FacebookTwitterg+Mail

Year Ender 2019 : ਸੋਨਮ ਤੋਂ ਸਿੱਧੂ ਤੱਕ ਇਹ ਸਿਤਾਰੇ ਰਹੇ ਵਿਵਾਦਾਂ 'ਚ, ਜਾਣੋ ਕੀ ਸੀ ਮਾਮਲੇ

year ender 2019 navjot singh to sonam kapoor celebrities controversial statement
17 December, 2019 03:51:48 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਕੁਝ ਸਿਤਾਰੇ ਜਿਥੇ ਬੇਬਾਕ ਤਰੀਕੇ ਨਾਲ ਬਿਆਨ ਦਿੰਦੇ ਹਨ ਉਥੇ ਕੁਝ ਚੁੱਪ ਰਹਿਣ 'ਚ ਹੀ ਭਲਾਈ ਵੀ ਸਮਝਦੇ ਹਨ। ਹਾਲਾਂਕਿ ਬੇਬਾਕ ਬਿਆਨਬਾਜ਼ੀ ਕਾਰਨ ਸਿਤਾਰਿਆਂ ਨੂੰ ਟਰੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਾਲ 2019 'ਚ ਅਜਿਹੇ ਕਈ ਸਿਤਾਰੇ ਰਹੇ, ਜਿਹੜੇ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹੇ ਅਤੇ ਵਿਵਾਦਾਂ 'ਚ ਘਿਰੇ।

ਵਿਸ਼ਾਲ ਦਦਲਾਨੀ
ਸੰਗੀਤਕਾਰ ਵਿਸ਼ਾਲ ਦਦਲਾਨੀ ਨੇ ਅਯੁੱਧਿਆ ਮਾਮਲੇ 'ਤੇ ਫੈਸਲਾ ਸੁਣਾਉਣ ਵਾਲੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ 'ਤੇ ਇਤਰਾਜ਼ਯੋਗ ਬਿਆਨ ਦਿੱਤਾ ਸੀ। ਵਿਸ਼ਾਲ ਨੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ 'ਤੇ ਇਕ ਟਵੀਟ ਲਿਖਿਆ ਸੀ। ਆਪਣੇ ਉਸ ਟਵੀਟ ਨਾਲ ਹੀ ਦਦਲਾਨੀ ਨੇ ਇਕ ਆਰਟੀਕਲ ਵੀ ਸ਼ੇਅਰ ਕੀਤਾ ਸੀ। ਦੱਸ ਦਈਏ ਕਿ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਈਰ ਹੋਏ ਸਨ ਤੇ ਉਸੇ ਦਿਨ ਹੀ ਵਿਸ਼ਾਲ ਦਦਲਾਨੀ ਨੇ ਇਹ ਟਵੀਟ ਕੀਤਾ ਸੀ।
Image result for Vishal Dadlani
ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ 'ਤੇ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਰਿਹਾਈ 'ਤੇ ਉਨ੍ਹਾਂ ਨੇ ਖੁਸ਼ੀ ਜਤਾਈ ਸੀ। ਨਾਲ ਹੀ ਇਸ ਫੈਸਲੇ ਲਈ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਵੀ ਕੀਤਾ ਸੀ। ਸਿੱਧੂ ਨੇ ਟਵੀਟ ਕੀਤਾ ਸੀ, ''ਇਮਰਾਨ ਖਾਨ, ਹਰ ਚੰਗਾ ਕੰਮ ਆਪਣੇ-ਆਪ ਰਸਤਾ ਬਣਾ ਲੈਂਦਾ ਹੈ। ਤੁਹਾਡਾ ਇਹ ਨੇਕ ਕੰਮ ਇਕ ਅਰਬ ਲੋਕਾਂ ਨੂੰ ਖੁਸ਼ੀ ਦੇਵੇਗਾ। ਪੂਰਾ ਦੇਸ਼ ਖੁਸ਼ ਹੈ। ਮੈਨੂੰ ਅਭਿਨੰਦਨ ਦੇ ਮਾਤਾ-ਪਿਤਾ ਤੇ ਕਰੀਬੀਆਂ ਲਈ ਬੇਹੱਦ ਖੁਸ਼ੀ ਹੈ।'' ਇਮਰਾਨ ਖਾਨ ਦੀ ਤਾਰੀਫ ਕਰਨ ਦੀ ਗੱਲ ਕਈ ਲੋਕਾਂ ਨੂੰ ਰਾਸ ਨਹੀਂ ਆਈ ਸੀ।
Image result for Navjot Singh Sidhu
ਸੋਨਮ ਕਪੂਰ
ਸੋਨਮ ਕਪੂਰ ਨੇ ਆਪਣੇ ਸੋਸ਼ਲ ਮੀਡੀਆ 'ਤੇ 'ਹਿਊਮਨਸ ਆਫ ਹਿੰਦੁਤਵ' ਨਾਂ ਦੇ ਫੇਸਬੁੱਕ ਪੇਜ਼ ਦੀ ਸਟੋਰੀ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕੀਤਾ ਜਾਣ ਲੱਗਾ। ਇਸ ਪੋਸਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਹਿੰਦੂ ਤੇ ਰਾਸ਼ਟਰ ਵਿਰੋਧੀ ਦੱਸਿਆ ਸੀ। ਉਥੇ ਹੀ ਕੁਝ ਲੋਕਾਂ ਨੇ ਉਨ੍ਹਾਂ ਦੀਆਂ ਫਿਲਮਾਂ ਨਾ ਦੇਖਣ ਦੀ ਵੀ ਗੱਲ ਆਖੀ ਸੀ। ਉਨ੍ਹਾਂ ਦੀ ਇਸ ਪੋਸਟ 'ਚ ਲਿਖਿਆ ਸੀ, ''ਹਿੰਦੂ ਤੇ ਇਸਲਾਮਿਕ ਕੱਟਰਪੰਥ ਦੋਵਾਂ ਦਾ ਭਾਰ ਸਨਮਾਨ (ਇਕੋ ਜਿਹਾ) ਹੈ। ਉਨ੍ਹਾਂ ਦੇ ਦਿਮਾਗ 'ਚ ਨਫਰਤ ਦਾ ਜ਼ਹਿਰ ਭਰਿਆ ਹੋਇਆ ਹੈ ਤੇ ਉਨ੍ਹਾਂ ਦੋਵਾਂ 'ਚ ਹਮਦਰਦੀ ਦੀ ਘਾਟ ਹੈ। ਇਹ ਦੋਵੇਂ ਯੁੱਧ ਚਾਹੁੰਦੇ ਹਨ ਤੇ ਇਸ ਦੇ ਨਤੀਜਿਆਂ ਦੀ ਪਰਵਾਹ ਨਹੀਂ ਕਰਦੇ।''
Image result for Sonam Kapoor
ਮੱਲਿਕਾ ਦੁਆ
ਸਟੈਂਡਅਪ ਕਾਮੇਡੀਅਨ ਮੱਲਿਕਾ ਦੁਆ ਵੀ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਸੀ. ਆਰ. ਪੀ. ਐੱਫ. ਦੇ ਨੌਜਵਾਨਾਂ ਨੂੰ ਲੈ ਕੇ ਬਹੁਤ ਘਟੀਆ ਬਿਆਨ ਦੇ ਕੇ ਟਰੋਲ ਹੋਈ ਸੀ। ਮੱਲਿਕਾ ਨੇ ਕਿਹਾ ਸੀ, ''ਲੋਕ ਕਹਿ ਰਹੇ ਹਨ ਕਿ ਸਾਡੇ ਲੋਕ ਸ਼ਹੀਦ ਹੋ ਗਏ ਹਨ, ਤੁਸੀਂ ਆਪਣੀ ਲਾਈਫ ਨੂੰ ਕਿਵੇਂ ਆਮ ਤਰੀਕੇ ਨਾਲ ਜੀ ਰਹੇ ਹਨ। ਇਸ ਬਾਰੇ ਲੋਕ ਪ੍ਰਦਰਸ਼ਨ ਕਰਦੇ ਦਿਖੇ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਹਰ ਰੋਜ਼ ਲੋਕ ਭੁੱਖਮਰੀ, ਬੇਰੁਜਗਾਰੀ, ਡਿਪ੍ਰੇਸ਼ਨ ਵਰਗੀਆਂ ਕਈ ਹੋਰ ਕਾਰਨਾਂ ਕਰਕੇ ਮਾਰਦੇ ਹਨ। ਅਜਿਹਾ ਸਿਰਫ ਸਾਡੇ ਦੇਸ਼ 'ਚ ਨਹੀਂ ਹੁੰਦਾ, ਪੂਰੀ ਦੁਨੀਆ 'ਚ ਲੋਕ ਮਰਦੇ ਹਨ, ਉਦੋਂ ਕੀ ਤੁਸੀਂ ਜ਼ਿੰਦਗੀ  ਨੂੰ ਰੋਕ ਦਿੰਦੇ ਹੋ, ਕੀ ਸਾਡਾ ਕੰਮ ਸਿਰਫ ਸੋਗ ਮਨਾਉਣਾ ਹੈ।''
Image result for Mallika Dua
ਕਮਲ ਹਾਸਨ
ਪੁਲਵਾਮਾ ਹਮਲੇ ਤੋਂ ਬਾਅਦ ਕਮਲ ਹਾਸਨ ਨੇ ਵੀ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ, ''ਜਦੋਂ ਮੈਂ ਇਕ ਮੈਗਜੀਨ ਚਲਾ ਰਿਹਾ ਸੀ ਉਦੋਂ ਮੈਂ ਕਸ਼ਮੀਰ ਦੇ ਮਸਲੇ 'ਤੇ ਅਤੇ ਕੀ ਉਮੀਦ ਹੈ ਇਸ ਬਾਰੇ ਲਿਖਿਆ ਸੀ। ਅੱਜ ਮੈਨੂੰ ਉਸ ਦਿਨ 'ਤੇ ਅਫਸੋਸ ਹੈ ਕਿਉਂਕਿ ਮੈਂ ਅਨੁਮਾਨ ਲਾਇਆ ਸੀ ਕਿ ਇਕ ਦਿਨ ਇਹੀ ਹੋਣ ਵਾਲਾ ਹੈ। ਇਹ ਮੰਦਭਾਗਾ ਹੈ, ਮੈਨੂੰ ਕੁਝ ਹੋਰ ਹੋਣ ਦਾ ਅਨੁਮਾਨ ਲਾਉਣਾ ਚਾਹੀਦਾ ਸੀ। ਜਨਮਤ ਸੰਗ੍ਰਹਿ ਕਰੋ ਤੇ ਲੋਕਾਂ ਨੂੰ ਗੱਲ ਕਰਨ ਦਿਓ...ਉਨ੍ਹਾਂ ਨੇ ਇਹ ਕੀ ਨਹੀਂ ਕੀਤਾ?''

