝ ਕ ਫਲਾਪ ਵੀ ਹੋਈਆਂ। ਆਓ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਗੱਲ ਕਰਦੇ ਹੋਏ ਉਨ੍ਹਾਂ ਬਾਇਓਪਿਕ ਫਿਲਮਾਂ ਦੀ, ਜੋ ਇਸ ਸਾਲ ਹੋਈਆਂ ਰਿਲੀਜ਼।
ਦਿ ਐਕਸੀਡੇਂਟਲ ਪ੍ਰਾਈਮ ਮਿਨਿਸਟਰ 11 ਜਨਵਰੀ 2019 ਨੂੰ 'ਦਿ ਐਕਸੀਡੇਂਟਲ ਪ੍ਰਾਈਮ ਮਿਨਿਸਟਰ' ਫਿਲਮ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਨੁਪਮ ਖੇਰ ਨੇ ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਸੀ। ਆਪਣੀ ਦਮਦਾਰ ਐਕਟਿੰਗ ਨਾਲ ਅਨੁਪਮ ਨੇ ਸਾਰਿਆਂ ਦਾ ਦਿਲ ਜਿੱਤਿਆ ਸੀ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ। ਮਣੀਕਰਣਿਕਾ ਦਿ ਕਵੀਨ ਆਫ ਝਾਂਸੀ 25 ਜਨਵਰੀ ਨੂੰ 'ਮਣੀਕਰਣਿਕਾ ਦਿ ਕਵੀਨ ਆਫ ਝਾਂਸੀ' ਫਿਲਮ ਰਿਲੀਜ਼ ਹੋਈ ਸੀ। ਇਹ ਫਿਲਮ ਰਾਣੀ ਲਕਸ਼ਮੀ ਬਾਈ ਦੀ ਜ਼ਿੰਦਗੀ 'ਤੇ ਆਧਾਰਿਤ ਸੀ। ਇਸ ਫਿਲਮ ਲਈ ਕੰਗਨਾ ਰੌਣਤ ਨੇ ਖੂਬ ਮਿਹਨਤ ਕੀਤੀ ਸੀ। ਇਸ ਦੇ ਨਾਲ ਹੀ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਏ ਸਨ ਪਰ ਫਿਰ ਵੀ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਠਾਕਰੇ ਨਿਰਦੇਸ਼ਕ ਅਭਿਜੀਤ ਪਾਂਸੇ ਦੀ ਫਿਲਮ 'ਠਾਕਰੇ' ਸ਼ਿਵ ਸੈਨਾ ਸੰਸਥਾਪਕ ਤੇ ਮਹਾਰਾਸ਼ਟਰ ਦੀ ਰਾਜਨੀਤੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਲਾ ਸਾਹਿਬ ਠਾਕਰੇ ਦੀ ਜੀਵਨ ਗਾਥਾ ਸੀ। ਇਸ ਲਈ ਇਸ ਨੂੰ ਹਿੰਦੀ ਦੇ ਨਾਲ ਮਰਾਠੀ 'ਚ ਵੀ ਰਿਲੀਜ਼ ਕੀਤਾ ਗਿਆ ਸੀ। ਫਿਲਮ 'ਚ ਠਾਕਰੇ ਦੀ ਭੂਮਿਕਾ ਅਭਿਨੇਤਾ ਨਵਾਜੂਦੀਨ ਸਿੱਦੀਕੀ ਨੇ ਤੇ ਉਸ ਦੀ ਪਤਨੀ ਦੀ ਭੂਮਿਕਾ ਅੰਮ੍ਰਿਤਾ ਰਾਵ ਨੇ ਨਿਭਾਈ ਸੀ।
ਪੀ. ਐੱਮ. ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਵੀ ਬਾਇਓਪਿਕ 'ਪੀ. ਐੱਮ. ਨਰਿੰਦਰ ਮੋਦੀ' ਫਿਲਮ ਬਣ ਚੁੱਕੀ ਹੈ। ਇਸ ਫਿਲਮ ਨੂੰ 24 ਮਈ 2019 ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਬਾਇਓਪਿਕ 'ਚ ਵਿਵੇਕ ਓਬਰਾਏ ਨੇ ਪੀ. ਐੱਮ. ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ਨਾ ਤਾਂ ਬਾਕਸ ਆਫਿਸ 'ਤੇ ਕੁਝ ਕਮਾਲ ਦਿਖਾ ਸਕੀ ਤੇ ਨਾ ਹੀ ਵਿਵੇਕ ਓਬਰਾਏ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤ ਸਕੇ। ਲੋਕਾਂ ਨੇ ਇਸ ਫਿਲਮ ਨੂੰ ਸਿਰੇ ਤੋਂ ਨਕਾਰ ਦਿੱਤਾ। ਸੁਪਰ 30 ਬਿਹਾਰ ਦੇ ਗਣਿਤ ਵਿਗਿਆਨੀ ਆਨੰਦ ਕੁਮਾਰ 'ਤੇ ਬਣੀ ਫਿਲਮ 'ਸੁਪਰ 30' 12 ਜੁਲਾਈ ਨੂੰ ਰਿਲੀਜ਼ ਹੋਈ ਸੀ। ਫਿਲਮ 'ਸੁਪਰ 30' 'ਚ ਐਕਟਰ ਰਿਤਿਕ ਰੋਸ਼ਨ ਨੇ ਆਨੰਦ ਕੁਮਾਰ ਦੇ ਕਿਰਦਾਰ ਨੂੰ ਪਰਦੇ 'ਚ ਬਖੂਬੀ ਉਤਾਰਿਆ ਸੀ। 'ਸੁਪਰ 30' 'ਚ ਰਿਤਿਕ ਰੋਸ਼ਨ ਤੋਂ ਇਲਾਵਾ ਟੀ. ਵੀ. ਅਦਾਕਾਰਾ ਮੁਣਾਲ ਠਾਕੁਰ ਵੀ ਨਜ਼ਰ ਆਈ ਸੀ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕੀਤਾ ਸੀ। ਸਾਂਡ ਕੀ ਆਂਖ ਭੂਮੀ ਪੇਡਨੇਕਰ ਤੇ ਤਾਪਸੀ ਪਨੂੰ ਅਭਿਨੈ ਫਿਮਲ 'ਸਾਂਡ ਕੀ ਆਂਖ' ਭਾਰਤ ਦੀ ਸਭ ਤੋਂ ਜ਼ਿਆਦਾ ਉਮਰ ਵਾਲੀ ਮਹਿਲਾ ਸ਼ਾਰਪ ਸ਼ੂਟਰ ਚੰਦਰੋ ਤੋਮਰ ਤੇ ਪ੍ਰਤਾਸ਼ੀ ਤੋਮਰ ਦੀ ਕਹਾਣੀ ਸੀ, ਜੋ ਸ਼ੂਟਰ ਦਾਦੀ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਟਾਈਟਲ ਨੂੰ ਲੈ ਕੇ ਹੋਏ ਵਿਵਾਦਾਂ ਤੋਂ ਬਾਅਦ ਫਿਲਮ ਦੇ ਪੋਸਟਰ ਲਾਂਚ ਕੀਤੇ ਗਏ ਸਨ। ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ।