FacebookTwitterg+Mail

Year Ender 2019 : ਸਾਲ ਦੀਆਂ ਸੁਪਰਹਿੱਟ ਵੈੱਬ ਸੀਰੀਜ਼, ਜਿਨ੍ਹਾਂ ਨੇ ਡਿਜੀਟਲ ਐਂਟਰਟੇਨਮੈਂਟ ਨੂੰ ਬਦਲਿਆ

year ender 2019 web shows of 2019 that changed digital entertainment in india
30 December, 2019 10:32:32 AM

ਮੁੰਬਈ (ਵੈੱਬ ਡੈਸਕ) : ਭਾਰਤ 'ਚ ਮਨੋਰੰਜਨ ਦੀ ਦੁਨੀਆ 'ਚ ਅਚਾਨਕ ਧਮਾਕਾ ਹੋਇਆ ਹੈ। ਹੁਣ ਲੋਕ ਟੀ. ਵੀ. ਸੀਰੀਅਲ ਦੀ ਬਜਾਏ ਆਪਣੇ ਸਮਾਰਟਫੋਨਸ 'ਤੇ ਆਉਣ ਵਾਲੀਆਂ ਵੈੱਬ ਸੀਰੀਜ਼ ਵਰਗੇ ਚੰਗੇ ਵਿਕਲਪ ਚੁਣ ਰਹੇ ਹਨ। ਪਿਛਲੇ ਕੁਝ ਸਾਲਾਂ 'ਚ ਡਿਜੀਟਲ ਪਲੇਟਫਾਰਮ ਸਮਾਰਟਫੋਨ, ਲੈਪਟਾਪ ਤੇ ਆਈਪੈਡ ਦੀ ਵਧਦੀ ਵਰਤੋਂ ਨੇ ਮਨੋਰੰਜਨ ਦੀ ਦੁਨੀਆਂ 'ਚ ਇਕ ਨਵੇਂ ਯੁੱਗ ਨੂੰ ਜਨਮ ਦਿੱਤਾ ਹੈ। ਇੱਥੇ ਅਸੀਂ ਇਸ ਸਾਲ ਰਿਲੀਜ਼ ਕੀਤੀ ਗਈਆਂ ਵੈੱਬ ਸੀਰੀਜ਼ ਦੀ ਟਾਪ 5 ਵੈੱਬ ਸੀਰੀਜ਼ ਬਾਰੇ ਦੱਸਾਂਗੇ। 2019 'ਚ ਇਨ੍ਹਾਂ ਵੈੱਬ ਸੀਰੀਜ਼ ਨੇ ਹਰ ਇਕ ਨੂੰ ਆਪਣਾ ਮੁਰੀਦ ਬਣਾਇਆ ਸੀ।

ਕੋਟਾ ਫੈਕਟਰੀ: ਦਿ ਵਾਇਰਲ ਫੀਵਰ ਟੀ. ਵੀ. ਐਫ. ਚੈਨਲ ਦੀ 'ਕੋਟਾ ਫੈਕਟਰੀ' ਸੁਸਾਇਟੀ ਤੇ ਕੋਚਿੰਗ ਸੈਂਟਰਾਂ ਦਾ ਚਿਹਰਾ ਦਰਸਾਉਂਦੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਵੀ ਲੋਕ ਅਣਦੇਖਿਆ ਕਰ ਦਿੰਦੇ ਹਨ। ਪੂਰੀ ਲੜੀ ਕੋਟਾ 'ਚ ਰਹਿੰਦੇ ਵਿਦਿਆਰਥੀਆਂ 'ਤੇ ਅਧਾਰਿਤ ਹੈ, ਜੋ ਵੱਡੇ ਇੰਜਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਸੰਘਰਸ਼ ਕਰ ਰਹੇ ਹਨ। ਕੋਟਾ ਫੈਕਟਰੀ 'ਚ ਦਿਖਾਇਆ ਗਿਆ ਹੈ ਕਿ ਵਿਦਿਆਰਥੀ ਆਪਣੇ ਮਾਪਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਮਾਨਸਿਕ ਦਬਾਅ ਹੇਠ ਜੀਅ ਰਹੇ ਹਨ।