Image result for Kamal Haasan
ਮੀਕਾ ਸਿੰਘ
ਮੀਕਾ ਸਿੰਘ ਕਰਾਚੀ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ ਦੇ ਕਰੀਬੀ ਦੇ ਸਮਾਗਮ 'ਚ ਪਰਫਰਾਮ ਕਰਦੇ ਨਜ਼ਰ ਆਏ ਸਨ। ਇਸ ਵੀਡੀਓ ਨੂੰ ਦੇਖ ਲੋਕਾਂ 'ਚ ਕਾਫੀ ਗੁੱਸਾ ਸੀ ਤੇ ਲੋਕਾਂ ਨੇ ਉਸ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਸੀ, ਜਿਸ ਤੋਂ ਬਾਅਦ 'ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ' ਨੇ ਮੀਕਾ ਸਿੰਘ 'ਤੇ ਬੈਨ ਲਾ ਦਿੱਤਾ ਸੀ। ਇਸ ਤੋਂ 'ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਕਰਮਚਾਰੀ' ਨੇ ਮੀਕਾ ਸਿੰਘ 'ਤੇ ਭਾਰਤ 'ਚ ਕਿਸੇ ਵੀ ਪ੍ਰਕਾਰ ਦੇ ਪਰਫਾਰਮੈਂਸ, ਰਿਕਾਰਡਿੰਗ, ਪਲੇਅਬੈਕ ਸਿੰਗਿੰਗ ਅਤੇ ਐਕਟਿੰਗ 'ਤੇ 'ਹਮੇਸ਼ਾ ਲਈ' ਬੈਨ ਲਾ ਦਿੱਤਾ ਹੈ।
Image result for mika singh


Tags: Year Ender 2019Bye Bye 2019Navjot Singh SidhuSonam KapoorMika SinghVishal DadlaniMallika DuaKamal Haasan

About The Author

sunita

sunita is content editor at Punjab Kesari