FacebookTwitterg+Mail

Year Ender 2019 : ਛੋਟੇ ਪਰਦੇ ਦੇ ਅਜਿਹੇ ਵਿਵਾਦ, ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ

year ender 2019 controversies in the television world that surprised everyone
30 December, 2019 11:15:37 AM

ਮੁੰਬਈ (ਵੈੱਬ ਡੈਸਕ) : ਜਿੱਥੋਂ ਤੱਕ ਸਿਨੇਮਾ ਜਗਤ 'ਚ ਕੰਟੈਂਟ ਤੇ ਫੈਨ ਫੋਲੋਇੰਗ ਦੀ ਗੱਲ ਆਉਂਦੀ ਹੈ ਤਾਂ ਟੀ. ਵੀ. ਇੰਡਸਟਰੀ ਬਾਲੀਵੁੱਡ ਤੋਂ ਪਿੱਛੇ ਨਹੀਂ ਹੈ। ਵੱਡੇ ਪਰਦੇ ਦੀ ਤਰ੍ਹਾਂ ਛੋਟੇ ਪਰਦੇ 'ਚ ਫੇਮਸ ਹੋ ਚੁੱਕੇ ਕਈ ਕਲਾਕਾਰਾਂ ਦੇ ਨਾਂ ਵਿਵਾਦਾਂ 'ਚ ਆਉਂਦੇ ਰਹੇ ਹਨ। ਵਿਵਾਦਾਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ 2019 ਕਈ ਸਿਤਾਰਿਆਂ ਲਈ ਮੁਸ਼ਕਲ ਭਰਿਆ ਰਿਹਾ। ਇਨ੍ਹਾਂ ਬਾਰੇ ਹੀ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ।

ਬਿੱਗ ਬੌਸ 13
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਥਾਰਧ ਸ਼ੁਕਲਾ ਤੇ ਰਸ਼ਮੀ ਦੇਸਾਈ ਦੀ ਲੜਾਈ ਨੇ ਲੋਕਾਂ ਨੂੰ ਕਾਫੀ ਹੈਰਾਨ ਕੀਤਾ ਸੀ। ਹਾਲ ਹੀ ਦੇ ਐਪੀਸੋਡ 'ਚ ਹੋਈ ਦੋਵਾਂ ਦੀ ਲੜਾਈ ਇਸ ਹੱਦ ਤਕ ਵੱਧ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਖੂਬ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਬਿੱਗ ਬੌਸ 'ਚ ਸ਼ੁਰੂ 'ਚ ਹੋਏ ਟਾਕਸ ਦੌਰਾਨ ਵੀ ਕਾਫੀ ਵਿਵਾਦ ਰਿਹਾ ਹੈ। ਲੋਕਾਂ ਨੇ ਬਿੱਗ ਬੌਸ ਦਾ ਬਾਇਕਾਟ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਬਿੱਗ ਬੌਸ ਦੇ ਨਿਯਮਾਂ 'ਚ ਬਦਲਾਅ ਕੀਤਾ ਗਿਆ।
Related image

ਕੌਣ ਬਣੇਗਾ ਕਰੋੜਪਤੀ 11
'ਕੌਣ ਬਣੇਗਾ ਕਰੋੜਪਤੀ-11' ਸ਼ੋਅ ਨੂੰ ਬਿੱਗ ਬੀ ਅਮਿਤਾਭ ਬੱਚਨ ਹੋਸਟ ਕਰਦੇ ਹਨ। ਇਸ ਵਾਰ ਦੇ ਸੀਜ਼ਨ ਨੇ ਆਪਣੀ ਵੱਖਰੀ ਧਾਰਨਾ ਤੇ ਪ੍ਰੇਰਣਾ ਕਰਕੇ ਖੂਬ ਸੁਰਖੀਆਂ ਬਟੋਰੀਆਂ। ਇਸ ਤੋਂ ਬਾਅਦ ਇਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਸੋਸ਼ਲ ਮੀਡੀਆ 'ਤੇ#BoycottKBC ਟ੍ਰੈਂਡ ਹੋਣਾ ਸ਼ੁਰੂ ਹੋਇਆ। ਇਸ ਦਾ ਕਾਰਨ ਸ਼ੋਅ 'ਚ ਪੁੱਛਿਆ ਇਕ ਸਵਾਲ ਸੀ।
Image result for Kaun Banega Crorepati 11 Controversy:
ਕਪਿਲ ਸ਼ਰਮਾ ਸ਼ੋਅ ਤੋਂ ਸਿੱਧੂ ਦੀ ਵਿਦਾਈ
ਇਸ ਸਾਲ ਫਰਵਰੀ 'ਚ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਕਈ ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਨਾਲ ਪੂਰਾ ਦੇਸ਼ ਗੁੱਸੇ 'ਚ ਸੀ। ਇਸ 'ਤੇ ਸਾਬਕਾ ਕ੍ਰਿਕਟਰ ਤੇ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਇਸ ਹਮਲੇ ਤੋਂ ਬਾਅਦ ਦਿੱਤੇ ਆਪਣੇ ਬਿਆਨ ਕਰਕੇ ਸ਼ੋਅ ਮੇਕਰਸ ਨੇ ਸ਼ੋਅ ਤੋਂ ਬਾਹਰ ਕਰ ਦਿੱਤਾ ਸੀ।
Image result for kapil sharma and navjot singh sidhu angry
ਸ਼ਵੇਤਾ ਤਿਵਾੜੀ
ਇਸੇ ਸਾਲ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾੜੀ ਨੂੰ ਆਪਣੀ ਵਿਆਹੁਤਾ ਜ਼ਿੰਦਗੀ 'ਚ ਕਈ ਉਤਾਰ-ਚੜਾਅ ਦੇਖਣ ਨੂੰ ਮਿਲੇ। ਸ਼ਵੇਤਾ ਨੇ ਰਾਜਾ ਚੌਧਰੀ ਨਾਲ ਤਲਾਕ ਤੋਂ ਬਾਅਦ ਐਕਟਰ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਪਰ ਇਹ ਵਿਆਹ ਵੀ ਕੁਝ ਜ਼ਿਆਦਾ ਸਮਾਂ ਨਹੀਂ ਚੱਲਿਆ। ਸ਼ਵੇਤਾ ਨੇ ਇਸ ਵਿਆਹ 'ਚ ਤੰਗ ਆ ਕੇ ਆਪਣੇ ਪਤੀ ਅਭਿਨਵ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ। ਇਸ ਮਾਮਲੇ 'ਚ ਅਭਿਨਵ ਨੂੰ 31 ਅਗਸਤ, 2019 ਤਕ ਨਿਆਇਕ ਹਿਰਾਸਤ 'ਚ ਰੱਖਿਆ ਗਿਆ ਸੀ।
Related image
ਅਨੂ ਮਲਿਕ
ਇਸ ਸਾਲ ਸਿੰਗਰ ਤੇ ਕੰਪੋਜ਼ਰ ਅਨੁ ਮਲਿਕ 'ਤੇ ਕਈ ਮਹਿਲਾਵਾਂ ਨੇ ਮੀਟੂ ਮੁਮੈਂਟ ਤਹਿਤ ਜ਼ਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਗਏ ਸਨ। ਇਸ ਤੋਂ ਬਾਅਦ ਅਨੁ ਮਲਿਕ ਨੂੰ ਸ਼ੋਅ ਇੰਡੀਅਨ ਆਈਡਲ 11 ਨੂੰ ਬਾਏ-ਬਾਏ ਕਹਿਣਾ ਪਿਆ ਸੀ। ਮਲਿਕ 'ਤੇ ਸੋਨਾ ਮਹਾਪਾਤਰਾ ਤੇ ਸ਼ਵੇਤਾ ਪੰਡਤ ਸਣੇ ਕਈ ਮਹਿਲਾਵਾਂ ਨੇ ਇਲਜ਼ਾਮ ਲਾਏ ਸਨ।
Image result for Anu Malik


Tags: Year Ender 2019Bye Bye 2019ControversiesBigg Boss 13Love JihadKapil SharmaNavjot Singh SidhuKaun Banega Crorepati 11Amitabh BachchanShweta TiwariIndian Idol 11Anu MalikTV Celebrity

About The Author

sunita

sunita is content editor at Punjab Kesari