FacebookTwitterg+Mail

'ਯੇ ਹੈਂ ਮੁਹੱਬਤੇਂ' ਦੀ ਸ਼ਗੁਨ ਨੇ ਕਰਵਾਇਆ ਬ੍ਰਾਈਡਲ ਫੋਟੋਸ਼ੂਟ, ਦੇਖੋ ਤਸਵੀਰਾਂ

yeh hai mohabaten shagun made by bridal photoshut see pictures
28 March, 2018 02:48:10 PM

ਨਵੀਂ ਦਿੱਲੀ(ਬਿਊਰੋ)— ਟੀਵੀ ਸ਼ੋਅ 'ਯੇ ਹੈਂ ਮੁਹੱਬਤੇਂ' ਦੇ ਲੀਡ ਐਕਟਰਸ ਇਨੀ ਦਿਨੀ ਲੰਡਨ 'ਚ ਸ਼ੂਟ ਕਰ ਰਹੇ ਹਨ। ਇਸ ਖਾਸ ਸੀਕਵੈਂਸ ਦੇ ਸ਼ੂਟ ਦੌਰਾਨ ਟੀਮ ਕਾਫੀ ਇੰਜੁਆਏ ਕਰ ਰਹੀ ਹੈ। ਐਕਟਰਸ ਆਪਣੇ ਸੋਸ਼ਲ ਮੀਡਿਆ ਅਕਾਉਂਟ 'ਤੇ ਲੰਡਨ 'ਚ ਹੋ ਰਹੀ ਮਸਤੀ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਸ ਵਿਚ ਸ਼ੋਅ 'ਚ ਸ਼ਗੁਨ ਦਾ ਰੋਲ ਨਿਭਾਉਣ ਵਾਲੀ ਐਕਟ੍ਰੈਸ ਅਨੀਤਾ ਹਸਨੰਦਾਨੀ ਨੇ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka
ਇਸ ਸਟਨਿੰਗ ਫੋਟੋ ਸ਼ੂਟ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ। ਮਹਿਰੂਨ-ਗੋਲਡਨ ਕਲਰ ਦੇ ਬ੍ਰਾਈਡਲ ਲਹਿੰਗੇ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka
ਇੰਸਟਾ 'ਤੇ ਆਪਣੇ ਇਸ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਐਕਟ੍ਰੈਸ ਨੇ ਲਿਖਿਆ—Wish my wedding dress code had these ???????? Dressed by @mirzamiah in @seema_sarees_ #LondonDiaries! Masttttt shoot before I leave! Thank you @kajolbeautymua for the gorgeous makeup/hairClicked???? by @jarekduk Stunning Jewelery by @thelotuslondon

Punjabi Bollywood Tadka
ਅਨੀਤਾ ਨੇ ਮਹਿਰੂਨ ਅਤੇ ਗੋਲਡਨ ਬ੍ਰਾਈਡਲ ਲਹਿੰਗੇ ਨੂੰ ਹੈਵੀ ਜਿਊਲਰੀ ਨਾਲ ਟੀਮਅੱਪ ਕੀਤਾ ਹੈ। ਉੱਥੇ ਹੀ ਪੈਰਾਂ 'ਚ ਉਨ੍ਹਾਂ ਨੇ ਸਨੀਕਰਸ ਪਹਿਣੇ ਹਨ। ਫੋਟੋ ਸ਼ੇਅਰ ਕਰਦੇ ਹੋਏ ਐਕਟ੍ਰੈਸ ਨੇ ਲਿਖਿਆ ਉਨ੍ਹਾਂ ਨੂੰ ਸਨੀਕਰ ਲੁੱਕ ਬਹੁਤ ਪਸੰਦ ਆਇਆ।

Punjabi Bollywood Tadka
ਐਕਟ੍ਰੈਸ ਨੇ ਵੱਖ-ਵੱਖ ਸਟਾਈਲ ਦੇ ਲਹਿੰਗੇ ਪਹਿਣ ਕੇ ਫੋਟੋ ਸ਼ੂਟ ਕਰਵਾਇਆ ਹੈ। ਸਾਰਿਆਂ 'ਚ ਹੀ ਉਹ ਕਾਫੀ ਸਟਨਿੰਗ ਲੱਗ ਰਹੀ ਹੈ।

Punjabi Bollywood Tadka
ਅਨੀਤਾ ਹਸਨੰਦਾਨੀ ਨੇ ਲੰਦਨ ਸ਼ੂਟ ਦੌਰਾਨ ਦੀਆਂ ਕਈ ਖੂਬਸੂਰਤ ਤਸਵੀਰਾਂ ਫੈਨਸ ਨਾਲ ਸ਼ੇਅਰ ਕੀਤੀਆਂ ਹਨ।


Tags: Yeh Hai Mohabaten london Anita HassanandaniInstagramBridal Photoshoot ਯੇ ਹੈਂ ਮੁਹੱਬਤੇਂਲੰਡਨ ਅਨੀਤਾ ਹਸਨੰਦਾਨੀ

Edited By

Neha Meniya

Neha Meniya is News Editor at Jagbani.