ਦਿ ਫੈਮਲੀ ਮੈਨ: 'ਦਿ ਫੈਮਲੀ ਮੈਨ' ਐਮਜ਼ੌਨ ਪ੍ਰਾਈਮ 'ਤੇ ਰਿਲੀਜ਼ ਹੋਈ ਸੀ। ਇਸ ਵੈੱਬ ਸੀਰੀਜ਼ 'ਚ ਮਸ਼ਹੂਰ ਐਕਟਰ ਮਨੋਜ ਬਾਜਪਾਈ ਲੀਡ ਰੋਲ 'ਚ ਨਜ਼ਰ ਆਏ ਸੀ। ਇਸ ਵੈੱਬ ਸੀਰੀਜ਼ 'ਚ ਮਨੋਜ ਬਾਜਪਾਈ ਨੇ ਅੱਤਵਾਦ ਵਿਰੁੱਧ ਬਣੀ ਵਿਸ਼ੇਸ਼ ਵਿੰਗ ਦੇ ਸੀਨੀਅਰ ਏਜੰਟ ਦੀ ਭੂਮਿਕਾ ਨਿਭਾਈ ਸੀ। 'ਮਿਰਜ਼ਾਪੁਰ' ਤੇ 'ਸੈਕਰੇਡ ਗੇਮਜ਼ 2' ਤੋਂ ਬਾਅਦ ਮਨੋਜ ਬਾਜਪਾਈ ਦੀ ਇਹ ਸੀਰੀਜ਼ ਲੋਕਾਂ ਨੂੰ ਪਸੰਦ ਆਈ ਸੀ।

ਮੇਡ ਇਨ ਹੈਵਨ: 'ਮੇਡ ਇਨ ਹੈਵਨ' ਐਮਜ਼ੌਨ ਪ੍ਰਾਈਮ ਵੀਡੀਓ 'ਤੇ ਆਈ ਸੀ। ਇਸ ਦੇ ਸਿਰਫ 9 ਐਪੀਸੋਡ ਰਿਲੀਜ਼ ਕੀਤੇ ਗਏ ਸਨ। ਇਹ ਵੈੱਬ ਸੀਰੀਜ਼ ਸਿਰਫ 9 ਐਪੀਸੋਡਾਂ 'ਚ 9-10 ਵਿਆਹ ਦੇ ਬਹਾਨੇ ਸਾਡੇ ਸਮਾਜ ਦੀ ਅਸਲੀਅਤ ਨੂੰ ਉਜਾਗਰ ਕਰਦੀ ਹੈ।

ਗੁਲਕ: 'ਗੁਲਕ' ਵੈੱਬ ਸੀਰੀਜ਼ ਸੋਨੀ ਲਾਈਵ 'ਤੇ ਰਿਲੀਜ਼ ਕੀਤੀ ਗਈ ਸੀ। ਇਸ ਵੈੱਬ ਸੀਰੀਜ਼ 'ਚ ਦੋ ਪਰਿਵਾਰਾਂ ਨੂੰ ਦਿਖਾਇਆ ਗਿਆ ਹੈ, ਜਿਸ 'ਚ ਰੋਜ਼ਾਨਾ ਜੀਵਨ ਤੇ ਮੱਧ ਵਰਗ ਦੇ ਪਰਿਵਾਰ ਦੇ ਉਤਰਾ-ਚੜਾਅ ਨੂੰ ਦਰਸਾਇਆ ਗਿਆ ਹੈ।

ਦਿੱਲੀ ਕ੍ਰਾਈਮ : ਇਕ ਸੱਚੀ ਕਹਾਣੀ 'ਤੇ ਅਧਾਰਿਤ ਵੈੱਬ ਸੀਰੀਜ਼ 'ਦਿੱਲੀ ਕ੍ਰਾਈਮ' ਇਕ ਸਫਲ ਵੈੱਬ ਸੀਰੀਜ਼ ਦੇ ਰੂਪ 'ਚ ਸਾਹਮਣੇ ਆਈ ਹੈ। 'ਦਿੱਲੀ ਕ੍ਰਾਈਮ' ਇੱਕ ਸੱਤ ਹਿੱਸੇ ਦੀ ਰੋਮਾਂਚਕ ਵੈੱਬ ਸੀਰੀਜ਼ ਹੈ, ਜਿਸ ਦੀ ਕਹਾਣੀ 16 ਦਸੰਬਰ, 2012 ਦੀ ਨਿਰਭਯਾ ਕਾਂਡ 'ਤੇ ਦਰਸਾਈ ਗਈ ਹੈ। 'ਦਿੱਲੀ ਕ੍ਰਾਈਮ' ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਰਾਤ ਵਾਪਰੀ ਘਟਨਾ ਬਾਰੇ ਪੁਲਸ ਪੜਤਾਲ ਦੀ ਇਹ ਵੈੱਬ ਲੜੀ ਬਹੁਤ ਮਸ਼ਹੂਰ ਸੀ।


Tags: Year Ender 2019Bye Bye 2019Kota FactoryThe Family ManMade in HeavenGullakDelhi Crime

About The Author

sunita

sunita is content editor at Punjab Kesari